ਫਿਰੋਜ਼ਪੁਰ, 22 ਫਰਵਰੀ (ਰਾਕੇਸ਼ ਚਾਵਲਾ)-ਫਿਰੋਜ਼ਪੁਰ ਮੰਡਲ ਵਲੋਂ ਰੇਲ ਯਾਤਰੀਆਂ ਨੂੰ ਡਿਜੀਟਲ ਭੁਗਤਾਨ ਲਈ ਉਤਸ਼ਾਹਿਤ ਕਰਨ ਵਾਸਤੇ ਇਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ | ਪਰਮਦੀਪ ਸਿੰਘ ਸੈਣੀ ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਉੱਤਰ ਰੇਲਵੇ ਫਿਰੋਜ਼ਪੁਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਲੁਧਿਆਣਾ ਰੇਲਵੇ ਸਟੇਸ਼ਨ ਦੇ ਸਾਰੇ ਅਣਰਿਜ਼ਰਵਡ ਟਿਕਟਿੰਗ ਸਿਸਟਮ, ਰਿਜ਼ਰਵੇਸ਼ਨ ਕਾਊਾਟਰ ਤੇ ਪੁੱਛਗਿੱਛ ਕਾਊਾਟਰਾਂ 'ਤੇ 'ਰੇਲਵਨ' ਐਪ ਤੇ ਯੂ. ਪੀ. ਆਈ. ਭੁਗਤਾਨ ਪ੍ਰਣਾਲੀ ਨਾਲ ਸੰਬੰਧਤ ਸੂਚਨਾ ਬੋਰਡ ਲਗਾਏ ਗਏ ਹਨ, ਤਾਂ ਜੋ ਮੁਸਾਫ਼ਰ ਵੱਧ ਤੋਂ ਵੱਧ ਡਿਜੀਟਲ ਮਾਧਿਅਮ ਦਾ ਲਾਭ ਉਠਾ ਸਕਣ | ਵਰਨਣਯੋਗ ਹੈ ਕਿ 21 ਫਰਵਰੀ 2026 ਨੂੰ ਲੁਧਿਆਣਾ ਰੇਲਵੇ ਸਟੇਸ਼ਨ ਦੇ ਪੀ. ਆਰ. ਐੱਸ. ਕਾਊਾਟਰਾਂ 'ਤੇ ਲਗਪਗ 75 ਫੀਸਦੀ ਤੇ ਢੰਡਾਰੀ ਕਲਾਂ ਸਟੇਸ਼ਨ ਦੇ ਕਾਊਾਟਰਾਂ 'ਤੇ ਲਗਪਗ 46 ਫੀਸਦੀ ਭੁਗਤਾਨ ਕਓ.ਆਰ ਕੋਡ ਰਾਹੀਂ ਪ੍ਰਾਪਤ ਹੋਇਆ | ਇਹ ਅੰਕੜੇ ਦਰਸਾਉਂਦੇ ਹਨ ਕਿ ਯਾਤਰੀ ਡਿਜੀਟਲ ਪ੍ਰਣਾਲੀ ਨੂੰ ਬੜੀ ਤੇਜ਼ੀ ਨਾਲ ਅਪਣਾ ਰਹੇ ਹਨ | ਫਿਰੋਜ਼ਪੁਰ ਮੰਡਲ ਵਲੋਂ ਯਾਤਰੀਆਂ ਨੂੰ ਲਗਾਤਾਰ 'ਰੇਲਵਨ' ਐਪ ਡਾਊਨਲੋਡ ਕਰਨ ਅਤੇ ਯੂ. ਪੀ. ਆਈ. /ਕਓ. ਆਰ ਕੋਡ ਰਾਹੀਂ ਭੁਗਤਾਨ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਤਾਂ ਜੋ ਰੇਲ ਸੇਵਾਵਾਂ 'ਚ ਪਾਰਦਰਸ਼ਤਾ, ਸਹੂਲਤ ਤੇ ਸਮੇਂ ਦੀ ਬੱਚਤ ਨੂੰ ਯਕੀਨੀ ਬਣਾਇਆ ਜਾ ਸਕੇ |