19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਅੱਖਾਂ ਦਾ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ

ਲਹਿਰਾਗਾਗਾ, 19 ਨਵੰਬਰ (ਅਸ਼ੋਕ ਗਰਗ) - ਸ੍ਰੀ ਸਨਾਤਨ ਧਰਮ ਉਤਸਵ ਅਤੇ ਵੈਲਫੇਅਰ ਕਮੇਟੀ ਯੂਥ ਲਹਿਰਾਗਾਗਾ ਵੱਲੋਂ ਫਰੈਂਡਜ਼ ਫਾਰ ਕਾਜ਼ ਫਾਊਂਡੇਸ਼ਨ ਕੈਨੇਡਾ ਅਤੇ ਲੈਫਟੀਨੈਂਟ ਕਰਨਲ ਨਿਤਿਨ ਭਾਟੀਆ ਮੈਮੋਰੀਅਲ ਟਰੱਸਟ ਦੇ ਸਹਿਯੋਗ ਨਾਲ ਲੈਫਟੀਨੈਂਟ ਕਰਨਲ ਨਿਤਿਨ ਭਾਟੀਆ ਦੀ ਯਾਦ ਵਿੱਚ ਮੰਡੀ ਵਾਲੀ ਧਰਮਸ਼ਾਲਾ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਅਤੇ ਅਪਰੇਸ਼ਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਟਰੱਸਟ ਦੇ ਮੁਖੀ ਯੋਗੇਸ਼ ਭਾਟੀਆ ਵੱਲੋਂ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 20-11-2026
ਲਹਿਰਾਗਾਗਾ, 19 ਨਵੰਬਰ (ਅਸ਼ੋਕ ਗਰਗ) - ਸ੍ਰੀ ਸਨਾਤਨ ਧਰਮ ਉਤਸਵ ਅਤੇ ਵੈਲਫੇਅਰ ਕਮੇਟੀ ਯੂਥ ਲਹਿਰਾਗਾਗਾ ਵੱਲੋਂ ਫਰੈਂਡਜ਼ ਫਾਰ ਕਾਜ਼ ਫਾਊਂਡੇਸ਼ਨ ਕੈਨੇਡਾ ਅਤੇ ਲੈਫਟੀਨੈਂਟ ਕਰਨਲ ਨਿਤਿਨ ਭਾਟੀਆ ਮੈਮੋਰੀਅਲ ਟਰੱਸਟ ਦੇ ਸਹਿਯੋਗ ਨਾਲ ਲੈਫਟੀਨੈਂਟ ਕਰਨਲ ਨਿਤਿਨ ਭਾਟੀਆ ਦੀ ਯਾਦ ਵਿੱਚ ਮੰਡੀ ਵਾਲੀ ਧਰਮਸ਼ਾਲਾ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਅਤੇ ਅਪਰੇਸ਼ਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਟਰੱਸਟ ਦੇ ਮੁਖੀ ਯੋਗੇਸ਼ ਭਾਟੀਆ ਵੱਲੋਂ ਕੀਤਾ ਗਿਆ।ਇਸ ਮੌਕੇ ਕਮੇਟੀ ਦੇ ਪ੍ਰਧਾਨ ਨਰਾਤਾ ਰਾਮ ਸਿੰਗਲਾ ਫਤਿਹਗੜ੍ਹ ਵਾਲਿਆਂ ਨੇ ਦੱਸਿਆ ਕਿ ਕੈਂਪ ਦੌਰਾਨ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਸੰਦੀਪ ਤਾਇਲ ਨੇ 250 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ। ਜਾਂਚ ਉਪਰੰਤ 40 ਮਰੀਜ਼ਾਂ ਨੂੰ ਅਪਰੇਸ਼ਨ ਲਈ ਚੁਣਿਆ ਗਿਆ, ਜਿਨ੍ਹਾਂ ਦੇ ਮੁਫ਼ਤ ਲੈਂਜ਼ ਪਾਏ ਜਾਣਗੇ। ਇਸ ਤੋਂ ਇਲਾਵਾ 230 ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਅਤੇ ਐਨਕਾਂ ਮੁਹੱਈਆ ਕਰਵਾਈਆਂ ਗਈਆਂ।ਉਨ੍ਹਾਂ ਕਿਹਾ ਕਿ ਅਜਿਹੇ ਸਿਹਤ ਸੇਵਾ ਕੈਂਪ ਲੋੜਵੰਦ ਲੋਕਾਂ ਲਈ ਬੇਹੱਦ ਲਾਹੇਵੰਦ ਸਾਬਤ ਹੁੰਦੇ ਹਨ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਮਨੁੱਖਤਾ ਦੀ ਸੇਵਾ ਦੇ ਉਦੇਸ਼ ਨਾਲ ਕੀਤੇ ਜਾਂਦੇ ਉਪਰਾਲੇ ਸ਼ਲਾਘਾਯੋਗ ਹਨ।ਇਸ ਮੌਕੇ ਸੰਸਥਾ ਦੇ ਮੈਂਬਰ ਡਾ. ਚੰਚਲ ਸਿੰਗਲਾ, ਐਡਵੋਕੇਟ ਮੰਗਤ ਰਾਏ, ਡਾਕਟਰ ਪਵਨ ਬਾਂਸਲ, ਸੁਰੇਸ਼ ਕੁਮਾਰ ਜਵਾਹਰਵਾਲਾ ਅਤੇ ਵਿਨੋਦ ਸਿੰਗਲਾ, ਅਨੀ ਕੁਮਾਰ ਭੱਠੇ ਵਾਲੇ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਡਾ. ਸੁਖਮਿੰਦਰ ਪਰਮਾਰ ਦੀ ਪੁਸਤਕ ਦਾ ਨਵਾਂ ਐਡੀਸ਼ਨ ਲੋਕ ਅਰਪਣ ਭਾਸ਼ਾ ਵਿਭਾਗ ਵਲੋਂ ਕਰਵਾਏ ਸਮਾਰੋਹ ਵਿਚ ਪਹੁੰਚੀਆਂ ਸ਼ਖ਼ਸੀਅ... ਅਗਲੀ ਖ਼ਬਰ ਮਿਸ਼ਨ ਪੰਜਾਬ - ਪੰਜਾਬੀਆਂ ਦਾ ਰੋਡ ਮੈਪ ਜਦ ਕਿ ਰਵਾਇਤੀ ਪਾਰਟੀਆਂ ਦਾ ਮਿਸ਼ਨ 2027 ਦਾ ਨਾਹਰਾ ਕੇਵਲ ਸਤਾ ਪ੍ਰਾਪਤੀ ਤੱਕ...
Ad Position 24