21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਦੇਵ ਸਮਾਜ ਕਾਲਜ ਫ਼ਾਰ ਵਿਮਨ ਵਿਖੇ ਕੌਮਾਂਤਰੀ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਰਾਸ਼ਟਰੀ ਵੈਬੀਨਾਰ ਦਾ ਆਯੋਜਨ <br/>

Ad Position 21
No active advertisement
ਸਹਾਇਕ ਪ੍ਰੋਫੈਸਰ ਡਾ. ਹਰਜਿੰਦਰ ਸਿੰਘ <br/> 21-02-2026
ਫ਼ਿਰੋਜ਼ਪੁਰ, 20 ਫਰਵਰੀ (ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵਿਮੈਨ ਫ਼ਿਰੋਜ਼ਪੁਰ ਦੇ 'ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ' ਵਲੋਂ 'ਕੌਮਾਂਤਰੀ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ' 'ਡਿਜੀਟਲ ਯੁੱਗ ਵਿਚ ਮਾਂ ਬੋਲੀ ਦਾ ਭਵਿੱਖ' ਵਿਸ਼ੇ 'ਤੇ ਇਕ ਰਾਸ਼ਟਰੀ ਵੈਬੀਨਾਰ ਦਾ ਆਯੋਜਨ ਕੀਤਾ | ਰਾਸ਼ਟਰੀ ਵੈਬੀਨਾਰ ਵਿਚ ਮੁੱਖ ਵਕਤਾ ਦੇ ਤੌਰ 'ਤੇ ਡਾ. ਹਰਜਿੰਦਰ ਸਿੰਘ ਸਹਾਇਕ ਪ੍ਰੋਫੈਸਰ ਪੰਜਾਬੀ ਤੇ ਡੋਗਰੀ ਵਿਭਾਗ, ਸੈਂਟਰਲ ਯੂਨੀਵਰਸਿਟੀ ਆਫ਼ ਹਿਮਾਚਲ ਪ੍ਰਦੇਸ਼, ਧਰਮਸ਼ਾਲਾ ਨੇ ਹਾਜ਼ਰੀ ਭਰੀ | ਕਾਲਜ ਪਿ੍ੰਸੀਪਲ ਡਾ. ਸੰਗੀਤਾ ਨੇ ਪ੍ਰਮੁੱਖ ਬੁਲਾਰੇ ਨੂੰ ਨਿੱਘੇ ਸ਼ਬਦਾਂ ਨਾਲ ਜੀ ਆਇਆ ਕਿਹਾ | ਆਪਣੇ ਸੰਬੋਧਨ 'ਚ ਉਨ੍ਹਾਂ ਕਿਹਾ ਕਿ ਮਾਂ-ਬੋਲੀ ਸਭ ਤੋਂ ਮਿੱਠੀ ਤੇ ਨਿਆਰੀ ਹੁੰਦੀ ਹੈ ਜੋ ਅਸੀਂ ਸੁੱਤੇ-ਸਿੱਧ ਆਪਣੀ ਮਾਂ ਤੋਂ ਸਿੱਖਦੇ ਹਾਂ | ਅਜੋਕੇ ਡਿਜੀਟਲ ਯੁੱਗ 'ਚ ਭਾਵੇਂ ਤਕਨੀਕ ਨੇ ਬਹੁਤ ਵਿਕਾਸ ਕਰ ਲਿਆ ਹੈ ਫਿਰ ਵੀ ਇਸ ਨਾਲ ਮਾਂ-ਬੋਲੀ ਦਾ ਮਹੱਤਵ ਹੋਰ ਜ਼ਿਆਦਾ ਵੱਧ ਜਾਂਦਾ ਹੈ | ਮਾਤ-ਭਾਸ਼ਾ ਵਿਚ ਸਿਰਜਿਤ ਵਸਤ ਦਾ ਆਪਣਾ ਮੁੱਲ-ਵਿਧਾਨ ਹੁੰਦਾ ਹੈ ਭਾਵੇਂ ਮਸਨੂਈ ਬੁੱਧੀ ਅਜੋਕੀ ਪੀੜ੍ਹੀ 'ਤੇ ਵਧੇਰੇ ਪ੍ਰਬਲ ਹੋ ਰਹੀ ਹੈ | ਵੈਬੀਨਾਰ ਦੇ ਮੁੱਖ ਵਕਤਾ ਡਾ. ਹਰਜਿੰਦਰ ਸਿੰਘ ਨੇ ਆਪਣੇ ਵਿਚਾਰ ਵਿਅਕਤ ਕਰਦਿਆਂ ਕੌਮਾਂਤਰੀ ਮਾਂ-ਬੋਲੀ ਦਿਹਾੜੇ ਦੇ ਇਤਿਹਾਸਕ ਮਹੱਤਵ ਨੂੰ ਉਜਾਗਰ ਕਰਦਿਆਂ ਵਿਸ਼ਵ-ਭਾਸ਼ਾਵਾਂ ਦੀ ਦਸ਼ਾ ਤੇ ਦਿਸ਼ਾ ਦੀ ਵਿਸਤਰਿਤ ਰੂਪ ਵਿਚ ਗੱਲ ਕੀਤੀ | ਉਨ੍ਹਾਂ ਕਿਹਾ ਕਿ ਡਿਜੀਟਲ ਯੁੱਗ ਵਿਚ ਭਾਸ਼ਾ ਦੀ ਸੰਭਾਲ ਅਤੇ ਪ੍ਰਸਾਰ ਲਈ ਸੋਸ਼ਲ ਮੀਡੀਆ, ਈ-ਪੁਸਤਕਾਂ, ਬਲੌਗਿੰਗ ਤੇ ਆਨਲਾਈਨ ਪਲੇਟਫ਼ਾਰਮ ਬਹੁਤ ਮਹੱਤਵਪੂਰਨ ਸਾਧਨ ਹਨ | ਉਨ੍ਹਾਂ ਵਿਦਿਆਰਥਣਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਮਾਂ-ਬੋਲੀ ਪੰਜਾਬੀ ਵਿਚ ਲਿਖਣ, ਪੜ੍ਹਨ ਤੇ ਡਿਜੀਟਲ ਸਮਗਰੀ ਤਿਆਰ ਕਰਨ ਵਿਚ ਅਗਵਾਈ ਕਰਨ | ਇਸ ਰਾਸ਼ਟਰੀ ਵੈਬੀਨਾਰ 'ਚ ਹਾਜ਼ਰੀਨ ਦਰਸ਼ਕਾਂ ਦਾ ਧੰਨਵਾਦ ਡਾ. ਪਰਮਵੀਰ ਕੌਰ, ਮੁਖੀ, ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ਕੀਤਾ ਗਿਆ ਜਦੋਂ ਕਿ ਮੰਚ ਸੰਚਾਲਕ ਦੀ ਭੂਮਿਕਾ ਪ੍ਰੋ. ਨਿਸ਼ਾਨ ਸਿੰਘ ਨੇ ਨਿਭਾਈ | ਰਾਸ਼ਟਰੀ ਵੈਬੀਨਾਰ ਵਿਚ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ 'ਚ ਮੁੱਦਕੀ ਖੇਤਰ ਦੇ ਆਗੂਆਂ ਦੀ ਹੋਈ ਚੋਣ ਅਗਲੀ ਖ਼ਬਰ ਹਮਲਾਵਰਾਂ ਵਲੋਂ ਕੀਤੇ ਹਮਲੇ 'ਚ ਭਾਜਪਾ ਆਗੂ ਵਾਲ-ਵਾਲ ਬਚੇ
Ad Position 24