13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸੈਂਟਰਲ ਪੋਟੈਟੋ ਰਿਸਰਚ ਇੰਸਟੀਚਿਊਟ ਵਲੋਂ ਕਰਮੂਵਾਲਾ ਵਿਖੇ ਆਲੂ ਦਾ ਗੁਣਵੱਤਾ ਭਰਪੂਰ ਬੀਜ ਤਿਆਰ ਕਰਨ ਸੰਬੰਧੀ ਸੈਮੀਨਾਰ

Ad Position 21
No active advertisement
ਅਜੀਤ ਡੈਸਕ 25-01-2026
ਜ਼ੀਰਾ, 24 ਜਨਵਰੀ (ਰਜਨੀਸ਼ ਕਥੂਰੀਆ)-ਪਿੰਡ ਕਰਮੂਵਾਲਾ ਵਿਖੇ ਮਨਪ੍ਰੀਤ ਸਿੰਘ ਸੰਧੂ ਤੇ ਉਨ੍ਹਾਂ ਦੀ ਧਰਮ ਪਤਨੀ ਵੀਰਪਾਲ ਕੌਰ ਸੰਧੂ ਵਲੋਂ ਚਲਾਏ ਜਾ ਰਹੇ ਨਾਨਕ ਬਾਇਓਸੀਡ ਸੈਂਟਰ ਵਿਖੇ ਆਲੂ ਦੀ ਕਾਸ਼ਤ ਕਰਨ ਵਾਲੇ ਅਗਾਂਹਵਧੂ ਕਿਸਾਨਾਂ ਨੂੰ ਆਲੂ ਦੀ ਆਧੁਨਿਕ ਬਿਜਾਈ ਕਰਨ ਸੰਬੰਧੀ ਜਾਗਰੂਕ ਕਰਨ ਲਈ ਸੈਂਟਰ ਪੋਟੈਟੋ ਰਿਸਰਚ ਇੰਸਟੀਚਿਊਟ ਬਾਦਸ਼ਾਹਪੁਰ (ਜਲੰਧਰ) ਵਲੋਂ ਇਕ ਵਿਸ਼ਾਲ ਸੈਮੀਨਾਰ ਲਗਾਇਆ | ਸੈਮੀਨਾਰ ਵਿਚ ਪੰਜਾਬ ਦੇ ਕੋਨੇ-ਕੋਨੇ ਤੋਂ ਇਲਾਵਾ ਉੱਤਰ ਪ੍ਰਦੇਸ਼ ਤੇ ਕੁਝ ਹੋਰ ਸਟੇਟਾਂ ਤੋਂ ਆਲੂ ਦੀ ਕਾਸ਼ਤ ਕਰਨ ਵਾਲੇ ਲਗਪਗ 600 ਕਿਸਾਨਾਂ ਨੇ ਭਾਗ ਲਿਆ | ਸੈਮੀਨਾਰ 'ਚ ਡਾ. ਸੁਖਵਿੰਦਰ ਸਿੰਘ ਸੀ. ਪੀ. ਆਰ. ਆਈ. ਜਲੰਧਰ, ਡਾ. ਬ੍ਰਜੇਸ਼ ਨਾਰੇ, ਡਾ. ਪਿ੍ੰਸ, ਕੇ. ਵੀ. ਕੇ. ਬਜ਼ੀਦਪੁਰ ਤੋਂ ਡਾ. ਬੀ. ਐਸ. ਸੇਖੋਂ ਤੇ ਡਾ. ਸਿਮਰਨਜੀਤ ਕੌਰ ਸੇਖੋਂ ਤੋਂ ਇਲਾਵਾ ਡਾ. ਕੁਲਦੀਪ ਸਿੰਘ ਮਰਖਾਈ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਦੌਰਾਨ ਇਨ੍ਹਾਂ ਡਾਕਟਰਾਂ ਨੇ ਵੱਡੀ ਗਿਣਤੀ 'ਚ ਪਹੁੰਚੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਫ਼ਸਲ ਤੋਂ ਵਧੀਆ ਪੈਦਾਵਾਰ ਲੈਣ ਲਈ ਉਸ ਫ਼ਸਲ ਦੇ ਵਧੀਆ ਬੀਜ, ਪੌਦੇ ਦੀ ਦੇਖਭਾਲ ਤੇ ਕੁਦਰਤੀ ਸਰੋਤਾਂ 'ਤੇ ਨਿਰਭਰ ਕਰਦੀ ਹੈ, ਜਿਸ ਵਿਚ ਸਭ ਤੋਂ ਵੱਡੀ ਭੂਮਿਕਾ ਫ਼ਸਲ ਦੇ ਬੀਜ ਦੀ ਹੁੰਦੀ ਹੈ | ਉਨ੍ਹਾਂ ਕਿਹਾ ਕਿ ਜਿਸ ਫ਼ਸਲ ਦਾ ਬੀਜ ਚੰਗਾ ਨਹੀਂ ਬੀਜਿਆ ਜਾਵੇਗਾ ਉਸ ਤੋਂ ਵਧੀਆ ਪੈਦਾਵਾਰ ਦੀ ਉਮੀਦ ਵੀ ਨਹੀਂ ਕੀਤੀ ਜਾ ਸਕਦੀ | ਇਸ ਮੌਕੇ ਨਾਨਕ ਬਾਇਓਟੈਕ ਸੀਡ ਸੈਂਟਰ ਕਰਮੂਵਾਲਾ ਦੇ ਮਾਲਕ ਮਨਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਅਸੀਂ ਆਪਣੇ ਸੈਂਟਰ ਦੇ ਵਿਚ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਗਏ ਲਾਇਸੈਂਸ ਆਈ. ਸੀ. ਆਰ. ਦੇ ਤਹਿਤ ਆਲੂ ਦਾ ਆਧੁਨਿਕ ਬੀਜ ਤਿਆਰ ਕਰਦੇ ਹਾਂ, ਜਿਸ ਦੇ ਲਈ ਆਪਣੇ ਸੈਂਟਰ ਵਿਚ ਗੁਣਵੱਤਾ ਦੇ ਨਾਲ ਕਦੇ ਵੀ ਸਮਝੌਤਾ ਨਹੀਂ ਕਰਦੇ | ਇਸ ਦੌਰਾਨ ਡਾਕਟਰਾਂ ਨੇ ਆਲੂ ਦਾ ਬੀਜ ਤਿਆਰ ਕਰਨ ਲਈ ਕਿਸਾਨਾਂ ਨੂੰ ਬਹੁਤ ਹੀ ਵਧੀਆ ਨੁਕਤਿਆਂ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ, ਜਿਸ ਨੂੰ ਸੁਣ ਕੇ ਕਿਸਾਨਾਂ ਨੂੰ ਹਲੂਣਾ ਮਿਲਿਆ | ਸਮਾਗਮ ਦੇ ਅੰਤ 'ਚ ਪਹੁੰਚੇ ਡਾਕਟਰਾਂ ਨੂੰ ਨਾਨਕ ਬਾਇਓਟੈਕ ਸੀਡ ਸੈਂਟਰ ਦੇ ਮਾਲਕ ਮਨਪ੍ਰੀਤ ਸਿੰਘ ਸੰਧੂ ਵਲੋਂ ਸਨਮਾਨਿਤ ਵੀ ਕੀਤਾ | ਸੈਮੀਨਾਰ 'ਚ ਕਿਸਾਨ ਆਗੂ ਹਰਦਿਆਲ ਸਿੰਘ ਅਲੀਪੁਰ, ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਜਲੌਰ ਸਿੰਘ ਮਣਕਿਆਂਵਾਲੀ, ਸੁਖਮੰਦਰ ਸਿੰਘ ਸੈਕਟਰੀ, ਹਰਜਿੰਦਰ ਸਿੰਘ ਨੰਬਰਦਾਰ, ਕੁਲਬੀਰ ਸਿੰਘ ਸੰਧੂ ਕਰਮੂਵਾਲਾ, ਹਰਜਿੰਦਰ ਸਿੰਘ ਧਾਲੀਵਾਲ ਸਰਪੰਚ ਪਿੰਡ ਕਰਮੂਵਾਲਾ, ਦਿਲਬਾਗ ਸਿੰਘ ਗਿੱਲ, ਸਤਵੰਤ ਸਿੰਘ ਸੱਤਾ ਗਿੱਲ, ਗੁਰਪ੍ਰੀਤ ਸਿੰਘ ਗੋਰਾ ਗਿੱਲ, ਰੀਤਮਹਿੰਦਰ ਸਿੰਘ ਗਿੱਲ, ਦਲਵਿੰਦਰ ਸਿੰਘ ਗੋਸ਼ਾ ਮਰੂੜ, ਰਮਿੰਦਰ ਸਿੰਘ ਮਰੂੜ, ਰਛਪਾਲ ਸਿੰਘ ਕਰਮੂਵਾਲਾ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਫਿਰੋਜ਼ਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿਵਲ ਸਰਜਨ ਵਲੋਂ ਮੁੱਖ ਮੰਤਰੀ ਸਿਹਤ ਯੋਜਨਾ ਦੀ ਫ਼ਿਰੋਜ਼ਪੁਰ ਤੋਂ ਰਸਮੀ ਸ਼ੁਰੂਆਤ ਅਗਲੀ ਖ਼ਬਰ ਸੈਮ ਇੰਟਰਨੈਸ਼ਨਲ ਸਕੂਲ ਸੈਦੇ ਕੇ ਮੋਹਨ 'ਚ ਰਾਸ਼ਟਰੀ ਬਾਲਿਕਾ ਦਿਵਸ ਧੂਮਧਾਮ ਨਾਲ ਮਨਾਇਆ
Ad Position 24