19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਵਰਨਾ ਕਾਰ ਸਵਾਰ 20 ਕਿੱਲੋ ਭੁੱਕੀ ਚੂਰਾ ਸਮੇਤ ਕਾਬੂ

Ad Position 21
No active advertisement
ਅਜੀਤ ਡੈਸਕ 24-01-2026
ਗੁਰੂਹਰਸਹਾਏ, 23 ਜਨਵਰੀ (ਕਪਿਲ ਕੰਧਾਰੀ)-ਗੁਰੂਹਰਸਹਾਏ ਪੁਲਿਸ ਨੂੰ ਅੱਜ ਉਸ ਸਮੇਂ ਸਫਲਤਾ ਹਾਸਿਲ ਹੋਈ ਜਦ ਗੁਰੂਹਰਸਹਾਏ ਪੁਲਿਸ ਵਲੋਂ ਇਕ ਵਰਨਾ ਕਾਰ ਸਵਾਰ ਵਿਅਕਤੀ ਨੂੰ 20 ਕਿੱਲੋ ਭੁੱਕੀ ਚੂਰਾ ਬਰਾਮਦ ਕੀਤੀ | ਇਸ ਸੰਬੰਧੀ ਡੀ. ਐਸ. ਪੀ. ਰਾਜਵੀਰ ਸਿੰਘ ਨੇ ਦੱਸਿਆ ਕਿ ਜਦ ਗੁਰੂਹਰਸਹਾਏ ਪੁਲਿਸ ਵਿਸ਼ਵਕਰਮਾ ਚੌਕ ਵਿਖੇ ਗਸ਼ਤ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕੇ ਮੁਲਜ਼ਮ ਗੁਰਮੇਜ ਪੁੱਤਰ ਦਰਸ਼ਨ ਸਿੰਘ ਜੋ ਕਿ ਪਿੰਡ ਬੋਗੀ ਵਾਲਾ ਦਾ ਰਹਿਣ ਵਾਲਾ ਹੈ ਜੋ ਕਿ ਨਸ਼ੇ ਵੇਚਣ ਦਾ ਆਦੀ ਹੈ ਅਤੇ ਇਸ ਦੇ ਖ਼ਿਲਾਫ਼ ਪਹਿਲਾਂ ਵੀ ਨਸ਼ੇ ਦੇ ਮਾਮਲੇ ਦਰਜ ਹਨ, ਅੱਜ ਵੀ ਉਹ ਬਸਤੀ ਬੋੜੀਆਂ ਦੇ ਕੋਲ ਨਸ਼ਾ ਵੇਚ ਰਿਹਾ ਹੈ ਜੇਕਰ ਬਸਤੀ ਬੋੜੀਆਂ ਕੋਲ ਨਾਕਾ ਲਗਾਇਆ ਜਾਵੇ ਤਾਂ ਇਹ ਨਸ਼ੇ ਸਮੇਤ ਕਾਬੂ ਆ ਸਕਦਾ ਹੈ | ਜਿਸ ਤੋਂ ਬਾਅਦ ਗੁਰੂਹਰਸਹਾਏ ਪੁਲਿਸ ਵਲੋਂ ਬਸਤੀ ਬੋੜੀਆਂ ਦੇ ਕੋਲ ਨਾਕਾਬੰਦੀ ਕੀਤੀ ਗਈ ਅਤੇ ਜਦ ਸਾਹਮਣੇ ਤੋਂ ਆ ਰਹੀ ਵਰਨਾ ਗੱਡੀ ਨੂੰ ਪੁਲਿਸ ਵਲੋਂ ਰੁਕਣ ਦਾ ਇਸ਼ਾਰਾ ਕੀਤਾ, ਉਸ ਵਲੋਂ ਗੱਡੀ ਨੂੰ ਪਿੱਛੇ ਮੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ | ਪਰ ਪੁਲਿਸ ਵਲੋਂ ਮੁਸਤੈਦੀ ਦਿਖਾਉਂਦੇ ਹੋਏ ਗੱਡੀ ਨੂੰ ਰੋਕਿਆ ਅਤੇ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਂਅ ਗੁਰਮੇਜ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਬੋਗੀ ਵਾਲਾ ਦੱਸਿਆ | ਉਨ੍ਹਾਂ ਨੇ ਦੱਸਿਆ ਕਿ ਜਦ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ 'ਚੋਂ 20 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਮੁਲਜ਼ਮ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸੇ ਤਰ੍ਹਾਂ ਡੀ. ਐਸ. ਪੀ. ਗੁਰੂਹਰਸਹਾਏ ਰਾਜਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਦੋ ਵਿਅਕਤੀ ਜੋ ਕਿ ਮੰਦਰ ਗੁਰਦੁਆਰੇ 'ਚ ਵੜ ਕੇ ਉਥੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ | ਜਿਸ 'ਤੇ ਉਨ੍ਹਾਂ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਦੇ ਨਾਲ ਤੇ ਹਿਊਮਨ ਰਿਸੋਰਸ ਦੇ ਜ਼ਰੀਏ ਦੋ ਮੁਲਜ਼ਮ ਬਗ਼ੀਚਾ ਪੁੱਤਰ ਬੰਤਾ ਸਿੰਘ, ਲਖਵਿੰਦਰ ਪੁੱਤਰ ਸੰਤਾ ਸਿੰਘ ਵਾਸੀ ਪਿੰਡ ਝੁੱਗੇ ਛਿੱਲੀਆਂ ਵਾਲੇ ਨੂੰ ਕਾਬੂ ਕੀਤਾ | ਜਿਨ੍ਹਾਂ ਕੋਲ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਵਲੋਂ ਤਿੰਨ ਜਗ੍ਹਾ 'ਤੇ ਚੋਰੀ ਕੀਤੀ ਗਈ ਹੈ | ਡੀ. ਐਸ. ਪੀ. ਰਾਜਵੀਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਲੋਂ ਚੋਰੀ ਕੀਤੀ ਰਕਮ ਵੀ ਉਨ੍ਹਾਂ ਵਲੋਂ ਬਰਾਮਦ ਕਰ ਲਈ ਗਈ ਹੈ ਅਤੇ ਇਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਲੈ ਕੇ ਇਨ੍ਹਾਂ ਕੋਲ ਹੋਰ ਵੀ ਅੱਗੇ ਪੁੱਛਗਿੱਛ ਕੀਤੀ ਜਾਵੇਗੀ | ਇਸ ਮੌਕੇ ਥਾਣਾ ਮੁਖੀ ਗੁਰਜੰਟ ਸਿੰਘ, ਦੁਲਾ ਤੇ ਹੋਰ ਵੀ ਪੁਲਿਸ ਕਰਮਚਾਰੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਧੁੰਦ ਦੇ ਮੌਸਮ 'ਚ ਸੁਰੱਖਿਅਤ ਅਤੇ ਨਿਰਵਿਘਨ ਰੇਲ ਸੰਚਾਲਨ ਲਈ ਲੋਕੋ ਪਾਇਲਟਾਂ ਵਲੋਂ ਵਰਤੀ ਜਾ ਰਹੀ ਚੌਕਸੀ ਅਗਲੀ ਖ਼ਬਰ ਚੋਰੀ ਦੇ 4 ਵਾਹਨਾਂ ਸਮੇਤ 3 ਕਾਬੂ
Ad Position 24