24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਜ਼ੀਰਾ ਵਿਖੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਮਨਾਇਆ

Ad Position 21
No active advertisement
ਅਜੀਤ ਡੈਸਕ 02-02-2026
ਜ਼ੀਰਾ, 1 ਫ਼ਰਵਰੀ (ਹਰਜੀਤ ਸਿੰਘ ਗਿੱਲ)-ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਉਤਸਵ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜ਼ੀਰਾ ਵਿਖੇ ਸ੍ਰੀ ਗੁਰੂ ਰਵਿਦਾਸ ਸਭਾ ਜ਼ੀਰਾ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ | ਇਸ ਦੌਰਾਨ ਸਵੇਰ ਸਮੇਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ 'ਚ ਕਥਾ ਵਾਚਕ ਭਾਈ ਭੁਪਿੰਦਰ ਸਿੰਘ ਗੁਰਦੁਆਰਾ ਪ©ਭ ਮਿਲਣੇ ਕਾ ਚਾਉ ਮੋਗੇ ਵਾਲੇ, ਢਾਡੀ ਜਥਾ ਮੁਖ਼ਤਿਆਰ ਸਿੰਘ ਜ਼ਫ਼ਰ ਮੱਲੋ ਕੇ ਵਾਲੇ, ਕੀਰਤਨੀ ਜਥਾ ਭਾਈ ਕੁਲਦੀਪ ਸਿੰਘ ਕਮੱਗਰ ਜ਼ੀਰੇ ਵਾਲੇ ਅਤੇ ਗੁਰਦੁਆਰਾ ਸਿੰਘ ਸਭਾ ਜ਼ੀਰਾ ਦੇ ਹਜ਼ੂਰੀ ਰਾਗੀ ਜਥਾ ਭਾਈ ਹਰਨੇਕ ਸਿੰਘ ਆਦਿ ਜਥਿਆਂ ਨੇ ਗੁਰੂ ਰਵਿਦਾਸ ਜੀ ਦੇ ਜੀਵਨ ਦੀਆਂ ਇਤਿਹਾਸਿਕ ਘਟਨਾਵਾਂ, ਗੁਰਬਾਣੀ ਕੀਰਤਨ ਤੇ ਕਵਿਤਾਵਾਂ ਸਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਪ©ਚਾਰਕਾਂ ਨੇ ਕਿਹਾ ਕਿ ਅਜੋਕੇ ਸਮੇਂ 'ਚ ਗੁਰੂ ਰਵਿਦਾਸ ਜੀ ਦੁਆਰਾ ਰਚੀ ਪਵਿੱਤਰ ਬਾਣੀ ਤੇ ਉਨ੍ਹਾਂ ਦੇ ਉਪਦੇਸ਼ਾਂ ਅਨੁਸਾਰ ਚੱਲ ਕੇ ਹੀ ਮਨੁੱਖਤਾ ਦਾ ਭਲਾ ਹੋ ਸਕਦਾ ਹੈ | ਇਸ ਲਈ ਅੱਜ ਦੇ ਸਮੇਂ 'ਚ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਅਨੁਸਾਰ ਚੱਲਣ ਦੀ ਬੜੀ ਵੱਡੀ ਜ਼ਰੂਰਤ ਹੈ | ਸਮਾਗਮ ਦੇ ਮੁੱਖ ਪ©ਬੰਧਕ ਹਰੀ ਦਾਸ ਚੌਹਾਨ ਨੇ ਸ਼ਹਿਰ ਤੇ ਇਲਾਕਾ ਨਿਵਾਸੀ ਸਮੂਹ ਸੰਗਤਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ | ਇਸ ਸਮੇਂ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਵਿਧਾਇਕ ਨਰੇਸ਼ ਕਟਾਰੀਆ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਜ਼ਿਲ੍ਹਾ ਪ©ਧਾਨ ਕਾਂਗਰਸ, ਚੰਦ ਸਿੰਘ 'ਆਪ' ਆਗੂ, ਗੁਰਪ©ੀਤ ਸਿੰਘ ਜੱਜ, ਹਰੀ ਦਾਸ ਚੌਹਾਨ, ਦਲਬੀਰ ਸਿੰਘ ਜੇ. ਈ., ਜੋਗਿੰਦਰ ਸਿੰਘ ਹੀਰ, ਸੁਖਵਿੰਦਰ ਕੁਮਾਰ, ਜਤਿੰਦਰ ਕੁਮਾਰ ਸੋਨੂੰ, ਦਵਿੰਦਰ ਕੁਮਾਰ, ਸੂਆ ਰਾਮ, ਧਰਮ ਸਿੰਘ, ਸੰਦੀਪ ਕੁਮਾਰ, ਰਾਮ ਤੀਰਥ, ਜੈ ਪ©ਕਾਸ਼ (ਕ©ਾਂਤੀ), ਸੁਰੇਸ਼ ਕੁਮਾਰ ਨੋਨੂੰ, ਤੇਜਪਾਲ ਪੂਨੀਆ, ਰਾਜ ਕੁਮਾਰ ਪੂਨੀਆ, ਰਾਕੇਸ਼ ਕੁਮਾਰ ਚੁੰਬਰ, ਰਾਮ ਲਭਾਇਆ, ਚਰਨ ਕਮਲ ਚੌਹਾਨ ਅਤੇ ਰਾਮ ਸਿੰਘ ਰਿਟਾ ਇੰਸਪੈਕਟਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨਾਲ ਐੱਸ. ਪੀ. ਡੀ. ਨਾਲ ਮੀਟਿੰਗ ਅਗਲੀ ਖ਼ਬਰ ਫ਼ਿਰੋਜ਼ਪੁਰ ਸ਼ਹਿਰ ਦੀ ਮਾਲ ਰੋਡ 'ਤੇ ਖੋਦਿਆ ਖੱਡਾ ਦੇ ਰਿਹਾ ਹਾਦਸਿਆਂ ਨੂੰ ਸੱਦਾ
Ad Position 24