15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਭਾਰਤੀ ਕਿਸਾਨ ਯੂਨੀਅਨ ਪੰਜਾਬ ਬਲਾਕ ਜ਼ੀਰਾ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 05-02-2026
ਜ਼ੀਰਾ, 4 ਫ਼ਰਵਰੀ (ਹਰਜੀਤ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਬਲਾਕ ਜ਼ੀਰਾ ਦੀ ਮਹੀਨਾਵਾਰ ਮੀਟਿੰਗ ਇੱਥੋਂ ਦੇ ਨੇੜਲੇ ਪਿੰਡ ਬੰਡਾਲਾ ਪੁਰਾਣਾ ਗੁਰਦੁਆਰਾ ਬਾਬੇ ਕੇ ਜਾਹਰਾ ਪੀਰ ਵਿਖੇ ਬਲਾਕ ਪ੍ਰਧਾਨ ਸੁਖਚੈਨ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ | ਇਸ ਦੌਰਾਨ ਸੂਬਾ ਮੀਡੀਆ ਇੰਚਾਰਜ ਗੈਰੀ ਸਿੰਘ ਬੰਡਾਲਾ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਸਿੱਧੂ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਸਮੇਂ ਆਗੂਆਂ ਵਲੋਂ ਸਮੂਹ ਇਕਾਈਆਂ ਨੂੰ ਮਿਤੀ 6 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਯੁਕਤ ਕਿਸਾਨ ਮੋਰਚਾ ਵਲੋਂ ਰੱਖੇ ਗਏ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਲਾਮਬੰਦ ਕਰਦਿਆਂ ਹੰੁਮ-ਹੰੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਗਈ | ਇਸ ਮੀਟਿੰਗ ਦੌਰਾਨ ਰਹਿੰਦੀਆਂ ਕਿਸਾਨੀ ਮੰਗਾਂ ਸਰਕਾਰ ਪਾਸੋਂ ਪੂਰੀਆਂ ਕਰਵਾਉਣ ਬਾਰੇ ਵਿਚਾਰ-ਵਟਾਂਦਰੇ ਕੀਤੇ ਗਏ ਅਤੇ ਇਕਾਈਆਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਵਿਚਾਰ-ਚਰਚਾ ਕਰਦਿਆਂ ਇਨ੍ਹਾਂ ਦੇ ਹੱਲ ਕਰਨ ਬਾਰੇ ਵਿਊਾਤਬੰਦੀਆ ਕੀਤੀਆਂ ਗਈਆਂ | ਇਸ ਸਮੇਂ ਬਿਜਲੀ ਵਿਭਾਗ ਦੀਆਂ ਕੁਝ ਆ ਰਹੀਆਂ ਸਮੱਸਿਆਵਾਂ ਦਾ ਆਗੂਆਂ ਵੱਲੋਂ ਬਿਜਲੀ ਘਰ ਜ਼ੀਰਾ ਵਿਖੇ ਜਾ ਕੇ ਮੌਕੇ ਤੇ ਨਿਪਟਾਰਾ ਕਰਵਾਇਆ ਗਿਆ | ਇਸ ਮੌਕੇ ਗੁਰਤੇਜ ਸਿੰਘ ਅਲੀਪੁਰ ਇਕਾਈ ਪ੍ਰਧਾਨ, ਗੁਰਬਚਨ ਸਿੰਘ ਲੌਹਕੇ ਖ਼ੁਰਦ ਇਕਾਈ ਪ੍ਰਧਾਨ, ਜਸਵਿੰਦਰ ਸਿੰਘ ਮਰਖਾਈ ਇਕਾਈ ਪ੍ਰਧਾਨ, ਗੁਰਭੇਜ ਸਿੰਘ ਵਲਟੋਹਾ ਇਕਾਈ ਪ੍ਰਧਾਨ, ਨਿਰਮਲ ਸਿੰਘ ਵਲਟੋਹਾ ਇਕਾਈ ਸਕੱਤਰ, ਪਲਵਿੰਦਰ ਸਿੰਘ ਗੁਰਦਿਤੀ ਵਾਲਾ ਇਕਾਈ ਪ੍ਰਧਾਨ, ਪਿਆਰਾ ਸਿੰਘ ਭੁੱਲਰ, ਗੁਰਵਿੰਦਰ ਸਿੰਘ ਮੱਲੇ ਸ਼ਾਹ, ਬਲਵਿੰਦਰ ਸਿੰਘ ਮੱਲ੍ਹੀ ਨੰਬਰਦਾਰ ਜ਼ੀਰਾ, ਗੁਰਤੇਜ ਸਿੰਘ ਗਿੱਲ ਜ਼ੀਰਾ, ਬਲਦੇਵ ਸਿੰਘ ਮਰਖਾਈ, ਦਿਆਲ ਸਿੰਘ ਸ਼ਾਹ ਬੁੱਕਰ, ਬਲਦੇਵ ਸਿੰਘ ਸ਼ੇਰਪੁਰ , ਗੁਰਵਿੰਦਰ ਸਿੰਘ ਬੰਡਾਲਾ ਇਕਾਈ ਪ੍ਰਧਾਨ , ਗੁਰਨਾਮ ਸਿੰਘ ਬੰਡਾਲਾ, ਗੁਰਦੀਪ ਸਿੰਘ ਸੁੱਖੇ ਵਾਲਾ ਇਕਾਈ ਪ੍ਰਧਾਨ, ਜਸਵਿੰਦਰ ਸਿੰਘ ਵਾੜਾ ਚੈਨ ਸਿੰਘ ਵਾਲਾ ਇਕਾਈ ਪ੍ਰਧਾਨ, ਗਗਨਦੀਪ ਸਿੰਘ ਜੌਹਲ, ਜਸਵੰਤ ਸਿੰਘ ਸ਼ਾਹ ਬੁੱਕਰ, ਆਸਾ ਸਿੰਘ ਸੁੱਖੇ ਵਾਲਾ, ਜਗਜੀਤ ਸਿੰਘ ਜੱਗਾ ਇਕਾਈ ਪ੍ਰਧਾਨ ਅਤੇ ਹਰਮੀਤ ਸਿੰਘ ਜ਼ੀਰਾ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐੱਸ.ਸੀ./ਬੀ.ਸੀ. ਮੁਲਾਜ਼ਮਾਂ ਦੇ ਸੰਵਿਧਾਨਕ ਹੱਕਾਂ ਦੀ ਉਲੰਘਣਾ ਕਰ ਰਹੀ ਪੰਜਾਬ ਸਰਕਾਰ ਅਗਲੀ ਖ਼ਬਰ ਪੰਜਾਬ ਅਤੇ ਹਰਿਆਣਾ ਦੇ ਵਕੀਲ ਅੱਜ ਤੋਂ 7 ਤੱਕ ਰਹਿਣਗੇ ਹੜਤਾਲ 'ਤੇ
Ad Position 24