ਗੁਰੂਹਰਸਹਾਏ, 1 ਜਨਵਰੀ (ਕਪਿਲ ਕੰਧਾਰੀ)-ਲਾਇਨਜ਼ ਕਲੱਬ ਗੁਰੂਹਰਸਹਾਏ ਵਲੋਂ ਸਮੇਂ-ਸਮੇਂ 'ਤੇ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ | ਉਥੇ ਹੀ ਅੱਜ ਇਲਾਕੇ ਦੀ ਸੁੱਖ ਸ਼ਾਂਤੀ ਦੇ ਲਈ ਨਵੇਂ ਸਾਲ 'ਤੇ ਕਰਵਾਏ ਗਏ ਹਵਨ ਯੱਗ ਮੌਕੇ ਲਾਇਨਜ਼ ਕਲੱਬ ਸਮੂਹ ਦੇ ਸਹਿਯੋਗ ਦੇ ਨਾਲ ਪ੍ਰਧਾਨ ਗੌਰਵ ਸਚਦੇਵਾ ਦੀ ਅਗਵਾਈ ਹੇਠ ਸ਼ਿਵ ਮਹਾਂ ਯੱਗ 'ਤੇ ਆਈ ਸੰਗਤ ਲਈ ਛੋਲੇ ਕੁਲਚੇ ਦਾ ਲੰਗਰ ਲਗਾਇਆ | ਇਸ ਸੰਬੰਧੀ ਪ੍ਰਧਾਨ ਗੌਰਵ ਸਚਦੇਵਾ ਨੇ ਦੱਸਿਆ ਕਿ ਸ਼ਿਵ ਮਹਾਂ ਯੱਗ ਸੋਸਾਇਟੀ ਵਲੋਂ ਉਨ੍ਹਾਂ ਦੀ ਕਲੱਬ ਦੀ ਡਿਊਟੀ ਲਗਾਈ ਸੀ ਕੇ ਲਾਇਨਜ਼ ਕਲੱਬ ਇਸ ਸ਼ਿਵ ਮਹਾਂ ਯੱਗ ਦੌਰਾਨ ਪਹੰੁਚਣ ਵਾਲੀ ਸੰਗਤ ਲਈ ਛੋਲੇ ਕੁਲਚਿਆਂ ਦਾ ਲੰਗਰ ਲਗਾਵੇ | ਜਿਸ ਦੇ ਚੱਲਦਿਆਂ ਸ਼ਿਵ ਜੀ ਭੋਲੇ ਦੀ ਕਿਰਪਾ ਦੇ ਨਾਲ ਲਾਇਨਜ਼ ਕਲੱਬ ਵਲੋਂ ਰੇਲਵੇ ਪਾਰਕ ਬਾਹਰ ਛੋਲੇ ਕੁਲਚਿਆਂ ਦਾ ਲੰਗਰ ਲਗਾਇਆ, ਜਿਸ 'ਚ ਕਲੱਬ ਦੇ ਸਮੂਹ ਮੈਂਬਰਾਂ ਵਲੋਂ ਪੂਰੀ ਸ਼ਰਧਾ ਦੇ ਨਾਲ ਸੇਵਾ ਕੀਤੀ |