02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਪਿ੍ੰਸ ਨਰੂਲਾ ਆਸਟ੍ਰੇਲੀਆ ਨੇ ਭਾਵਿਪ ਦੇ ਸਹਿਯੋਗ ਨਾਲ ਬੇਟੇ ਦਾ ਜਨਮ ਦਿਨ ਝੁੱਗੀ ਝੌਂਪੜੀ ਦੇ ਬੱਚਿਆਂ ਨਾਲ ਕੇਕ ਕੱਟ ਕੇ ਮਨਾਇਆ

Ad Position 21
No active advertisement
ਅਜੀਤ ਡੈਸਕ 01-02-2026
ਜ਼ੀਰਾ, 31 ਜਨਵਰੀ (ਰਜਨੀਸ਼ ਕਥੂਰੀਆ)-ਪਿ੍ੰਸ ਨਰੂਲਾ ਆਸਟ੍ਰੇਲੀਆ ਨੇ ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਦੇ ਸਹਿਯੋਗ ਨਾਲ ਆਪਣੇ ਬੇਟੇ ਕੇਵਨ ਨਰੂਲਾ ਦਾ ਜਨਮ ਦਿਨ ਦਾਦੇ ਨਿਆਮਤ ਰਾਏ ਨਰੂਲਾ, ਰਾਹੁਲ ਨਰੂਲਾ, ਮਾਤਾ ਹਰਜਿੰਦਰ ਕੌਰ ਨਰੂਲਾ ਤੇ ਸ਼ਮਾਂ ਨਰੂਲਾ ਨੇ ਸੁਆਮੀ ਕਮਲਪੁਰੀ ਮਹਾਰਾਜ ਮੁੱਖ ਸੇਵਾਦਾਰ ਸਮਾਧੀ ਸਵਾਮੀ ਸ਼ੰਕਰਾ ਪੁਰੀ ਜ਼ੀਰਾ ਦੇ ਅਸ਼ੀਰਵਾਦ ਨਾਲ ਬਾਲ ਸੰਸਕਾਰ ਕੇਂਦਰ ਝੁੱਗੀ ਝੌਂਪੜੀ ਦੇ ਬੱਚਿਆਂ ਨਾਲ ਸਮਾਧੀ ਸ਼ੰਕਰਾ ਪੁਰੀ ਸਨੇਰ ਰੋਡ ਜ਼ੀਰਾ ਵਿਖੇ ਕੇਕ ਕੱਟ ਕੇ ਮਨਾਇਆ | ਇਸ ਮੌਕੇ ਸੁਆਮੀ ਕਮਲਪੁਰੀ ਨੇ ਪਿ੍ੰਸ ਨਰੂਲਾ ਦੇ ਪਰਿਵਾਰ ਨੂੰ ਕੇਵਨ ਨਰੂਲਾ ਦੇ ਜਨਮ ਦਿਨ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਸਾਨੂੰ ਸਭ ਨੂੰ ਧਾਰਮਿਕ ਅਸਥਾਨਾਂ ਤੇ ਜਨਮ ਦਿਨ ਮਨਾਉਣੇ ਚਾਹੀਦੇ ਹਨ ਅਤੇ ਲੋੜਵੰਦ ਬੱਚਿਆਂ ਨਾਲ ਆਪਣੀ ਖ਼ੁਸ਼ੀ ਸਾਂਝੀ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਜਿੱਥੇ ਮਨ ਨੂੰ ਖ਼ੁਸ਼ੀ ਪ੍ਰਾਪਤ ਹੁੰਦੀ ਹੈ, ਉਥੇ ਪ੍ਰਮਾਤਮਾ ਵੀ ਖ਼ੁਸ਼ ਹੁੰਦੇ ਹਨ | ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਬਰਾਂਚ ਜ਼ੀਰਾ ਦੇ ਪ੍ਰਧਾਨ ਸੁਖਦੇਵ ਬਿੱਟੂ ਵਿੱਜ ਤੇ ਸਟੇਟ ਵਾਈਸ ਪ੍ਰਧਾਨ ਸਤਿੰਦਰ ਸਚਦੇਵਾ ਨੇ ਦੱਸਿਆ ਪਿ੍ੰਸ ਨਰੂਲਾ ਆਸਟ੍ਰੇਲੀਆ ਵਲੋਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ-ਸਮੇਂ ਤੇ ਲੋੜੀਂਦੀਆਂ ਵਸਤੂਆਂ ਭੇਜਦੇ ਰਹਿੰਦੇ ਹਨ | ਉਨ੍ਹਾਂ ਅੱਗੇ ਦੱਸਿਆ ਕਿ ਪਿ੍ੰਸ ਨਰੂਲਾ ਅਸਟਰੇਲੀਆ ਨੇ ਆਪਣੇ ਬੇਟੇ ਦੇ ਜਨਮ ਦਿਨ ਮੌਕੇ ਬਾਲ ਸੰਸਕਾਰ ਕੇਂਦਰ ਵਿਚ ਪੜ੍ਹਦੇ ਝੁੱਗੀ, ਝੌਂਪੜੀ ਦੇ 70 ਬੱਚਿਆਂ ਨੂੰ ਟਿਫ਼ਨ ਬੌਕਸ, ਜੁਮੈਟਰੀ ਬੌਕਸ ਅਤੇ ਰਿਫਰੈਸ਼ਮੈਂਟ ਦਿੱਤੀ ਗਈ | ਇਸ ਮੌਕੇ ਬਾਲ ਸੰਸਕਾਰ ਕੇਂਦਰ ਜ਼ੀਰਾ ਦੇ ਇੰਚਾਰਜ ਮੈਡਮ ਸੁਮਨ ਬੰਸੀ ਵਾਲ, ਸੁਖਦੇਵ ਬਿੱਟੂ ਵਿੱਜ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ, ਨਰਿੰਦਰ ਸਿੰਘ ਲੈਕਚਰਾਰ, ਚਰਨਪ੍ਰੀਤ ਸਿੰਘ ਸੋਨੂੰ ਸੀਨੀਅਰ ਵਾਈਸ ਪ੍ਰਧਾਨ, ਗੁਰਬਖ਼ਸ਼ ਸਿੰਘ ਵਿੱਜ ਕੈਸ਼ੀਅਰ, ਤਰਸੇਮ ਲਾਲ ਜੁਨੇਜਾ ਵਾਈਸ ਪ੍ਰਧਾਨ, ਰਾਮ ਪ੍ਰਕਾਸ਼, ਵਿਪਨ ਸੇਠੀ, ਹਰਭਜਨ ਸਿੰਘ, ਸੋਨੂੰ ਗੁਜਰਾਲ, ਰਿਪਨ ਅਰੋੜਾ, ਵਨੀਤਾ ਝਾਂਜੀ, ਸੁਮਨ ਬੰਸੀ ਵਾਲ, ਰੇਨੂੰ ਵਿੱਜ, ਬੱਬੂ ਖ਼ੁਰਮਾ ਤੇ ਕਵਿਤਾ ਸ਼ਰਮਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਧੰਨਾ ਸ਼ਹੀਦ ਵਿਖੇ ਪਹਿਲਾ ਆਯੁਸ਼ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਮਾਨ ਸਰਕਾਰ ਦੀ ਸਿਹਤ ਬੀਮਾ ਯੋਜਨਾ ਲੋਕਾਂ ਦੇ ਲਈ ਵਰਦਾਨ ਸਾਬਿਤ ਹੋਵੇਗੀ-ਗੋਪੀ ਕਮਾਲਗੜ੍ਹ
Ad Position 24
No active advertisement