ਫ਼ਿਰੋਜ਼ਪੁਰ, 31 ਜਨਵਰੀ (ਗੁਰਿੰਦਰ ਸਿੰਘ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡਾਇਰੈਕਟਰ ਆਫ਼ ਆਯੁਰਵੇਦ ਡਾ. ਰਮਨ ਖੰਨਾ, ਜ਼ਿਲ੍ਹਾ ਆਯੁਰਵੈਦਿਕ ਯੂਨਾਨੀ ਅਫ਼ਸਰ ਡਾ. ਰੂਪਿੰਦਰਦੀਪ ਕੌਰ ਗਿੱਲ ਦੀ ਅਗਵਾਈ ਹੇਠ ਪਹਿਲਾ ਆਯੁਸ਼ ਕੈਂਪ ਪਿੰਡ ਧੰਨਾ ਸ਼ਹੀਦ ਵਿਖੇ ਲਗਾਇਆ | ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਕੈਂਪ ਦਾ ਉਦਘਾਟਨ ਮੌਜੂਦਾ ਸਰਪੰਚ ਜਗਦੇਵ ਸਿੰਘ ਖੋਸਾ ਵਲੋਂ ਕੀਤਾ ਅਤੇ ਆਯੁਰਵੈਦਿਕ ਵਿਭਾਗ ਵਲੋਂ ਡਾ. ਸੁਮਿਤ ਮੌਂਗਾ, ਡਾ. ਪ੍ਰਵੀਨ ਰਾਣਾ, ਡਾ. ਸੁਮਨ ਧੰਜੂ, ਰਘੂ ਰਾਜਾ, ਸੁਖਪ੍ਰੀਤ ਸਿੰਘ, ਕਿੰਦਰ ਕੌਰ ਉਪਵੈਦ ਤੇ ਹੋਮਿਓਪੈਥਿਕ ਵਿਭਾਗ ਵਲੋਂ ਡਾ. ਸਤਨਾਮ ਸਿੰਘ ਗਿੱਲ, ਗੁਰਵਿੰਦਰ ਸਿੰਘ, ਵਿਜੈ ਕੁਮਾਰ ਡਿਸਪੈਂਸਰ ਨੇ ਡਿਊਟੀ ਨਿਭਾਈ | ਉਨ੍ਹਾਂ ਦੱਸਿਆ ਕਿ ਕੈਂਪ 'ਚ 518 ਮਰੀਜ਼ਾਂ ਦੀ ਜਾਂਚ, 107 ਫ਼੍ਰੀ ਸ਼ੂਗਰ ਟੈੱਸਟ ਕੀਤੇ ਗਏ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ | ਇਸ ਮੌਕੇ ਸਾਬਕਾ ਸਰਪੰਚ ਬਿੱਕਰ ਸਿੰਘ, ਹੈਪੀ ਸ਼ਰਮਾ, ਪੰਚ ਮਨਜੀਤ ਸਿੰਘ ਖੋਸਾ, ਵਿੱਕੀ ਖੋਸਾ, ਅਮਨਦੀਪ ਖੋਸਾ ਗੋਰਾ ਖੋਸਾ ਵਲੋਂ ਪੂਰਨ ਸਹਿਯੋਗ ਦਿੱਤਾ ਗਿਆ |