27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਰਾਸ਼ਨ ਸਮੱਗਰੀ ਨਾਲ ਭਰਿਆ ਟਰੱਕ ਡੇਰਾ ਬਾਬਾ ਵਡਭਾਗ ਸਿੰਘ ਲਈ ਹੋਇਆ ਰਵਾਨਾ

Ad Position 21
No active advertisement
ਅਜੀਤ ਡੈਸਕ 23-02-2026
ਗੁਰੂਹਰਸਹਾਏ, 22 ਫਰਵਰੀ (ਕਪਿਲ ਕੰਧਾਰੀ)-ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿਚ ਸਥਿਤ ਵਿਸ਼ਵ ਪ੍ਰਸਿੱਧ ਸਥਾਨ ਬਾਬਾ ਵਡਭਾਗ ਸਿੰਘ ਵਿਖੇ ਜਿਥੇ ਹਰ ਸਾਲ ਹੋਲਾ-ਮਹੱਲਾ ਮਨਾਇਆ ਜਾਂਦਾ ਹੈ, ਜਿਥੇ ਵੱਖ-ਵੱਖ ਸ਼ਹਿਰਾਂ ਤੋਂ ਵੱਡੀ ਗਿਣਤੀ 'ਚ ਹਰ ਸਾਲ ਸੰਗਤਾਂ ਇਸ ਹੋਲੇ-ਮਹੱਲੇ 'ਤੇ ਪਹੁੰਚ ਕੇ ਮੱਥਾ ਟੇਕਦੀਆਂ ਹਨ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਹਨ | ਉਸੇ ਦੇ ਤਹਿਤ ਹਰ ਸਾਲ ਇਸ ਹੋਲੇ-ਮਹੱਲੇ 'ਤੇ ਗੁਰੂ ਹਰਸਹਾਏ ਤੋਂ ਸਵ. ਭਗਤ ਪ੍ਰਸ਼ੋਤਮ ਲਾਲ ਦੇ ਪਰਿਵਾਰ ਵਲੋਂ ਗੁਰੂਹਰਸਹਾਏ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਹੋਲੇ-ਮਹੱਲੇ ਦੇ ਦਰਸ਼ਨ ਕਰਨ ਆਉਂਦੀ ਸੰਗਤ ਲਈ ਲੰਗਰ ਲਗਾਇਆ ਜਾਂਦਾ ਹੈ, ਜਿਸ ਦੇ ਚੱਲਦਿਆਂ ਇਸ ਵਾਰ ਵੀ ਸਵ: ਭਗਤ ਪ੍ਰਸ਼ੋਤਮ ਲਾਲ ਦੇ ਪਰਿਵਾਰ ਵਲੋਂ ਇਹ ਲੰਗਰ ਲਗਾਇਆ ਜਾ ਰਿਹਾ ਹੈ | ਇਸ ਮੌਕੇ ਭਗਤ ਪ੍ਰਸ਼ੋਤਮ ਲਾਲ ਦੀ ਪਤਨੀ ਜੋਤੀ ਮੋਂਗਾ, ਡਾ. ਪੂਰਨ, ਅਨਿਲ ਕੁੱਕੜ, ਰਿੰਕੂ ਮੋਂਗਾ, ਹੈਰੀ, ਸੁਖਦੇਵ, ਗੋਪਾਲ ਮੋਂਗਾ, ਵਿੱਕੀ ਮੋਂਗਾ, ਚੰਦਨ ਆਵਲਾ, ਪ੍ਰਥਮ ਮੋਂਗਾ, ਰਜਿੰਦਰ ਚੌਧਰੀ ਆਦਿ ਨੇ ਦੱਸਿਆ ਕਿ ਅੱਜ ਉਨ੍ਹਾਂ ਵਲੋਂ ਡੇਰਾ ਬਾਬਾ ਵਡਭਾਗ ਸਿੰਘ ਵਿਖੇ ਲਗਾਏ ਜਾਣ ਵਾਲੇ ਲੰਗਰ ਦੇ ਲਈ ਰਾਸ਼ਨ ਸਮਗਰੀ ਦਾ ਭਰਿਆ ਇਕ ਟਰੱਕ ਅਰਦਾਸ ਕਰਨ ਤੋਂ ਬਾਅਦ ਰਵਾਨਾ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ 22 ਫਰਵਰੀ ਨੂੰ ਇਹ ਲੰਗਰ ਸ਼ੁਰੂ ਹੋਵੇਗਾ ਜੋਕਿ 5 ਮਾਰਚ ਤੱਕ ਚੱਲੇਗਾ | ਡੇਰਾ ਬਾਬਾ ਵਡਭਾਗ ਸਿੰਘ ਵਿਖੇ ਗੁਰੂਹਰਸਹਾਏ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਬਾਬਾ ਜੀ ਦੇ ਸੇਵਾਦਾਰਾਂ ਵਲੋਂ ਉਥੇ ਪਹੁੰਚੀਆਂ ਸੰਗਤਾਂ ਦੇ ਲਈ ਦਾਲ ਫੁਲਕਾ, ਨਿਊਡਲਸ, ਬਰਗਰ, ਟਿੱਕੀ, ਭੱਲਾ ਰਾਜਮਾ ਚਾਵਲ ਦਾ ਲੰਗਰ ਲਗਾਇਆ ਜਾ ਰਿਹਾ ਹੈ | ਉਨ੍ਹਾਂ ਨੇ ਇਸ ਲੰਗਰ ਵਿਚ ਸਹਿਯੋਗ ਕਰਨ ਵਾਲੇ ਸਮੂਹ ਸ਼ਹਿਰ ਵਾਸੀਆਂ ਤੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਸਦਕਾ ਹਰ ਸਾਲ ਉਹ ਲੰਗਰ ਲਗਾਉਂਦੇ ਹਨ |
Ad Position 22
No active advertisement
ਪਿਛਲੀ ਖ਼ਬਰ ਕੱਲ੍ਹ ਸ਼ੁਰੂ ਹੋਵੇਗੀ ਸ੍ਰੀਮਦ ਭਾਗਵਤ ਪੁਰਾਣ ਕਥਾ-ਪ੍ਰਧਾਨ ਵਿਜੈ ਸ਼ਰਮਾ ਅਗਲੀ ਖ਼ਬਰ ਪੰਜਾਬ ਅਨਏਡਿਡ ਕਾਲਜ ਐਸੋਸੀਏਸ਼ਨ ਵਲੋਂ ਸੰਤ ਕਬੀਰ ਕਾਲਜ ਜ਼ੀਰਾ ਦੇ ਪ੍ਰਬੰਧਕ ਸਨਮਾਨਿਤ
Ad Position 24