14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਸਤੀਏਵਾਲਾ ਪਹਾੜੀਆਂ 'ਤੇ ਦਿਨ ਦਿਹਾੜੇ ਅੱਗ, ਜ਼ਹਿਰੀਲੇ ਧੂੰਏਾ ਨਾਲ ਲੋਕਾਂ ਨੂੰ ਸਾਹ ਲੈਣਾ ਵੀ ਹੋਇਆ ਅÏਖਾ

Ad Position 21
No active advertisement
ਅਜੀਤ ਡੈਸਕ 24-02-2026
ਫ਼ਿਰੋਜ਼ਪੁਰ, 23 ਫਰਵਰੀ (ਗੁਰਿੰਦਰ ਸਿੰਘ)-ਕਿਸਾਨਾਂ ਵਲੋਂ ਪਰਾਲੀ ਸਾੜਨ ਦੇ ਮਾਮਲਿਆਂ 'ਚ ਤੁਰੰਤ ਐਕਸ਼ਨ ਲੈਣ ਵਾਲੀਆਂ ਸਰਕਾਰਾਂ ਤੇ ਵਿਭਾਗਾਂ ਦੀ ਕਾਰਗੁਜ਼ਾਰੀ 'ਤੇ ਉਸ ਵੇਲੇ ਵੱਡਾ ਸਵਾਲ ਖੜ੍ਹਾ ਹੋ ਗਿਆ | ਜਦੋਂ ਫ਼ਿਰੋਜ਼ਪੁਰ ਨਜ਼ਦੀਕ ਪਿੰਡ ਸਤੀਏਵਾਲਾ ਨੇੜੇ ਸਥਿਤ ਪਹਾੜੀਆਂ 'ਤੇ ਦਿਨ ਦਿਹਾੜੇ ਕਿਸੇ ਅਣਪਛਾਤੇ ਤੱਤਾਂ ਵਲੋਂ ਅੱਗ ਲਗਾ ਦਿੱਤੀ ਗਈ | ਅੱਗ 'ਚੋਂ ਉੱਠਦੇ ਕਾਲੇ, ਜ਼ਹਿਰੀਲੇ ਤੇ ਦੁਰਗੰਧ ਮਾਰਦੇ ਧੂੰਏਾ ਨੇ ਇਲਾਕੇ ਦੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਦਿੱਤਾ ਅਤੇ ਲੋਕਾਂ ਦਾ ਸਾਹ ਲੈਣਾ ਤੱਕ ਮੁਸ਼ਕਿਲ ਹੋ ਗਿਆ | ਪਿੰਡ ਸਤੀਏਵਾਲਾ ਤੇ ਨੇੜਲੀਆਂ ਕਾਲੋਨੀਆਂ ਦੇ ਵਸਨੀਕਾਂ ਨੇ ਦੱਸਿਆ ਕਿ ਧੂੰਏਾ ਕਾਰਨ ਅੱਖਾਂ 'ਚ ਜਲਣ ਤੇ ਸਾਹ ਦੀ ਤਕਲੀਫ਼ ਮਹਿਸੂਸ ਹੋਈ | ਰਾਹਗੀਰਾਂ ਨੂੰ ਵੀ ਸੜਕ 'ਤੇ ਗੁਜ਼ਰਨਾ ਅÏਖਾ ਹੋ ਗਿਆ | ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਜ਼ਿਲ੍ਹਾ ਪ੍ਰਧਾਨ ਅਤੇ ਪੀ. ਏ. ਸੀ. ਮੈਂਬਰ ਗੁਰਚਰਨ ਸਿੰਘ ਭੁੱਲਰ ਨੇ ਘਟਨਾ 'ਤੇ ਤਿੱਖੀ ਪ੍ਰਤੀਕਿ੍ਆ ਦਿੰਦਿਆਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਪਿੰਡ ਵਾਸੀਆਂ ਨੇ ਆਪਣੀ ਮਿਹਨਤ ਨਾਲ ਇਨ੍ਹਾਂ ਪਹਾੜੀਆਂ ਦੀ ਸਫ਼ਾਈ ਕਰਵਾਈ ਸੀ | ਉਨ੍ਹਾਂ ਦੱਸਿਆ ਕਿ ਫ਼ਿਰੋਜ਼ਪੁਰ ਤੋਂ ਮੋਗਾ ਤੇ ਜ਼ੀਰਾ ਨੂੰ ਜਾਣ ਵਾਲੀਆਂ ਸੜਕਾਂ ਦੇ ਵਿਚਕਾਰ ਸਥਿਤ ਇਹ ਪਹਾੜੀਆਂ ਫ਼ੌਜੀ ਡਰਾਈਵਰਾਂ ਦੀ ਟ੍ਰੇਨਿੰਗ ਲਈ ਵਰਤੀਆਂ ਜਾਂਦੀਆਂ ਹਨ ਤੇ ਇਨ੍ਹਾਂ ਦੇ ਨਾਲੋਂ ਫ਼ਿਰੋਜ਼ਪੁਰ-ਬਠਿੰਡਾ-ਦਿੱਲੀ ਰੇਲ ਲਾਈਨ ਵੀ ਲੰਘਦੀ ਹੈ | ਅਜਿਹੀ ਸੰਵੇਦਨਸ਼ੀਲ ਥਾਂ 'ਤੇ ਅੱਗ ਲੱਗਣਾ ਗੰਭੀਰ ਸੁਰੱਖਿਆ ਮਸਲਾ ਵੀ ਬਣ ਸਕਦਾ ਹੈ | ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ ਕਿਸੇ ਅਜਨਬੀ ਵਲੋਂ ਭਾਰੀ ਮਾਤਰਾ 'ਚ ਪਲਾਸਟਿਕ ਤੇ ਕੂੜਾ ਇਕੱਠਾ ਕਰਕੇ ਅੱਗ ਲਗਾਈ ਗਈ ਹੈ, ਜਿਸ ਨਾਲ ਜ਼ਹਿਰੀਲਾ ਧੂੰਆਂ ਫੈਲਿਆ | ਇਹ ਸਿਰਫ਼ ਪ੍ਰਦੂਸ਼ਣ ਹੀ ਨਹੀਂ, ਸਗੋਂ ਸਿਹਤ ਤੇ ਸੁਰੱਖਿਆ ਲਈ ਵੀ ਵੱਡਾ ਖ਼ਤਰਾ ਹੈ | ਲੋਕਾਂ ਨੇ ਮੰਗ ਕੀਤੀ ਹੈ ਕਿ ਘਟਨਾ ਦੀ ਤੁਰੰਤ ਜਾਂਚ ਕਰਕੇ ਦੋਸ਼ੀਆਂ ਦੀ ਪਛਾਣ ਕੀਤੀ ਜਾਵੇ ਤੇ ਸੰਬੰਧਿਤ ਵਿਭਾਗਾਂ ਦੀ ਲਾਪ੍ਰਵਾਹੀ ਵੀ ਸਾਹਮਣੇ ਲਿਆਂਦੀ ਜਾਵੇ | ਲੋਕਾਂ ਦਾ ਗ਼ੁੱਸਾ ਇਸ ਗੱਲ 'ਤੇ ਹੈ ਕਿ ਕਿਸਾਨਾਂ ਦੇ ਖੇਤਾਂ 'ਚੋਂ ਉੱਠਦਾ ਧੂੰਆਂ ਤਾਂ ਅਧਿਕਾਰੀਆਂ ਨੂੰ ਮੀਲਾਂ ਦੂਰੋਂ ਦਿਖਾਈ ਦੇ ਜਾਂਦਾ ਹੈ, ਪਰ ਸ਼ਹਿਰ ਦੇ ਨਜ਼ਦੀਕ ਪਹਾੜੀਆਂ 'ਤੇ ਭੜਕ ਰਹੀ ਅੱਗ ਉਨ੍ਹਾਂ ਦੀ ਨਜ਼ਰੋਂ ਕਿਵੇਂ ਓਹਲੇ ਕਿਵੇਂ ਹੋ ਗਈ ਕੀ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਚੌਕਸੀ ਸਿਰਫ਼ ਕਾਗ਼ਜ਼ਾਂ ਤੱਕ ਸੀਮਤ ਹੈ | ਪਿੰਡ ਵਾਸੀਆਂ ਨੇ ਸਵਾਲ ਕੀਤਾ ਕਿ ਜਦੋਂ ਕਿਸਾਨਾਂ ਖ਼ਿਲਾਫ਼ ਮੁਕੱਦਮੇ ਦਰਜ ਕਰਨ 'ਚ ਦੇਰੀ ਨਹੀਂ ਲੱਗਦੀ ਤਾਂ ਸ਼ਹਿਰ ਦੇ ਨਜ਼ਦੀਕ ਹੋ ਰਹੇ ਪ੍ਰਦੂਸ਼ਣ ਦੇ ਘਾਣ 'ਤੇ ਕੌਣ ਤੇ ਕਦੋਂ ਐਕਸ਼ਨ ਲਵੇਗਾ | ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕੀ ਪ੍ਰਸ਼ਾਸਨ ਹੁਣ ਆਪਣੀ ਜ਼ਿੰਮੇਵਾਰੀ ਨਿਭਾਏਗਾ ਜਾਂ ਫਿਰ ਇਹ ਮਾਮਲਾ ਵੀ ਧੂੰਏਾ ਵਾਂਗ ਹਵਾ 'ਚ ਗ਼ਾਇਬ ਹੋ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਰਾਜਪਾਲ ਵਲੋਂ ਸੰਪੂਰਨਤਾ ਅਭਿਆਨ ਤਹਿਤ ਫ਼ਿਰੋਜ਼ਪੁਰ ਦੇ ਸਿੱਖਿਆ ਵਿਭਾਗ ਦਾ ਸਨਮਾਨ ਅਗਲੀ ਖ਼ਬਰ 24-02-26
Ad Position 24