27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਡੀ. ਸੀ. ਮਾਡਲ ਸਕੂਲ 'ਚ ਸਥਾਪਿਤ ਹੋਇਆ ਹਰਬਲ ਗਾਰਡਨ

Ad Position 21
No active advertisement
ਡੀ. ਸੀ. ਮਾਡਲ ਸਕੂਲ 'ਚ ਹਰਬਲ ਗਾਰਡਨ ਦੀ ਸਥਾਪਤੀ ਮੌਕੇ ਅਧਿਆਪਕ ਤੇ ਵਿਦਿਆਰਥੀ ਤੇ ਬੂਟੇ ਲਗਾਉਂਦੇ ਵਿਦਿਆਰਥੀ | ਅਜੀਤ ਤਸਵੀਰ <br/> 23-02-2026
ਫਿਰੋਜ਼ਪੁਰ, 22 ਫਰਵਰੀ (ਗੁਰਿੰਦਰ ਸਿੰਘ)-ਵਿਦਿਆਰਥੀਆਂ ਨੂੰ ਵਾਤਾਵਰਨ ਦਾ ਸੰਦੇਸ਼ ਦੇਣ ਅਤੇ ਹਰਬਲ ਗਾਰਡਨ ਨੂੰ ਉਤਸ਼ਾਹਿਤ ਕਰਨ ਦੇ ਇਰਾਦੇ ਨਾਲ ਡੀ. ਸੀ. ਮਾਡਲ ਸੀਨੀਅਰ ਸੈਕੰਡਰੀ ਸਕੂਲ 'ਚ ਹਰਬਲ ਗਾਰਡਨ ਸਥਾਪਿਤ ਕੀਤਾ ਗਿਆ ਹੈ | ਜਿਸ 'ਚ ਵਿਦਿਆਰਥੀਆਂ ਨੇ ਆਪਣੇ ਹੱਥਾਂ ਨਾਲ ਤੁਲਸੀ, ਲੈਮਨਗ੍ਰਾਸ, ਮੋਰਿੰਗਾ, ਅਰਜੁਨ, ਨਿੰਬੂ, ਮਹਿੰਦੀ, ਹਲਦੀ, ਅਦਰਕ, ਆਂਵਲਾ, ਐਲੋਵੇਰਾ ਤੇ ਹੋਰ ਬੂਟੇ ਆਪਣੇ ਹੱਥਾਂ ਨਾਲ ਲਗਾਏ | ਪਿ੍ੰਸੀਪਲ ਯਚਨਾ ਚਾਵਲਾ ਨੇ ਦੱਸਿਆ ਕਿ ਮਿਸ਼ਨ ਲਾਈਫ਼ ਥੀਮ ਦੇ ਤਹਿਤ ਸਿਹਤਮੰਦ ਜੀਵਨ ਸ਼ੈਲੀ ਦਾ ਸੰਦੇਸ਼ ਦੇਣ ਦੇ ਇਰਾਦੇ ਨਾਲ ਭਾਰਤ ਸਰਕਾਰ ਦੇ ਵਾਤਾਵਰਨ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੁਆਰਾ ਸਕੂਲਾਂ ਵਿਚ ਅਜਿਹੇ ਗਾਰਡਨ ਸਥਾਪਿਤ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਸਕੂਲ ਦੇ ਖੇਡ ਮੈਦਾਨ 'ਚ ਹਰਬਲ ਗਾਰਡਨ ਬਣਾਇਆ ਅਤੇ ਇਸ 'ਚ ਬੂਟੇ ਲਗਾਏ ਤੇ ਨਾਲ ਹੀ ਉਨ੍ਹਾਂ ਦੀ ਦੇਖਭਾਲ ਕਰਨ ਦਾ ਸੰਕਲਪ ਲਿਆ | ਪਿ੍ੰਸੀਪਲ ਨੇ ਵਿਦਿਆਰਥੀਆਂ ਨੂੰ ਸਾਡੀ ਜ਼ਿੰਦਗੀ 'ਚ ਪੌਦਿਆਂ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ | ਇਸ ਮੌਕੇ ਡਿਪਟੀ ਪਿ੍ੰਸੀਪਲ ਮਨੀਸ਼ ਬੰਗਾ, ਸੀਨੀਅਰ ਜਨਰਲ ਮੈਨੇਜਰ ਰਿਟਾਇਰਡ ਕਰਨਲ ਪਿਯੂਸ਼ ਬੇਰੀ, ਹੈੱਡ ਮਿਸਟ੍ਰੈੱਸ ਰਿਤਿਕਾ ਸੋਨੀ, ਡੀ. ਜੀ. ਐੱਮ. ਐਡਮਿਨ ਅਨੂ ਸ਼ਰਮਾ, ਏ. ਜੀ. ਐੱਮ. ਈਵੈਂਟ ਹੀਨਾ ਅਰੋੜਾ, ਈਕੋ ਕਲੱਬ ਦੀ ਇੰਚਾਰਜ ਸ਼ੈਲੀ ਦੂਆ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੌਮਾਂਤਰੀ ਮਾਂ ਬੋਲੀ ਦਿਹਾੜੇ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਨੇ ਕਰਵਾਇਆ ਸਾਹਿਤਕ ਸਮਾਗਮ ਅਗਲੀ ਖ਼ਬਰ ਫਿਰੋਜ਼ਪੁਰ ਦਿਹਾਤੀ 'ਚ ਰੈਲੀ ਲਈ ਹਰ ਵਰਗ 'ਚ ਜੋਸ਼ ਤੇ ਭਾਰੀ ਉਤਸ਼ਾਹ-ਜਿੰਦੂ, ਸ਼ੇਰ ਖਾਂ
Ad Position 24