15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਸਹੀ ਆਦਤਾਂ ਅਪਣਾਉਣ ਨਾਲ ਕੈਂਸਰ ਤੋਂ ਬਚਾਅ ਸੰਭਵ-ਅਭਿਸ਼ੇਕ ਜਿੰਦਲ

Ad Position 21
No active advertisement
ਅਜੀਤ ਡੈਸਕ 05-02-2026
ਧਰਮਕੋਟ, 4 ਫਰਵਰੀ (ਪਰਮਜੀਤ ਸਿੰਘ)-ਮੋਗਾ ਸ਼ਹਿਰ ਦੀ ਪ੍ਰਮੁੱਖ ਸੰਸਥਾ ਐਸ.ਐਫ.ਸੀ. ਪਬਲਿਕ ਸਕੂਲ ਵਿਚ ਵਰਡ ਕੈਂਸਰ ਡੇ ਮਨਾਇਆ ਗਿਆ | ਵਿਗਿਆਨ ਅਧਿਆਪਕ ਦੁਆਰਾ ਬੱਚਿਆਂ ਨੂੰ ਕੈਂਸਰ ਪ੍ਰਤੀ ਜਾਗਰੂਕ ਕੀਤਾ ਗਿਆ | ਕੈਂਸਰ ਤੋਂ ਬਚਣ ਲਈ ਕੁਝ ਆਸਣ ਅਤੇ ਪ੍ਰਭਾਵੀ ਸੁਝਾਅ ਦਿੱਤੇ ਗਏ, ਜਿਨ੍ਹਾਂ ਨੂੰ ਅਪਣਾ ਕੇ ਕੈਂਸਰ ਤੋਂ ਬਚਿਆ ਜਾ ਸਕਦਾ ਹੈ | ਨਿਯਮਤ ਯੋਗ ਅਤੇ ਸਰੀਰਕ ਗਤੀਵਿਧੀਆਂ ਵੀ ਕੈਂਸਰ ਦੀ ਬਚਾ ਲਈ ਅਹਿਮ ਭੂਮਿਕਾ ਨਿਭਾਉਂਦੀ ਹਨ ਸੀ.ਐਮ.ਡੀ. ਅਭਿਸ਼ੇਕ ਜਿੰਦਲ ਨੇ ਵੀ ਬੱਚਿਆਂ ਨੂੰ ਫਲ ਸਬਜ਼ੀਆਂ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਖਾਣਾ ਲੈਣਾ ਚਾਹੀਦਾ ਹੈ, ਰੰਗ ਬਿਰੰਗੇ ਫਲ ਅਤੇ ਸਬਜ਼ੀਆਂ ਸਾਬਤ ਅਨਾਜ ਦਾਲਾਂ ਅਤੇ ਘੱਟ ਬਣਿਆਂ ਭੋਜਨ ਸਰੀਰ ਵਿਚ ਐਂਟੀ ਐਕਸੀਡੈਂਟ ਵਧਾਉਂਦਾ ਹੈ, ਜੋ ਕੈਂਸਰ ਕੋਸ਼ਕਾਵਾਂ ਨਾਲ ਲੜਨ ਵਿਚ ਮਦਦ ਕਰਦਾ ਹੈ |


Ad Position 22
No active advertisement
ਪਿਛਲੀ ਖ਼ਬਰ ਐਸ.ਐਫ.ਸੀ. ਇੰਸਟੀਚਿਊਟ ਆਫ਼ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਵਿਆਹ ਦੇ ਨਾਂਅ 'ਤੇ ਠੱਗੀ ਮਾਰਨ ਦੇ ਮਾਮਲੇ 'ਚ ਫ਼ਿਰੋਜ਼ਪੁਰ ਅਦਾਲਤ ਵਲੋਂ ਤਿੰਨ ਬਰੀ
Ad Position 24