02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਅਣਪਛਾਤੇ ਚੋਰ ਵਲੋਂ ਐਕਟਿਵਾ ਚੋਰੀ

Ad Position 21
No active advertisement
ਅਜੀਤ ਡੈਸਕ 01-02-2026
ਫ਼ਿਰੋਜ਼ਪੁਰ, 31 ਜਨਵਰੀ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਅੰਦਰ ਚੋਰਾਂ ਵਲੋਂ ਵਾਹਨ ਚੋਰੀ ਕਰਨ ਦਾ ਸਿਲਸਿਲਾ ਜਾਰੀ ਹੈ | ਜਿਸ ਕਰਕੇ ਸਥਾਨਕ ਨਿਵਾਸੀ ਬਹੁਤ ਪੇ੍ਰਸ਼ਾਨ ਹਨ, ਜਿਸ ਦੇ ਚੱਲਦੇ ਅੱਜ ਕੈਂਟ ਦੀ ਖ਼ਲਾਸੀ ਲਾਈਨ ਗੁਰਦਵਾਰੇ ਵਾਲੀ ਗਲੀ 'ਚ ਮਕਾਨ ਨੰਬਰ 148 ਦੇ ਸਾਹਮਣੇ ਖੜ੍ਹੀ ਇਕ ਐਕਟਿਵਾ ਨੂੰ ਦੁਪਹਿਰ ਸਮੇਂ ਅਣਪਛਾਤਾ ਚੋਰੀ-ਚੋਰੀ ਕਰ ਕੇ ਲੈ ਗਿਆ | ਜਿਸ ਦੀ ਤਸਵੀਰ ਗਲੀ 'ਚ ਲੱਗੇ ਸੀ. ਸੀ. ਟੀ. ਵੀ. ਰਾਹੀਂ ਵੇਖਣ ਨੂੰ ਮਿਲੀ ਹੈ | ਦੁਕਾਨਾਂ ਦੇ ਸ਼ਟਰ ਤੋੜਨ ਤੇ ਵਾਹਨ ਚੋਰੀ ਦੀਆਂ ਵੱਧ ਰਹੀਆਂ ਵਾਰਦਾਤਾਂ ਕਰਕੇ ਲੋਕਾਂ ਅੰਦਰ ਪੁਲਿਸ ਪ੍ਰਸ਼ਾਸਨ ਪ੍ਰਤੀ ਰੋਹ ਪਾਇਆ ਜਾ ਰਿਹਾ ਹੈ | ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਐੱਸ. ਐੱਸ. ਪੀ. ਫ਼ਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਤੁਰੰਤ ਇਸ ਵੱਲ ਧਿਆਨ ਦੇ ਕੇ ਚੋਰਾਂ ਵਿਰੁੱਧ ਸ਼ਿਕੰਜਾ ਕੱਸਦੇ ਹੋਏ ਚੋਰੀ ਦੇ ਵਾਹਨ ਬਰਾਮਦ ਕਰਵਾਉਣ |
Ad Position 22
No active advertisement
ਪਿਛਲੀ ਖ਼ਬਰ ਮਾਨ ਸਰਕਾਰ ਦੀ ਸਿਹਤ ਬੀਮਾ ਯੋਜਨਾ ਲੋਕਾਂ ਦੇ ਲਈ ਵਰਦਾਨ ਸਾਬਿਤ ਹੋਵੇਗੀ-ਗੋਪੀ ਕਮਾਲਗੜ੍ਹ ਅਗਲੀ ਖ਼ਬਰ ਵਕੀਲ ਅਵਿਨਾਸ਼ ਗੁਪਤਾ ਦੀ ਕਾਰ ਹੋਈ ਹਾਦਸਾਗ੍ਰਸਤ
Ad Position 24
No active advertisement