04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਨੰਬਰਦਾਰ ਯੂਨੀਅਨ (ਗ਼ਾਲਿਬ) ਨੇ ਮੰਗਾਂ ਸੰਬੰਧੀ ਐਸ.ਡੀ.ਐਮ. ਨੂੰ ਦਿੱਤਾ ਮੰਗ ਪੱਤਰ

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਜ਼ੀਰਾ, 10 ਅਪ੍ਰੈਲ (ਹਰਜੀਤ ਸਿੰਘ ਗਿੱਲ)-ਨੰਬਰਦਾਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਨੂੰ ਜ਼ੀਰਾ ਦੇ ਐਸ.ਡੀ.ਐਮ ਰਵਿੰਦਰਪਾਲ ਸਿੰਘ ਰਾਹੀਂ ਯੂਨੀਅਨ ਦੇ ਤਹਿਸੀਲ ਪ੍ਰਧਾਨ ਸਰਦੂਲ ਸਿੰਘ ਗਿੱਲ ਮਰਖਾਈ ਦੀ ਅਗਵਾਈ ਹੇਠ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਸਰਦੂਲ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਦੇ ਸਮੂਹ ਨੰਬਰਦਾਰ ਸਮਾਜ ਅਤੇ ਪ੍ਰਸ਼ਾਸਨ ਦੀ ਕੜੀ ਵਜੋਂ ਕਰਦੇ ਹੋਏ ਆਪਣੀ ਸੇਵਾ ਨਿਭਾਅ ਰਹੇ ਹਨ ਪਰ ਮੌਜੂਦਾ ਸਮੇਂ 'ਚ ਨੰਬਰਦਾਰਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੇ ਮਾਣ ਭੱਤਾ ਬਹੁਤ ਘੱਟ ਹੈ | ਉਨ੍ਹਾਂ ਕਿਹਾ ਕਿ ਨੰਬਰਦਾਰਾਂ ਦੇ ਮਾਣ ਭੱਤੇ ਵਿਚ ਵਾਧਾ ਕੀਤਾ ਜਾਵੇ | ਸੂਬੇ ਅੰਦਰ ਟੋਲ ਟੈਕਸ ਤੋਂ ਛੋਟ ਦਿੱਤੀ ਜਾਵੇ | ਕਿਸੇ ਨੰਬਰਦਾਰ ਦੀ ਮੌਤ ਹੋ ਜਾਣ ਪਿੱਛੋਂ ਸਰਵਰਾਹ ਨੰਬਰਦਾਰੀ ਕਰ ਰਹੇ ਨੰਬਰਦਾਰ ਦੇ ਪੁੱਤ ਨੂੰ ਬਿਨਾਂ ਕਿਸੇ ਸ਼ਰਤ ਦੇ ਨੰਬਰਦਾਰ ਬਣਾਇਆ ਜਾਵੇ | ਗੁਆਂਢੀ ਸੂਬਾ ਹਰਿਆਣਾ ਵਾਂਗ ਨੰਬਰਦਾਰਾਂ ਦਾ 5 ਲੱਖ ਦਾ ਸਿਹਤ ਬੀਮਾ ਅਤੇ ਬੱਸ ਕਿਰਾਇਆ ਮੁਆਫ਼ ਕੀਤਾ ਜਾਵੇ | ਪੰਜਾਬ ਸਰਕਾਰ ਦੇ ਨੋਟੀਫ਼ਿਕੇਸ਼ਨ ਅਨੁਸਾਰ ਨੰਬਰਦਾਰਾਂ ਨੂੰ ਤਹਿਸੀਲ ਪੱਧਰ 'ਤੇ ਕਮਰੇ ਦਿੱਤੇ ਜਾਣ | ਇਸ ਮੌਕੇ ਲਖਵਿੰਦਰ ਸਿੰਘ ਸੁੱਖੇ ਵਾਲਾ, ਅਜੈਬ ਸਿੰਘ ਮਰਖਾਈ, ਗੁਰਸੇਵਕ ਸਿੰਘ ਮਹੀਂਆਂ ਵਾਲਾ ਕਲਾਂ, ਬਲਵਿੰਦਰ ਸਿੰਘ, ਸੁਖਦੇਵ ਸਿੰਘ ਮੱਲੋ ਕੇ, ਅੰਗਰੇਜ਼ ਸਿੰਘ ਹੋਲਾਂ ਵਾਲੀ, ਕੁਲਵਿੰਦਰ ਸਿੰਘ ਸੰਧੂ ਭੜਾਣਾ, ਅਮਰੀਕ ਸਿੰਘ ਫੱਤੇ ਵਾਲਾ, ਸੁੱਚਾ ਸਿੰਘ ਜੱਲੇ ਰੋਡੇ ਵਾਲਾ, ਇਕਬਾਲ ਸਿੰਘ ਸੇਖਵਾਂ, ਚਮਕੌਰ ਸਿੰਘ ਮੱਲੋਕੇ, ਜਸਵੀਰ ਸਿੰਘ ਲਹੁਕੇ, ਨਵਤੇਜ ਸਿੰਘ ਠੱਠਾ ਸਾਹਿਬ, ਜਗਸੀਰ ਸਿੰਘ ਵਾੜਾ ਵਰਿਆਮ ਸਿੰਘ ਵਾਲਾ, ਰਣਜੀਤ ਸਿੰਘ ਮਣਕਿਆਂ ਵਾਲੀ, ਬੂਟਾ ਸਿੰਘ ਜ਼ੀਰਾ, ਸਤਨਾਮ ਸਿੰਘ ਮੀਹਾਂ ਸਿੰਘ ਵਾਲਾ, ਜਸਵਿੰਦਰ ਸਿੰਘ ਸ਼ਹੀਦ, ਬਲਵੰਤ ਸਿੰਘ ਗੁਰਦਿੱਤੀ ਵਾਲਾ ਅਤੇ ਜਸ਼ਨਦੀਪ ਸਿੰਘ ਢਿੱਲੋਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਰੋਡਵੇਜ਼ ਮੁਲਾਜ਼ਮਾਂ ਵਲੋਂ ਫਿਰੋਜ਼ਪੁਰ ਡਿਪੂ ਬੰਦ ਕਰਕੇ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਭਾਈ ਜੱਸਾ ਸਿੰਘ ਰਾਮਗੜ੍ਹੀਆ ਸੋਸਾਇਟੀ ਦੀ ਅਗਵਾਈ ਵਿਚ ਆਗੂਆਂ ਨੇ ਡੀ.ਸੀ. ਨੂੰ ਸੌਂਪਿਆ ਮੰਗ ਪੱਤਰ
Ad Position 24