02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸਰਹੱਦੀ ਪਿੰਡ ਭੱਖੜਾ ਦੇ ਖੇਤਾਂ ਵਿਚੋਂ ਮਿਲਿਆ ਡਰੋਨ, ਪੁਲਿਸ ਨੇ ਕਬਜ਼ੇ 'ਚ ਲੈ ਕੇ ਕਾਰਵਾਈ ਆਰੰਭੀ

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਫ਼ਿਰੋਜ਼ਪੁਰ, 10 ਅਪ੍ਰੈਲ (ਗੁਰਿੰਦਰ ਸਿੰਘ)-ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਮੁਸਤੈਦ ਪੰਜਾਬ ਪੁਲਿਸ ਵਲੋਂ ਅੱਜ ਸ਼ਾਮ ਮਿਲੀ ਇਤਲਾਹ 'ਤੇ ਬੀ.ਐੱਸ.ਐੱਫ ਨਾਲ ਸਰਹੱਦੀ ਖੇਤਰ ਵਿਚ ਚਲਾਏ ਸਰਚ ਆਪ੍ਰੇਸ਼ਨ ਦੌਰਾਨ ਪਿੰਡ ਭੱਖੜਾ ਦੇ ਖੇਤਾਂ ਵਿਚੋਂ ਇਕ ਡਰੋਨ ਬਰਾਮਦ ਕੀਤਾ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਵਿਨੋਦ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਹੱਦ ਪਾਰ ਤੋਂ ਭਾਰਤੀ ਖੇਤਰ ਅੰਦਰ ਡਰੋਨ ਐਕਟੀਵਿਟੀ ਦੀ ਇਤਲਾਹ ਮਿਲੀ ਸੀ | ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਫਿਰੋਜ਼ਪੁਰ ਪੁਲਿਸ ਵਲੋਂ ਬੀ.ਐਸ.ਐੱਫ ਨਾਲ ਮਿਲ ਕੇ ਸਰਹੱਦੀ ਪਿੰਡ ਭੱਖੜਾ ਵਿਚ ਸਾਂਝਾ ਸਰਚ ਅਭਿਆਨ ਚਲਾਇਆ ਗਿਆ | ਇਸ ਸਰਚ ਦੌਰਾਨ ਖੇਤਾਂ ਵਿਚੋਂ ਇਕ ਡਰੋਨ ਬਰਾਮਦ ਹੋਇਆ | ਉਨ੍ਹਾਂ ਦੱਸਿਆ ਕਿ ਡਰੋਨ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਬੀਬੀ ਜਗੀਰ ਕੌਰ ਇਸਤਰੀਆਂ ਦੀ ਬੁਲੰਦ ਆਵਾਜ਼ ਹਨ- ਢਿੱਲੋਂ ਅਗਲੀ ਖ਼ਬਰ ਪਿੰਡ ਘੁਮਿਆਰੀ ਵਾਲਾ ਦੇ 15 ਪਰਿਵਾਰ ਹੋਏ ਕਾਂਗਰਸ ਵਿਚ ਸ਼ਾਮਿਲ
Ad Position 24