19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

22 ਦੇ ਨਕੋਦਰ ਧਰਨੇ ਦੀ ਤਿਆਰੀ ਸੰਬੰਧੀ ਕੀਤੀ ਮੀਟਿੰਗ

ਲਹਿਰਾਗਾਗਾ 19 ਨਵੰਬਰ (ਪ੍ਰਵੀਨ ਖੋਖਰ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾ ਦੀ ਮੀਟਿੰਗ ਧੰਨਾ ਭਗਤ ਗੂਰਦੁਆਰਾ ਸਾਹਿਬ ਵਿਖੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਸੰਗਤਪੁਰਾ ਦੀ ਅਗਵਾਈ ਹੇਠ ਹੋਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਦੇ ਜਰਨਲ ਸਕੱਤਰ ਸਰਬਜੀਤ ਸ਼ਰਮਾ ਨੇ ਦੱਸਿਆ ਕਿ 22 ਨਵੰਬਰ ਨੂੰ ਨਕੋਦਰ ਵਿਖੇ ਡੀ. ਐੱਸ.

Ad Position 21
No active advertisement
ਅਜੀਤ ਡੈਸਕ 20-11-2026
ਲਹਿਰਾਗਾਗਾ 19 ਨਵੰਬਰ (ਪ੍ਰਵੀਨ ਖੋਖਰ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾ ਦੀ ਮੀਟਿੰਗ ਧੰਨਾ ਭਗਤ ਗੂਰਦੁਆਰਾ ਸਾਹਿਬ ਵਿਖੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਸੰਗਤਪੁਰਾ ਦੀ ਅਗਵਾਈ ਹੇਠ ਹੋਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਦੇ ਜਰਨਲ ਸਕੱਤਰ ਸਰਬਜੀਤ ਸ਼ਰਮਾ ਨੇ ਦੱਸਿਆ ਕਿ 22 ਨਵੰਬਰ ਨੂੰ ਨਕੋਦਰ ਵਿਖੇ ਡੀ.ਐੱਸ.ਪੀ. ਦਫ਼ਤਰ ਵਿਖੇ ਧਰਨਾ ਦਿੱਤਾ ਜਾਵੇਗਾ । ਉਨਾਂ ਦੱਸਿਆ ਕਿ ਇਹ ਧਰਨਾ ਉੱਘੇ ਕਵੀ ਅਵਤਾਰ ਪਾਸ਼ ਅਤੇ ਹੰਸ ਰਾਜ ਦੀ ਬਣੀ ਹੋਈ ਯਾਦਗਰ ਵਿੱਚ ਪੰਚਾਇਤੀ ਦਖਲ ਅੰਦਾਜੀ ਦੇ ਸਰਪੰਚ ਤੇ ਹੇਏ ਪਰਚੇ ਦੀ ਗਿਰਫਤਾਰੀ ਨੂੰ ਲੈ ਕੇ ਦਿੱਤਾ ਜਾਵੇਗਾ । ਜਿਲਾ ਆਗੂ ਦਰਸ਼ਨ ਸਿੰਘ ਚੰਗਾਲੀਵਾਲਾ ਨੇ ਦੱਸਿਆ ਕਿ ਕਿਹਾ ਕਿ 26 ਨਵੰਬਰ ਨੂੰ ਬਰਨਾਲਾ ਵਿਖੇ ਦਿੱਲੀ ਮੋਰਚੇ ਦੀ ਵਰੇਗੰਢ ਮਨਾਈ ਜਾਵੇਗੀ । ਇੰਨਾਂ ਦੋਵੇਂ ਪ੍ਰੋਗਰਾਮਾਂ ਸਬੰਧੀ ਕਿਸਾਨ ਯੂਨੀਅਨ ਵੱਲੋਂ ਤਿਆਰੀਆਂ ਪੂਰੇ ਜ਼ੋਰਾਂ ਤੇ ਚੱਲ ਰਹੀਆਂ ਹਨ । ਮੀਟਿੰਗ ਨੂੰ ਮੀਤ ਪ੍ਰਧਾਨ ਬਿੰਦਰ ਖੋਖਰ, ਸੀਨੀਆਰ ਮੀਤ ਪ੍ਰਧਾਨ ਦਰਸ਼ਨ ਕੋਟੜਾ ਲਹਿਲ, ਮਾਸਟਰ ਗੁਰਚਰਨ ਖੋਖਰ, ਕਰਨੈਲ ਗਨੌਟਾਪ੍ਰੀਤਮ ਲਹਿਲ ਕਲਾ, ਰਾਮ ਚੰਦ ਚੋਟੀਆ, ਰਾਮ ਨੰਗਲਾ, ਅਮਰਜੀਤ ਗਿਦੜਿਆਨੀ, ਜਰਨੈਲ ਘੋੜੇਨਬ, ਗੁਰਜੰਟ ਸੰਗਤਪੁਰਾ, ਜਰਨੈਲ ਆਲਮਪੁਰ, ਬਿੱਕਰ ਖੋਖਰ, ਜਸਵਿੰਦਰ ਕੌਰ ਖੋਖਰ, ਪਰਮਜੀਤ ਕੌਰ ਭੁਟਾਲ ਕਲਾ ਅਤੇ ਗੁਰਮੀਤ ਕੌਰ ਗਿਦੜਿਆਨੀ ਆਦਿ ਨੇ ਵੀ ਸੰਬੋਧਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸੜਕ ਸੁਰੱਖਿਆ ਫੋਰਸ ਦੀ ਬਦੌਲਤ ਹਾਦਸਿਆਂ ਵਿੱਚ ਮੌਕੇ ’ਤੇ ਹੋਣ ਵਾਲੀਆਂ ਮੌਤਾਂ 50 ਫ਼ੀਸਦੀ ਘਟੀਆਂ-ਡਾ. ਜਵੰਧਾ ਅਗਲੀ ਖ਼ਬਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸਵਰਗੀ ਕੌਂਸਲਰ ਦੀਪਕ ਸ਼ਰਮਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸ਼ਰਧ...
Ad Position 24