ਮੱਲਾਂਵਾਲਾ, 10 ਅਪ੍ਰੈਲ(ਜੋਸਨ)-ਜ਼ੀਰਾ ਹਲਕੇ ਵਿਚ ਕਾਂਗਰਸ ਪਾਰਟੀ ਨੇ ਸਿਆਸੀ ਹਲਚਲ ਨੂੰ ਤੇਜ਼ ਕਰਦਿਆਂ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਉਸ ਸਮੇਂ ਵੱਡਾ ਝਟਕਾ ਦਿੱਤਾ ਜਦੋਂ ਪਿੰਡ ਘੁਮਿਆਰੀ ਵਾਲਾ ਤੋਂ ਮੇਹਰ ਸਿੰਘ ਆਪਣੇ ਸਾਥੀਆਂ ਦੇ 15 ਪਰਿਵਾਰਾਂ ਸਮੇਤ ਕਾਂਗਰਸ ਪਾਰਟੀ ਵਿਚ ਜ਼ਿਲ੍ਹਾ ਕਾਂਗਰਸ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਹੇਠ ਸ਼ਾਮਿਲ ਹੋ ਗਏ | ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੂੰ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਜੀ ਆਇਆਂ ਕਹਿੰਦੇ ਹੋਏ ਸਨਮਾਨਿਤ ਕੀਤਾ ਗਿਆ ਅਤੇ ਪਾਰਟੀ ਵਿਚ ਬਣਦਾ ਮਾਨ ਸਨਮਾਨ ਦੇਣ ਦਾ ਭਰੋਸਾ ਦਿੱਤਾ | ਕਾਂਗਰਸ ਵਿਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਚ ਸ. ਸ਼ੇਰ ਸਿੰਘ, ਰੂਪ ਸਿੰਘ, ਮੱਖਣ ਸਿੰਘ, ਗੁਰਦੇਵ ਸਿੰਘ, ਜੱਗਾ ਸਿੰਘ, ਸੁਰਜੀਤ ਸਿੰਘ ਦੋਧੀ, ਮਨਦੀਪ ਸਿੰਘ ਫ਼ੌਜੀ, ਬਲਦੇਵ ਸਿੰਘ, ਅੰਗਰੇਜ਼ ਸਿੰਘ, ਜੋਗਿੰਦਰ ਸਿੰਘ, ਅਵਤਾਰ ਸਿੰਘ, ਬਲਕਾਰ ਸਿੰਘ, ਮਿਲਖਾ ਸਿੰਘ, ਨਿਸ਼ਾਨ ਸਿੰਘ, ਅਨਮੋਲ ਪ੍ਰੀਤ ਸਿੰਘ, ਸੁਖਦੀਪ ਸਿੰਘ, ਰਤਨਪ੍ਰੀਤ ਸਿੰਘ, ਗੁਰਦੀਪ ਕੌਰ, ਕੁਲਦੀਪ ਕੌਰ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਸ਼ਾਮਿਲ ਹਨ | ਇਸ ਮੌਕੇ ਕੁਲਬੀਰ ਸਿੰਘ ਜ਼ੀਰਾ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ ਅਤੇ ਸੂਬੇ ਵਿਚ ਆਪਣੀ ਸਰਕਾਰ ਬਣਾਉਣ ਲਈ ਤਿਆਰ ਹੈ, ਪਿੰਡਾਂ ਅਤੇ ਸ਼ਹਿਰਾਂ ਵਿਚ ਪਾਰਟੀ ਦਾ ਆਧਾਰ ਤੇਜ਼ੀ ਨਾਲ ਵਧ ਰਿਹਾ ਹੈ | ਜਿਸ ਨਾਲ ਸਪਸ਼ਟ ਹੈ ਕਿ ਲੋਕ ਬਦਲਾਅ ਚਾਹੁੰਦੇ ਹਨ | ਇਸ ਮੌਕੇ ਬੱਬਲ ਸ਼ਰਮਾ ਪ੍ਰਧਾਨ, ਜਗੀਰ ਸਿੰਘ ਥਿੰਦ ਸਾਬਕਾ ਚੇਅਰਮੈਨ, ਰੋਸ਼ਲ ਲਾਲ ਬਿੱਟਾ, ਸੁਖਦੇਵ ਸਿੰਘ ਚਾਹਲ, ਗੁਰਵਿੰਦਰ ਸਿੰਘ ਮੱਲ, ਸਤਪਾਲ ਚਾਵਲਾ, ਕਿੱਕਰ ਸਿੰਘ, ਸੁਖਵਿੰਦਰ ਸਿੰਘ, ਰਕੇਸ਼ ਘਾਰੂ, ਰਮੇਸ਼ ਅਟਵਾਲ, ਰਸ਼ਪਾਲ ਬੱਗੀ ਆਦਿ ਹਾਜ਼ਰ ਸਨ |