ਜ਼ੀਰਾ, 5 ਅਪ੍ਰੈਲ (ਰਜਨੀਸ਼ ਕਥੂਰੀਆ)-ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਕੁਲਬੀਰ ਸਿੰਘ ਮੋਗਾ ਅਤੇ ਅਜੀਤ ਸਿੰਘ ਸੰਧੂ ਬਲਾਕ ਪ੍ਰਧਾਨ ਕੱਸੋਆਣਾ ਨੇ ਕਿਹਾ ਕਿ ਕਈ ਥਾਵਾਂ 'ਤੇ ਮਲਟੀਪਰਪਜ਼ ਕੇਡਰ ਦੀਆਂ ਡਿਊਟੀਆਂ ਬਿਨਾਂ ਸਹਿਮਤੀ ਤੋਂ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਬਣਾਉਣ ਲਈ ਬਤੌਰ ਕੰਪਿਊਟਰ ਆਪ੍ਰੇਟਰ ਲਗਾਈਆਂ ਜਾ ਰਹੀਆਂ ਹਨ ਜਦੋਂਕਿ ਜਥੇਬੰਦੀ ਇਸ ਮਾਮਲੇ ਵਿਚ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਨੂੰ ਲਿਖ ਕਿ ਭੇਜ ਚੁੱਕਾ ਹੈ ਕਿ ਕਾਰਡ ਬਣਾਉਣ ਦੀ ਆਨਲਾਈਨ ਪ੍ਰਕਿਰਿਆ ਦਾ ਕੰਮ ਕੰਪਿਊਟਰ ਸਿੱਖਿਅਤ ਮਾਹਿਰਾਂ ਦਾ ਹੈ ਅਤੇ ਇਸ ਕੰਮ ਲਈ ਸਾਰੇ ਥਾਵਾਂ 'ਤੇ ਕੰਪਿਊਟਰ ਦੀ ਡਿਗਰੀ ਡਿਪਲੋਮਾ ਧਾਰਕ ਮੁਲਾਜ਼ਮ ਕੰਮ ਕਰ ਰਹੇ ਹਨ ਅਤੇ ਮਲਟੀਪਰਪਜ਼ ਕੇਡਰ ਪਾਸ ਕੋਈ ਕੰਪਿਊਟਰ ਦਾ ਡਿਪਲੋਮਾ ਨਹੀਂ ਹੈ, ਬਲਕਿ ਪੈਰਾਮੈਡੀਕਲ ਦਾ ਡਿਪਲੋਮਾ ਹੈ | ਉਨ੍ਹਾਂ ਕਿਹਾ ਕਿ ਮਲਟੀਪਰਪਜ਼ ਹੈਲਥ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਜਥੇਬੰਦੀ ਇਹ ਡਿਊਟੀਆਂ ਲਗਾਉਣ ਵਾਲੇ ਅਧਿਕਾਰੀਆਂ ਨੂੰ ਅਪੀਲ ਕਰਦੀ ਹੈ ਕਿ ਇਹ ਡਿਊਟੀਆਂ ਰੱਦ ਕੀਤੀਆਂ ਜਾਣ ਅਤੇ ਕੋਈ ਵੀ ਮਲਟੀਪਰਪਜ਼ ਕੇਡਰ ਇਹ ਕੰਮ ਨਹੀਂ ਕਰੇਗਾ |