23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਫ਼ਿਰੋਜ਼ਪੁਰ ਸ਼ਹਿਰ ਦੀ ਮਾਲ ਰੋਡ 'ਤੇ ਖੋਦਿਆ ਖੱਡਾ ਦੇ ਰਿਹਾ ਹਾਦਸਿਆਂ ਨੂੰ ਸੱਦਾ

Ad Position 21
No active advertisement
ਅਜੀਤ ਡੈਸਕ 02-02-2026
ਫ਼ਿਰੋਜ਼ਪੁਰ, 1 ਫਰਵਰੀ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਸ਼ਹਿਰ ਦੇ ਵਸਨੀਕ ਪਿਛਲੇ ਕਾਫ਼ੀ ਸਮੇਂ ਤੋਂ ਸੀਵਰੇਜ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਹਨ ਜਿਥੇ ਇਕ ਪਾਸੇ ਸ਼ਹਿਰ ਵਾਸੀ ਗੰਦਗੀ, ਬਦਬੂ ਤੇ ਭਰਿਆ ਰਹਿਣ ਵਾਲੇ ਸੀਵਰੇਜ ਨਾਲ ਤੰਗ ਹਨ, ਓਥੇ ਹੀ ਦੂਜੇ ਪਾਸੇ ਨਗਰ ਕੌਂਸਲ ਤੇ ਸੀਵਰੇਜ ਬੋਰਡ ਦੀ ਲਾਪ੍ਰਵਾਹੀ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਵਧਾ ਰਹੀ ਹੈ | ਕਈ ਵਾਰ ਅਜਿਹਾ ਲੱਗਦਾ ਹੈ ਕਿ ਜਿਵੇਂ ਸੰਬੰਧਿਤ ਵਿਭਾਗ ਸਿਰਫ਼ ਆਪਣਾ ਉੱਲੂ ਸਿੱਧਾ ਕਰਕੇ ਚੱਲਦੇ ਬਣਦੇ ਹਨ ਤੇ ਲੋਕਾਂ ਦੀ ਸੁਰੱਖਿਆ ਨਾਲ ਕੋਈ ਸਰੋਕਾਰ ਨਹੀਂ ਰੱਖਦੇ | ਇਸ ਦੀ ਤਾਜ਼ਾ ਮਿਸਾਲ ਫ਼ਿਰੋਜ਼ਪੁਰ ਸ਼ਹਿਰ ਦੇ ਗਾਂਧੀ ਨਗਰ ਦੇ ਸਾਹਮਣੇ, ਹਨੂੰਮਾਨ ਮੰਦਰ ਨੇੜੇ ਸੈਂਟਰਲ ਜੇਲ੍ਹ ਵਾਲੇ ਇਲਾਕੇ 'ਚ ਵੇਖਣ ਨੂੰ ਮਿਲ ਰਹੀ ਹੈ | ਕੁੱਝ ਦਿਨ ਪਹਿਲਾਂ ਇਥੇ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਸੜਕ ਦੇ ਐਨ ਵਿਚਕਾਰ ਵੱਡਾ ਖੱਡਾ ਖੋਦਿਆ ਗਿਆ ਸੀ | ਮਾਲ ਰੋਡ ਹੋਣ ਕਰਕੇ ਇਸ ਰਸਤੇ 'ਤੇ ਦਿਨ ਰਾਤ ਭਾਰੀ ਟ੍ਰੈਫ਼ਿਕ ਰਹਿੰਦਾ ਹੈ, ਜਿਸ ਕਾਰਨ ਉਸ ਸਮੇਂ ਵੀ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਹਾਲਾਂਕਿ ਵਿਭਾਗ ਵਲੋਂ ਦਾਅਵਾ ਕੀਤਾ ਗਿਆ ਕਿ ਸੀਵਰੇਜ ਦੀ ਸਮੱਸਿਆ ਨੂੰ ਦੂਰ ਕਰ ਦਿੱਤਾ ਗਿਆ ਹੈ, ਪਰ ਖੱਡੇ ਨੂੰ ਢੰਗ ਨਾਲ ਭਰਨ ਜਾਂ ਸੜਕ ਨੂੰ ਮੁੜ ਪਹਿਲਾਂ ਵਰਗਾ ਬਣਾਉਣ ਦੀ ਕੋਈ ਪ੍ਰਵਾਹ ਨਹੀਂ ਕੀਤੀ ਗਈ | ਅੱਜ ਹਾਲਤ ਇਹ ਹੈ ਕਿ ਉਹੀ ਖੱਡਾ ਹਾਦਸਿਆਂ ਨੂੰ ਸੱਦਾ ਦਿੰਦਾ ਨਜ਼ਰ ਆ ਰਿਹਾ ਹੈ | ਖ਼ਾਸ ਕਰਕੇ ਰਾਤ ਦੇ ਸਮੇਂ, ਜਦੋਂ ਰੌਸ਼ਨੀ ਘੱਟ ਹੁੰਦੀ ਹੈ, ਵਾਹਨ ਚਾਲਕਾਂ ਲਈ ਇਹ ਖੱਡਾ ਜਾਨਲੇਵਾ ਸਾਬਤ ਹੋ ਸਕਦਾ ਹੈ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ 'ਆਸਮਾਨ ਤੋਂ ਡਿੱਗੀ ਖਜੂਰ 'ਚ ਅਟਕੀ' ਵਾਲੀ ਕਹਾਵਤ ਇਥੇ ਸੱਚ ਸਾਬਤ ਹੋ ਰਹੀ ਹੈ, ਕਿਉਂਕਿ ਇਕ ਮੁਸੀਬਤ ਤੋਂ ਛੁਟਕਾਰਾ ਮਿਲਿਆ ਨਹੀਂ ਕਿ ਦੂਜੀ ਨਵੀਂ ਮੁਸੀਬਤ ਖੜ੍ਹੀ ਹੋ ਗਈ | ਲੋਕਾਂ ਦਾ ਦੋਸ਼ ਹੈ ਕਿ ਅਧਿਕਾਰੀ ਅੱਖਾਂ ਮੀਟ ਕੇ ਬੈਠੇ ਹਨ ਤੇ ਸ਼ਿਕਾਇਤਾਂ ਦੇ ਬਾਵਜੂਦ ਵੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ | ਲੋਕਾਂ ਨੇ ਮੰਗ ਕੀਤੀ ਹੈ ਕਿ ਤੁਰੰਤ ਤੌਰ 'ਤੇ ਸੜਕ ਦੀ ਮੁਰੰਮਤ ਕਰਕੇ ਖੱਡੇ ਨੂੰ ਪੂਰੀ ਤਰ੍ਹਾਂ ਭਰਿਆ ਜਾਵੇੇ | ਸ਼ਹਿਰ ਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਨੇ ਜਲਦ ਕਾਰਵਾਈ ਨਾ ਕੀਤੀ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ |
Ad Position 22
No active advertisement
ਪਿਛਲੀ ਖ਼ਬਰ ਜ਼ੀਰਾ ਵਿਖੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਅਗਲੀ ਖ਼ਬਰ ਆਸਥਾ ਹਸਪਤਾਲ ਵਿਖੇ ਵਿਸ਼ਾਲ ਮੈਗਾ ਹੈਲਥ ਕੈਂਪ ਦਾ ਆਯੋਜਨ, ਸੈਂਕੜੇ ਮਰੀਜ਼ਾਂ ਨੇ ਲਿਆ ਲਾਭ-ਐਮ. ਡੀ. ਦਾਨਿਸ਼ ਕੱਕੜ
Ad Position 24