ਜ਼ੀਰਾ, 10 ਅਪ੍ਰੈਲ (ਪ੍ਰਤਾਪ ਸਿੰਘ ਹੀਰਾ)-ਪੰਜਾਬ ਪੈਨਸ਼ਨਰਜ਼ ਯੂਨੀਅਨ ਇਕਾਈ ਜ਼ੀਰਾ ਦਾ ਸਾਲਾਨਾ ਇਜਲਾਸ ਸ਼ਿਵਾਲਾ ਮੰਦਰ ਜ਼ੀਰਾ ਵਿਖੇ ਹੋਇਆ | ਇਹ ਮੌਕੇ ਵੱਖ-ਵੱਖ ਮਹਿਕਮਿਆਂ ਦੇ ਵੱਡੀ ਗਿਣਤੀ ਵਿਚ ਰਿਟਾਇਰ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ | ਪ੍ਰੋਗਰਾਮ ਦੀ ਸ਼ੁਰੂਆਤ ਦੌਰਾਨ ਵਿੱਛੜੀਆਂ ਸ਼ਖ਼ਸੀਅਤਾਂ ਰਜਿੰਦਰ ਜੀਰਵੀ, ਚਰਨਜੀਤ ਕੌਰ ,ਅਤੇ ਰਸ਼ਪਾਲ ਕੌਰ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਪ੍ਰਧਾਨ ਜੋਗਿੰਦਰ ਸਿੰਘ, ਰਾਮ ਪ੍ਰਕਾਸ਼, ਚਮਕੌਰ ਸਿੰਘ ਸਾਬਕਾ ਜ਼ਿਲ੍ਹਾ ਅਫਸਰ, ਪੁਰਸ਼ੋਤਮ ਲਾਲ ਸ਼ਰਮਾ, ਜਰਨੈਲ ਸਿੰਘ ਭੁੱਲਰ, ਸੁਸ਼ੋਭਿਤ ਸਨ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ | ਬੁਲਾਰਿਆਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਲੋਂ ਮੁਲਾਜ਼ਮਾਂ ਨੂੰ 16% ਡੀਏ 30 ਜੂਨ ਤੱਕ ਦੇਣ ਦੇ ਫ਼ੈਸਲੇ ਦੀ ਪ੍ਰਸ਼ੰਸਾ ਕਰਦਿਆਂ ਮੰਗ ਕੀਤੀ ਕਿ ਮੁਲਾਜ਼ਮਾਂ ਅਤੇ ਪੈਨਸ਼ਨਾਂ ਦੇ ਚੱਲ ਰਹੇ ਕੇਸਾਂ ਦਾ ਨਿਪਟਾਰਾ ਜਲਦ ਕੀਤਾ ਜਾਵੇ | ਬੁਲਾਰਿਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕੋਰਟ ਦੇ ਫ਼ੈਸਲੇ ਨੂੰ ਤੁਰੰਤ ਇਨਬਿਨ ਲਾਗੂ ਕੀਤਾ ਜਾਵੇ, ਉਹਨਾਂ ਮੰਗ ਕੀਤੀ ਕਿ ਪੇ ਕਮਿਸ਼ਨ ਵਲੋਂ 2,59ਦਾ ਫ਼ਾਰਮੂਲਾ ਲਾਗੂ ਕੀਤਾ ਜਾਵੇ | ਇਕਾਈ ਪ੍ਰਧਾਨ ਜਗਿੰਦਰ ਸਿੰਘ ਵਲੋਂ ਸਾਲ 2025 ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ | ਪ੍ਰੋਗਰਾਮ ਦੌਰਾਨ ਮਾਸਟਰ ਹਕੂਮਤ ਰਾਏ ਮਨਚੰਦਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਪ੍ਰੋਗਰਾਮ ਵਿਚ ਮਲਕੀਤ ਚੰਦ ਪਾਸੀ,ਬਲਵੰਤ ਸਿੰਘ ,ਬਲਵੀਰ ਸਿੰਘ ਸੰਧੂ, ਰਾਮ ਪ੍ਰਕਾਸ਼ ਸਾਬਕਾ ਰਿਟਾਇਰਡ ਐਸ.ਪੀ, ਜਰਨੈਲ ਸਿੰਘ ਭੁੱਲਰ, ਮਹਿੰਦਰ ਸਿੰਘ ਧਾਲੀਵਾਲ, ਚਮਕੌਰ ਸਿੰਘ ਸਾਬਕਾ ਜ਼ਿਲ੍ਹਾ ਅਫਸਰ, ਪੁਰਸ਼ੋਤਮ ਲਾਲ ਸਾਬਕਾ ਨਾਇਬ ਤਹਿਸੀਲਦਾਰ, ਸਤਪਾਲ ਸਹਿਗਲ, ਕਸ਼ਮੀਰ ਸਿੰਘ ਮੱਖੂ ,ਬਚਿੱਤਰ ਸਿੰਘ ਗਿੱਲ ਗਾਦੜੀ ਵਾਲਾ, ਜਗਤਾਰ ਸਿੰਘ ਅਵਤਾਰ ਸਿੰਘ ਗੁਰਭੇਜ ਸਿੰਘ ਜਨਰਲ ਸਕੱਤਰ ਮੁਖ਼ਤਿਆਰ ਸਿੰਘ ਬਲਵਿੰਦਰ ਸਿੰਘ ਜਗਤਾਰ ਸਿੰਘ ਕਿਰਪਾਲ ਸਿੰਘ ਧੌਣ ਕੁਮਾਰ ਰਾਮਪਾਲ ਆਦਿ ਰਿਟਾਇਰਡ ਮੁਲਾਜ਼ਮ ਹਾਜ਼ਰ ਸਨ | ਸਟੇਜ ਸਕੱਤਰ ਦੀ ਭੂਮਿਕਾ ਬੀ.ਈ.ਪੀ.ਓ ਇਕਬਾਲ ਸਿੰਘ ਸੰਧੂ ਵਲੋਂ ਨਿਭਾਈ ਗਈ |