25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਫਿਰੋਜ਼ਪੁਰ 'ਚ ਐਸ.ਐਚ.ਓ. ਅਤੇ ਏ.ਐਸ.ਆਈ. ਵਿਚਾਲੇ ਤਿੱਖੀ ਤਕਰਾਰ, ਵੀਡੀਓ ਵਾਇਰਲ

Ad Position 21
No active advertisement
ਅਜੀਤ ਡੈਸਕ 06-04-2026
ਫਿਰੋਜ਼ਪੁਰ, 5 ਅਪ੍ਰੈਲ(ਸੁਖਵਿੰਦਰ ਸਿੰਘ)-ਥਾਣਾ ਸਿਟੀ ਫਿਰੋਜ਼ਪੁਰ ਵਿਚ ਸ਼ਨੀਵਾਰ ਦੇਰ ਸ਼ਾਮ ਇਕ ਕੇਸ ਦੀ ਤਫਤੀਸ਼ ਨੂੰ ਲੈ ਕੇ ਐਸ.ਐਚ.ਓ.ਕਸ਼ਮੀਰ ਸਿੰਘ ਅਤੇ ਏ.ਐਸ.ਆਈ.ਰਮਨ ਕੁਮਾਰ ਵਿਚਾਲੇ ਤਿੱਖੀ ਤਕਰਾਰ ਦਾ ਮਾਮਲਾ ਸਾਹਮਣੇ ਆਇਆ ਹੈ | ਜਿਸ ਨਾਲ ਪੁਲਿਸ ਵਿਭਾਗ ਵਿਚ ਚਰਚਾ ਦਾ ਮਾਹੌਲ ਬਣ ਗਿਆ ਹੈ | ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਦੋ ਗੁੱਟਾਂ ਵਿਚਾਲੇ ਹੋਈ ਲੜਾਈ ਦੇ ਮਾਮਲੇ ਵਿਚ ਧਾਰਾ 325 ਅਤੇ 326 ਹੇਠ ਮੁਕੱਦਮਾ ਦਰਜ ਕੀਤਾ ਗਿਆ ਸੀ | ਇਸ ਮਾਮਲੇ ਵਿਚ ਮੁੱਖ ਦੋਸ਼ੀ ਨੂੰ ਏ.ਐਸ.ਆਈ. ਰਮਨ ਕੁਮਾਰ ਵਲੋਂ ਥਾਣੇ ਅੱਗੇ ਕਾਬੂ ਕਰਕੇ ਤਫਤੀਸ਼ ਲਈ ਲਿਆਂਦਾ ਗਿਆ ਸੀ | ਇਸ ਦੌਰਾਨ ਜਦੋਂ ਉਹ ਦੋਸ਼ੀ ਨਾਲ ਪੁੱਛਗਿੱਛ ਕਰ ਰਹੇ ਸਨ ਤਾਂ ਐਸ.ਐਚ.ਓ. ਕਸ਼ਮੀਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਦੋਵਾਂ ਵਿਚਾਲੇ ਦੋਸ਼ੀ ਦੇ ਮਾਮਲੇ ਨੂੰ ਲੈ ਕੇ ਤਿੱਖੀ ਬਹਿਸ ਸ਼ੁਰੂ ਹੋ ਗਈ | ਦੱਸਿਆ ਜਾਂਦਾ ਹੈ ਕਿ ਬਹਿਸ ਦੌਰਾਨ ਐਸ.ਐਚ.ਓ.ਵਲੋਂ ਦੋਸ਼ੀ ਨੂੰ ਏ.ਐਸ.ਆਈ. ਕੋਲੋਂ ਲੈ ਜਾਇਆ ਗਿਆ | ਜਿਸ 'ਤੇ ਏ.ਐਸ.ਆਈ. ਨੇ ਇਤਰਾਜ਼ ਜਤਾਇਆ | ਉਹਨਾਂ ਕਿਹਾ ਕਿ ਐਸ.ਐਚ.ਓ. ਨੇ ਕਿਹਾ ਕਿ ਇਸ ਦੀ ਤਫਤੀਸ਼ ਮੈਂ ਹੀ ਕਰਾਂਗਾ | ਏ.ਐਸ.ਆਈ. ਦਾ ਦੋਸ਼ ਹੈ ਕਿ ਇਸ ਦੌਰਾਨ ਐਸ.ਐਚ.ਓ. ਅਤੇ ਦੋਸ਼ੀ ਦੇ ਨਾਲ ਆਏ ਕੁਝ ਵਿਅਕਤੀਆਂ ਵਲੋਂ ਉਸ ਦੀ ਵਰਦੀ ਨਾਲ ਬਦਸਲੂਕੀ ਕੀਤੀ ਗਈ ਅਤੇ ਨੇਮ ਪਲੇਟ ਵੀ ਉਤਾਰ ਦਿੱਤੀ ਗਈ | ਉਨ੍ਹਾਂ ਇਹ ਵੀ ਕਿਹਾ ਕਿ ਤਕਰਾਰ ਦੌਰਾਨ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ | ਰਮਨ ਕੁਮਾਰ ਨੇ ਕਿਹਾ ਪੁਲਿਸ ਅਧਿਕਾਰੀ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਲਈ ਹੁੰਦੇ ਹਨ | ਜੇਕਰ ਉਹ ਆਪ ਹੀ ਸੁਰੱਖਿਅਤ ਨਹੀਂ ਹਨ ਤਾਂ ਲੋਕਾਂ ਦੀ ਸੁਰੱਖਿਆ ਕਿਵੇਂ ਕਰਨਗੇ | ਏ.ਐਸ.ਆਈ. ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਆਪਣੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣਗੇ ਤਾਂ ਜੋ ਸੱਚਾਈ ਸਾਹਮਣੇ ਆ ਸਕੇ | ਉਧਰੋਂ ਐਸ.ਐਚ.ਓ. ਕਸ਼ਮੀਰ ਸਿੰਘ ਨੇ ਦੱਸਿਆ ਕਿ ਦੋ ਗੁੱਟਾਂ ਦੀ ਲੜਾਈ ਦੇ ਮਾਮਲੇ ਵਿਚ ਸੱਤ ਜਣਿਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ ਅਤੇ ਤਫਤੀਸ਼ ਜਾਰੀ ਸੀ | ਉਨ੍ਹਾਂ ਨੇ ਦੋਹਾਂ ਵਿਚਕਾਰ ਤਕਰਾਰ ਵਾਲੀਆਂ ਗੱਲਾਂ ਨੂੰ ਨਕਾਰਦਿਆਂ ਕਿਹਾ ਕਿ ਕੋਈ ਵੱਡਾ ਵਿਵਾਦ ਨਹੀਂ ਹੋਇਆ | ਮਾਮਲਾ ਹੁਣ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਹੈ ਅਤੇ ਸੰਭਾਵਨਾ ਹੈ ਕਿ ਜਾਂਚ ਕਰਕੇ ਹਕੀਕਤ ਸਾਹਮਣੇ ਲਿਆਈ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਆੜ੍ਹਤੀਆ ਐਸੋਸੀਏਸ਼ਨ ਅਣਮਿਥੇ ਸਮੇਂ ਲਈ ਹੜਤਾਲ 'ਤੇ ਅਗਲੀ ਖ਼ਬਰ ਮਲਟੀਪਰਪਜ਼ ਕੇਡਰ ਮੁੱਖ ਮੰਤਰੀ ਸਿਹਤ ਯੋਜਨਾ 'ਚ ਕੰਪਿਊਟਰ ਆਪ੍ਰੇਟਰ ਵਜੋਂ ਕੰਮ ਨਹੀਂ ਕਰੇਗਾ-ਮੋਗਾ, ਸੰਧੂ
Ad Position 24