ਖੋਸਾ ਦਲ ਸਿੰਘ, 31 ਜਨਵਰੀ (ਮਨਪ੍ਰੀਤ ਸਿੰਘ ਸੰਧੂ)-ਬਿਜਲੀ ਸੋਧ ਬਿੱਲ ਨੂੰ ਰੱਦ ਕਰਵਾਉਣ, ਕਿਸਾਨਾਂ ਦੀਆਂ ਸਾਰੀਆਂ ਫ਼ਸਲਾਂ ਉੱਪਰ ਐਮ. ਐੱਸ. ਪੀ. ਦਿਵਾਉਣ, ਬਾਜ਼ਾਰ ਵਿਚ ਵਿਕ ਰਹੇ ਨਕਲੀ ਦੁੱਧ, ਨਕਲੀ ਪਨੀਰ, ਘਿਉ ਤੇ ਪੰਜਾਬ ਸਰਕਾਰ ਦੀਆਂ ਫ਼ਰਮਾਂ ਵਲੋਂ ਸੰਦਾਂ 'ਤੇ ਕੀਤੀ ਜਾ ਰਹੀ ਕਾਲਾਬਾਜ਼ਾਰੀ 'ਤੇ ਰੋਕ ਲਗਾਉਣ ਅਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ 2 ਫਰਵਰੀ ਨੂੰ ਹੋਣ ਵਾਲੀ ਜ਼ੀਰਾ ਰੈਲੀ ਸੰਬੰਧੀ ਵਿਚਾਰ-ਚਰਚਾ ਅਤੇ ਰੂਪ-ਰੇਖਾ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕ ਅਹਿਮ ਮੀਟਿੰਗ ਵਕੀਲ ਪਾਲ ਸਿੰਘ ਮਰੂੜ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਦਰਸ਼ਨ ਸਿੰਘ ਮੈਂਬਰ ਐਗਜ਼ੈਕਟਿਵ ਤੇ ਪ੍ਰੀਤਮ ਸਿੰਘ ਸੀਨੀਅਰ ਮੀਤ ਪ੍ਰਧਾਨ ਫ਼ਿਰੋਜ਼ਪੁਰ, ਮਹਿੰਦਰ ਸਿੰਘ ਮਨਸੂਰਦੇਵਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਨੇ ਕਿਹਾ ਕਿ 2 ਫਰਵਰੀ 2026 ਦਿਨ ਸੋਮਵਾਰ ਨੂੰ ਕਿਸਾਨ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ, ਜਿਸ 'ਚ ਕਿਸਾਨੀ ਮੁੱਦਿਆਂ ਨੂੰ ਲੈ ਕੇ ਪੰਜਾਬ ਅਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਕੇ ਆਵਾਜ਼ ਬੁਲੰਦ ਕੀਤੀ ਜਾਵੇਗੀ | ਮੀਟਿੰਗ 'ਚ ਹਾਜ਼ਰ ਕਿਸਾਨ ਆਗੂਆਂ ਤੇ ਵਰਕਰਾਂ ਨੂੰ 2 ਫਰਵਰੀ ਦੀ ਜ਼ੀਰਾ ਰੈਲੀ 'ਚ ਵੱਧ-ਚੜ੍ਹ ਕੇ ਪਹੁੰਚਣ ਦੀ ਅਪੀਲ ਕਰਦੇ ਹੋਏ ਕਿਸਾਨ ਆਗੂ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਆਪਣੀਆਂ ਸਰਕਾਰੀ ਫ਼ਰਮਾਂ ਦੀ ਕਾਲਾਬਾਜ਼ਾਰੀ 'ਤੇ ਨੱਥ ਪਾਵੇ, ਖੇਤੀਬਾੜੀ ਦੇ ਸੰਦਾਂ ਦੀ ਖੁੱਲ੍ਹੀ ਮੰਡੀ ਲਗਾਈ ਜਾਵੇ | ਮੀਟਿੰਗ 'ਚ ਪ੍ਰਧਾਨ ਵਕੀਲ ਪਾਲ ਸਿੰਘ, ਵਾਈਸ ਪ੍ਰਧਾਨ ਮੇਜਰ ਸਿੰਘ, ਗੁਰਪ੍ਰੀਤ ਸਿੰਘ, ਜਸਵੀਰ ਸਿੰਘ, ਜਸਵਿੰਦਰ ਸਿੰਘ, ਜਗਸੀਰ ਸਿੰਘ, ਆਤਮਾ ਸਿੰਘ, ਸੁਖਦੀਪ ਸਿੰਘ, ਰਲਦੂ ਸਿੰਘ, ਜਸਪਾਲ ਸਿੰਘ, ਗੁਰਦੇਵ ਸਿੰਘ, ਹਰਦਿਆਲ ਸਿੰਘ, ਜਸਪਾਲ ਸਿੰਘ ਨੰਬਰਦਾਰ, ਬਾਦਲ ਸਿੰਘ, ਲਖਵੀਰ ਸਿੰਘ, ਹਰਨੇਕ ਸਿੰਘ, ਦਲਵਿੰਦਰ ਸਿੰਘ ਗੋਸਾ, ਮਨੀ ਸਿੰਘ, ਪ੍ਰਕਾਸ਼ ਸਿੰਘ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ |