02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਐੱਸ. ਬੀ. ਐੱਸ. ਸਟੇਟ ਯੂਨੀਵਰਸਿਟੀ ਦੇ ਉਪ ਕੁਲਪਤੀ ਵਲੋਂ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ

Ad Position 21
No active advertisement
ਅਜੀਤ ਡੈਸਕ 01-02-2026
ਫ਼ਿਰੋਜ਼ਪੁਰ, 31 ਜਨਵਰੀ (ਗੁਰਿੰਦਰ ਸਿੰਘ)-ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫ਼ਿਰੋਜ਼ਪੁਰ ਦੇ ਉਪ ਕੁਲਪਤੀ ਪ੍ਰੋ. ਡਾ. ਸੁਰੇਸ਼ ਸ਼ਰਮਾ ਨੇ ਪੰਜਾਬ ਦੇ ਰਾਜਪਾਲ ਤੇ ਯੂਨੀਵਰਸਿਟੀ ਦੇ ਚਾਂਸਲਰ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਯੂਨੀਵਰਸਿਟੀ ਦੇ ਸਮੁੱਚੇ ਵਿਕਾਸ, ਪ੍ਰਮੁੱਖ ਵਿਕਾਸਾਤਮਿਕ ਪਹਿਲਕਦਮੀਆਂ ਤੇ ਭਵਿੱਖੀ ਯੋਜਨਾਵਾਂ ਸੰਬੰਧੀ ਵਿਸਥਾਰਪੂਰਵਕ ਅਤੇ ਅਰਥਪੂਰਨ ਵਿਚਾਰ-ਵਟਾਂਦਰਾ ਕੀਤਾ | ਖ਼ਾਸ ਤੌਰ 'ਤੇ ਅਕਾਦਮਿਕ ਗੁਣਵੱਤਾ, ਬੁਨਿਆਦੀ ਢਾਂਚੇ ਦੇ ਵਿਸਤਾਰ, ਨਵੀਨਤਾ ਤੇ ਖੇਤਰੀ ਅਤੇ ਰਾਸ਼ਟਰੀ ਵਿਕਾਸ 'ਚ ਯੂਨੀਵਰਸਿਟੀ ਦੀ ਭੂਮਿਕਾ 'ਤੇ ਜ਼ੋਰ ਦਿੱਤਾ | ਯੂਨੀਵਰਸਿਟੀ ਪ੍ਰਬੰਧਨ ਵਲੋਂ ਰਾਜਪਾਲ ਕਟਾਰੀਆ ਨੂੰ ਸੰਸਥਾ ਦੀਆਂ ਤਤਕਾਲ ਬੁਨਿਆਦੀ ਅਤੇ ਵਿਕਾਸ ਸੰਬੰਧੀ ਲੋੜਾਂ ਤੋਂ ਜਾਣੂ ਕਰਵਾਇਆ, ਜਿਨ੍ਹਾਂ 'ਚ ਕੈਂਪਸ ਦੀ ਡਬਲ ਰੋਡ ਦੀ ਮੁਰੰਮਤ ਤੇ ਕਾਰਪੇਟਿੰਗ, ਨੁਕਸਾਨੀ ਹੋਈ ਚਾਰਦੀਵਾਰੀ ਦੀ ਮੁਰੰਮਤ ਅਤੇ ਦੁਬਾਰਾ ਨਿਰਮਾਣ, ਅਕਾਦਮਿਕ, ਸੰਸਕਿ੍ਤਿਕ ਤੇ ਸਰਕਾਰੀ ਸਮਾਗਮਾਂ ਲਈ ਇਕ ਆਧੁਨਿਕ ਆਡੀਟੋਰੀਅਮ ਅਤੇ ਮਹਿਮਾਨਾਂ ਦੀ ਮੇਜ਼ਬਾਨੀ ਲਈ ਵੱਖਰੇ ਗੈੱਸਟ ਹਾਊਸ ਦੀ ਲੋੜ ਸ਼ਾਮਿਲ ਰਹੀ | ਨਾਲ ਹੀ ਕੈਂਪਸ ਦੀਆਂ ਮੌਜੂਦਾ ਅਕਾਦਮਿਕ, ਹੋਸਟਲ ਤੇ ਰਿਹਾਇਸ਼ੀ ਇਮਾਰਤਾਂ ਦੀ ਮੁਰੰਮਤ 'ਤੇ ਵੀ ਧਿਆਨ ਦਿਵਾਇਆ ਗਿਆ | ਇਸ ਤੋਂ ਇਲਾਵਾ ਅਕਾਦਮਿਕ ਵਿਸਤਾਰ ਦੇ ਤਹਿਤ ਆਉਣ ਵਾਲੇ ਸੈਸ਼ਨ ਤੋਂ ਰੋਜ਼ਗਾਰ-ਕੇਂਦਰਿਤ ਨਵੇਂ ਕੋਰਸ ਸ਼ੁਰੂ ਕਰਨ ਦੀ ਯੋਜਨਾ ਵੀ ਸਾਂਝੀ ਕੀਤੀ ਗਈ | ਇਨ੍ਹਾਂ 'ਚ ਏ. ਆਈ., ਮਸ਼ੀਨ ਲਰਨਿੰਗ, ਬਾਇਓਇਨਫੋਰਮੈਟਿਕਸ, ਅਰਥਸ਼ਾਸਤਰ, ਮੈਡੀਕਲ ਲੈਬੋਰੇਟਰੀ ਟੈਕਨੌਲੋਜੀ, ਸਕੂਲ ਆਫ਼ ਪਬਲਿਕ ਹੈਲਥ ਤੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼ ਸ਼ਾਮਿਲ ਹਨ | ਰਾਜਪਾਲ ਵਲੋਂ ਯੂਨੀਵਰਸਿਟੀ ਦੇ ਅਕਾਦਮਿਕ ਤੇ ਸੰਸਥਾਗਤ ਵਿਕਾਸ ਲਈ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ | ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਗ਼ਜ਼ਲਪ੍ਰੀਤ ਸਿੰਘ ਵੀ ਉਨ੍ਹਾਂ ਨਾਲ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਾਈ ਸਮਾਰਟ ਸਕੂਲ ਸ਼ੇਰਗੜ੍ਹ ਵਿਖੇ ਮੈਰਿਟ ਹੋਲਡਰ ਵਿਦਿਆਰਥਣਾਂ ਦਾ ਸਨਮਾਨ ਅਗਲੀ ਖ਼ਬਰ ਕੱਲ੍ਹ ਦੀ ਜ਼ੀਰਾ ਰੈਲੀ ਨੂੰ ਲੈ ਕੇ ਭਾਕਿਯੂ ਕਾਦੀਆਂ ਦੀ ਮੀਟਿੰਗ
Ad Position 24
No active advertisement