14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਵਿਧਾਇਕ ਰਣਬੀਰ ਭੁੱਲਰ ਵਲੋਂ ਹਲਕੇ ਦੇ ਸਰਕਾਰੀ ਸਕੂਲਾਂ ਵਿਚ ਕਰਵਾਏ ਵਿਕਾਸ ਕਾਰਜ ਲੋਕਾਂ ਨੂੰ ਸਮਰਪਿਤ

Ad Position 21
No active advertisement
ਅਜੀਤ ਡੈਸਕ 17-04-2026
ਫ਼ਿਰੋਜ਼ਪੁਰ, 16 ਅਪ੍ਰੈਲ(ਕੁਲਬੀਰ ਸਿੰਘ ਸੋਢੀ)-ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿਚ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਮੁਕੰਮਲ ਕੀਤੇ ਗਏ ਵਿਕਾਸ ਕਾਰਜਾਂ ਦਾ ਉਦਘਾਟਨ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ ਵਲੋਂ ਕੀਤਾ ਗਿਆ | ਇਸ ਦੌਰਾਨ ਉਨਾਂ ਨੇ ਸਰਕਾਰੀ ਹਾਈ ਸਕੂਲ ਪੀਰ ਇਸਮਾਈਲ ਖਾਂ, ਪੀਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਆਂ ਪਹਿਲਵਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਈ ਫੇਮੇ ਕੀ ਵਿਚ ਕੀਤੇ ਵਿਕਾਸ ਕਾਰਜਾਂ ਦਾ ਉਦਘਾਟਨ ਕਰ ਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ | ਇਸ ਮੌਕੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਕੂਲਾਂ ਵਿਚ ਵਿਦਿਆਰਥੀਆਂ ਲਈ ਸੁਵਿਧਾਜਨਕ ਮਾਹੌਲ ਸਿਰਜਣ ਦੇ ਮਕਸਦ ਨਾਲ ਨਵੇਂ ਕਲਾਸ ਰੂਮਾਂ ਦੀ ਤਾਮੀਰ, ਆਧੁਨਿਕ ਕੰਪਿਊਟਰ ਲੈਬਾਂ ਦੀ ਸਥਾਪਨਾ, ਇੰਟਰਐਕਟਿਵ ਪੈਨਲਾਂ ਦੀ ਉਪਲਬਧਤਾ, ਇਮਾਰਤਾਂ ਦੀ ਮੁਰੰਮਤ, ਟਾਇਲਟ ਬਲਾਕਾਂ ਦੀ ਅਪਗ੍ਰੇਡੇਸ਼ਨ, ਸਾਫ਼ ਪੀਣ ਵਾਲੇ ਪਾਣੀ ਦੀ ਵਿਵਸਥਾ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੰਮ ਕਰਵਾਏ ਗਏ ਹਨ | ਉਨਾਂ ਕਿਹਾ ਕਿ ਇਨਾਂ ਉਪਰਾਲਿਆਂ ਨਾਲ ਬੱਚਿਆਂ ਨੂੰ ਪੜ੍ਹਾਈ ਲਈ ਬਿਹਤਰ ਅਤੇ ਸੁਚੱਜਾ ਵਾਤਾਵਰਣ ਪ੍ਰਾਪਤ ਹੋਵੇਗਾ | ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ ਅਫ਼ਸਰ (ਸੈ.ਸਿੱ) ਮੁਨੀਲਾ ਅਰੋੜਾ, ਐਲਵਿਨ ਭੱਟੀ ਹਲਕਾ ਕੋਆਰਡੀਨੇਟਰ ਸਿੱਖਿਆ ਵਿਭਾਗ, ਵਿਕਾਸ ਸ਼ਰਮਾ ਕੋਆਰਡੀਨੇਟਰ ਸਿੱਖਿਆ ਕ੍ਰਾਂਤੀ ਪੰਜਾਬ, ਰਾਜ ਬਹਾਦਰ ਸਿੰਘ ਗਿੱਲ, ਪਿ੍ੰਸੀਪਲ ਸਤਿੰਦਰਜੀਤ ਕੌਰ, ਪਿ੍ੰਸੀਪਲ ਪ੍ਰਗਟ ਸਿੰਘ ਬਰਾੜ, ਸੋਨੀਆ ਸਿੱਧੂ, ਸੁਖਚੈਨ ਸਿੰਘ ਖਾਈ ਬਲਾਕ ਸੰਮਤੀ ਮੈਂਬਰ, ਹਰਮੀਤ ਸਿੰਘ ਖਾਈ ਯੂਥ ਆਗੂ, ਅਨਿਲ ਧਵਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਜਡਮ ਸਕੂਲ ਮੁੱਦਕੀ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸੌ ਫ਼ੀਸਦੀ ਅਗਲੀ ਖ਼ਬਰ ਖੜ੍ਹੀ ਕਣਕ ਦੀ ਫ਼ਸਲ ਨੂੰ ਲੱਗੀ ਅੱਗ, ਕਈ ਕਿੱਲੇ ਕਣਕ ਤੇ ਨਾੜ ਸੜ ਕੇ ਸਵਾਹ
Ad Position 24