02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਵਕੀਲ ਅਵਿਨਾਸ਼ ਗੁਪਤਾ ਦੀ ਕਾਰ ਹੋਈ ਹਾਦਸਾਗ੍ਰਸਤ

Ad Position 21
No active advertisement
ਅਜੀਤ ਡੈਸਕ 01-02-2026
ਫ਼ਿਰੋਜ਼ਪੁਰ, 31 ਜਨਵਰੀ (ਰਾਕੇਸ਼ ਚਾਵਲਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਵਕੀਲ ਤੇ ਸੀਨੀਅਰ ਭਾਜਪਾ ਆਗੂ ਅਵਿਨਾਸ਼ ਗੁਪਤਾ ਦੀ ਕਾਰ ਹਾਦਸਾਗ੍ਰਸਤ ਹੋ ਕੇ ਨੁਕਸਾਨੀ ਗਈ | ਇਸ ਭਿਆਨਕ ਹਾਦਸੇ ਵਿਚ ਵਕੀਲ ਗੁਪਤਾ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ | ਮਿਲੀ ਜਾਣਕਾਰੀ ਅਨੁਸਾਰ ਵਕੀਲ ਅਵਿਨਾਸ਼ ਗੁਪਤਾ ਆਪਣੀ ਕਾਰ 'ਤੇ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਵਿਚਕਾਰ ਜਾ ਰਹੇ ਸੀ ਕਿ ਗਿੜਵਿੰਢੀ ਪਿੰਡ ਨੇੜੇ ਸੜਕ ਖ਼ਰਾਬ ਹੋਣ ਕਰਕੇ ਕਾਰ ਦਾ ਨਿਯੰਤਰਨ ਵਿਗੜ ਤੇ ਕਾਰ ਪਲਟੀਆਂ ਖਾ ਕੇ ਖੇਤਾਂ 'ਚ ਜਾ ਡਿੱਗੀ | ਹਾਦਸੇ 'ਚ ਕਾਰ ਤਬਾਹ ਹੋ ਗਈ | ਮੌਕੇ 'ਤੇ ਲੋਕਾਂ ਵਲੋਂ ਮਦਦ ਕਰਦੇ ਹੋਏ ਵਕੀਲ ਅਵਿਨਾਸ਼ ਗੁਪਤਾ ਨੂੰ ਕਾਰ 'ਚੋਂ ਬਾਹਰ ਕੱਢਿਆ ਗਿਆ |
Ad Position 22
No active advertisement
ਪਿਛਲੀ ਖ਼ਬਰ ਅਣਪਛਾਤੇ ਚੋਰ ਵਲੋਂ ਐਕਟਿਵਾ ਚੋਰੀ ਅਗਲੀ ਖ਼ਬਰ ਭਾਕਿਯੂ (ਏਕਤਾ ਉਗਰਾਹਾਂ) ਵਲੋਂ ਜਲਾਲਾਬਾਦ ਦੇ ਪਿੰਡ ਡਿੱਬੀਪੁਰਾ ਵਿਖੇ ਮੀਟਿੰਗ
Ad Position 24
No active advertisement