26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਐਸ. ਆਰ. ਐਮ. ਕਾਨਵੈਂਟ ਸਕੂਲ ਨੇ ਕਵਿਤਾ ਉਚਾਰਨ ਮੁਕਾਬਲੇ ’ਚ ਦੂਜਾ ਸਥਾਨ ਕੀਤਾ ਹਾਸਲ

ਸੰਗਰੂਰ 26 ਨਵੰਬਰ (ਧੀਰਜ ਪਸੋਰੀਆ)-ਜ਼ਿਲ੍ਹੇ ਵਿਚ ਈ. ਟੀ.

Ad Position 21
No active advertisement
ਐਸ. ਆਰ. ਐਮ. ਕਾਨਵੈਂਟ ਸਕੂਲ ਨੇ ਕਵਿਤਾ ਉਚਾਰਨ ਮੁਕਾਬਲੇ ’ਚ ਦੂਜਾ ਸਥਾਨ ਕੀਤਾ ਹਾਸਲ 27-11-2026
ਸੰਗਰੂਰ 26 ਨਵੰਬਰ (ਧੀਰਜ ਪਸੋਰੀਆ)-ਜ਼ਿਲ੍ਹੇ ਵਿਚ ਈ.ਟੀ.ਟੀ. ਤੋਂ ਹੈੱਡ ਟੀਚਰ ਦੀਆਂ ਪਦ ਉੱਨਤੀਆਂ ਦੇ ਸਟੇਸ਼ਨ ਅਲਾਟਮੈਂਟ ਕਰਨ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਵਲੋਂ ਮਨਮਾਨੀ ਢੰਗ ਨਾਲ ਧੱਕੇਸ਼ਾਹੀ ਕੀਤੀ ਗਈ ਹੈ। ਇਕੱਠੇ ਹੋਏ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਅਧਿਆਪਕ ਦਾਰਾ ਸਿੰਘ ਜੋ ਕਿ ਕਾਹਨਗੜ੍ਹ ਜ਼ਿਲ੍ਹਾ ਮਾਨਸਾ ਦਾ ਰਹਿਣ ਵਾਲਾ ਹੈ, ਨੂੰ ਨੇੜੇ ਦੇ ਸਾਰੇ ਖ਼ਾਲੀ ਸਟੇਸ਼ਨ ਛੱਡ ਕੇ ਸਤੌਜ ਪਦ ਉੱਨਤ ਕਰ ਦਿੱਤਾ ਗਿਆ ਹੈ ਜੋ ਕਿ ਉਸ ਦੀ ਰਿਹਾਇਸ਼ ਤੋਂ 50 ਕਿੱਲੋਮੀਟਰ ਦੂਰ ਹੈ। ਇਸੇ ਤਰ੍ਹਾਂ ਅਧਿਆਪਕ ਕੁਲਬੀਰ ਸਿੰਘ ਦਾ ਜਾਰੀ ਲਿਸਟ ਵਿੱਚ ਪੰਜਵਾਂ ਨੰਬਰ ਸੀ ਸਾਰੇ ਸੁਨਾਮ ਦੇ ਨੇੜੇ ਦੇ ਸਟੇਸ਼ਨ ਛੱਡ ਕੇ ਉਸ ਨੂੰ 2 0 ਕਿੱਲੋਮੀਟਰ ਦੂਰ ਸਟੇਸ਼ਨ ਦਿੱਤਾ ਹੈ। ਇਸੇ ਤਰ੍ਹਾਂ ਸੀਨੀਅਰਤਾ ਨੰਬਰ 185 ਨੂੰ ਧੂਰੀ ਬਲਾਕ ਤੋਂ ਚੀਮਾ ਬਲਾਕ ਦੇ ਸਕੂਲ ਵਿੱਚ ਭੇਜਿਆ ਗਿਆ ਹੈ, ਜਦੋਂ ਕਿ ਇਸ ਤੋਂ ਜੂਨੀਅਰਾਂ ਨੂੰ ਜੱਦੀ ਬਲਾਕ ਦੇ ਸਕੂਲ ਦਿੱਤੇ ਗਏ ਹਨ। ਜ਼ਿਲ੍ਹੇ ਵਿੱਚ 46 ਵਿਦਿਆਰਥੀਆਂ ਤੱਕ ਦੇ ਸਕੂਲਾਂ ਨੂੰ ਹੈੱਡ ਟੀਚਰ ਦੀ ਅਸਾਮੀ ਦਿੱਤੀ ਗਈ ਹੈ ਪਰ ਕੁਝ ਸਕੂਲ ਅਜਿਹੇ ਵੀ ਹਨ ਜਿੱਥੇ 46 ਤੋਂ ਘੱਟ ਵਿਦਿਆਰਥੀ ਹੋਣ ਤੇ ਵੀ ਹੈੱਡ ਟੀਚਰ ਦੀ ਅਸਾਮੀ ਦੇ ਦਿੱਤੀ ਗਈ ਹੈ। ਗੌਰਤਲਬ ਹੈ ਕਿ ਕੁਝ ਮਹੀਨੇ ਪਹਿਲਾਂ ਹੋਈਆਂ ਤਰੱਕੀਆਂ ਵਿੱਚ ਵੀ ਦਫ਼ਤਰ ਦੀ ਮਿਲੀ ਭੁਗਤ ਨਾਲ ਵੱਡੇ ਘਪਲੇ ਸਾਹਮਣੇ ਆਏ ਸਨ ਜਿਸ ਕਾਰਨ ਕੀਤੀਆਂ ਕੁਝ ਪਦਉਨਤੀਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਰੱਦ ਕਰਨੀਆਂ ਪਈਆਂ ਸਨ। ਪਿਛਲੇ ਦਿਨੀਂ ਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਨਾਲ ਹੋਈ ਮੀਟਿੰਗ ਵਿੱਚ ਸਹਿਮਤੀ ਬਣੀ ਸੀ ਕਿ ਖ਼ਾਲੀ ਸਟੇਸ਼ਨਾਂ ਦੀ ਲਿਸਟ ਲਗਾ ਕੇ ਸੀਨੀਅਰਤਾ ਅਨੁਸਾਰ ਸਟੇਸ਼ਨ ਚੋਣ ਕਰਵਾਈ ਜਾਵੇਗੀ। ਅਧਿਆਪਕਾ ਆਗੂ ਦਾਤਾ ਸਿੰਘ, ਦੇਵੀ ਦਿਆਲ, ਜੋਤਿੰਦਰ ਸਿੰਘ, ਸੁਖਵਿੰਦਰ ਗਿਰ, ਬਰਿੰਦਰਜੀਤ ਸਿੰਘ ਬਜਾਜ, ਲਖਵੀਰ ਸਿੰਘ, ਗੁਰਸੇਵਕ ਸਿੰਘ ਕਲੇਰ ਅਤੇ ਗੁਰਜੀਤ ਘਨੌਰ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਨਾਲ ਵਾਅਦਾ ਖ਼ਿਲਾਫ਼ੀ ਕੀਤੀ ਹੈ। ਜੇਕਰ ਸੀਨੀਅਰਤਾ ਸੂਚੀ ਅਨੁਸਾਰ ਸਟੇਸ਼ਨ ਦਿੱਤੇ ਜਾਂਦੇ ਤਾਂ ਕੰਮ ਨੇ ਪਾਰਦਰਸ਼ਤਾ ਨਾਲ ਜਲਦ ਮੁਕੰਮਲ ਹੋਣਾ ਸੀ। ਆਗੂਆਂ ਨੇ ਦੋਸ਼ ਲਾਇਆ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਦਫ਼ਤਰ ਦੇ ਸਟਾਫ਼ ਦੀ ਮਨਸ਼ਾ ਵਿੱਚ ਖੋਟ ਹੈ, ਜਿਸ ਨੂੰ ਬਹੁਤ ਜਲਦ ਨੰਗਾ ਕੀਤਾ ਜਾਵੇਗਾ। ਅਧਿਆਪਕਾਂ ਨਾਲ ਹੋਈ ਧੱਕੇਸ਼ਾਹੀ ਅਤੇ ਜਥੇਬੰਦੀਆਂ ਨਾਲ ਕੀਤੀ ਵਾਅਦਾ ਖ਼ਿਲਾਫ਼ੀ ਦੇ ਰੋਸ ਵਜੋਂ ਕੱਲ੍ਹ ਨੂੰ ਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਸੁਨਾਮ ਦੀ ਮੀਟਿੰਗ ਹੋਈ ਅਗਲੀ ਖ਼ਬਰ ਧਾਰਮਿਕ ਸਮਾਗਮ ਕਰਵਾਇਆ
Ad Position 24