ਮੁਦਕੀ, 17 ਅਪ੍ਰੈਲ (ਭਾਰਤ ਭੂਸ਼ਨ ਅਗਰਵਾਲ)-ਮੁਦਕੀ ਅਤੇ ਆਸ-ਪਾਸ ਦੇ ਪੇਂਡੂ ਇਲਾਕਿਆਂ ਵਿਚ ਜਿੱਥੇ ਕਦੇ ਸਮੇਂ ਸਿਰ ਇਲਾਜ ਮਿਲਣਾ ਇਕ ਵੱਡੀ ਚੁਨੌਤੀ ਸੀ, ਉੱਥੇ ਹੁਣ ਨਾਗੀ ਹਸਪਤਾਲ ਲੋਕਾਂ ਲਈ ਜ਼ਿੰਦਗੀ ਦੀ ਨਵੀਂ ਕਿਰਨ ਬਣ ਕੇ ਸਾਹਮਣੇ ਆ ਰਿਹਾ ਹੈ | ਡਾ.ਕੁਲਦੀਪ ਸਿੰਘ ਨਾਗੀ ਨੇ ਕਿਹਾ ਕਿ ਹਸਪਤਾਲ ਨੇ ਆਧੁਨਿਕ ਸਹੂਲਤਾਂ, ਤਜਰਬੇਕਾਰ ਡਾਕਟਰਾਂ ਅਤੇ ਸਮਰਪਿਤ ਸਟਾਫ਼ ਦੇ ਸਹਿਯੋਗ ਨਾਲ ਬੇਸ਼ੁਮਾਰ ਗੰਭੀਰ ਮਰੀਜ਼ਾਂ ਨੂੰ ਮੌਤ ਦੇ ਮੂੰਹ ਤੋਂ ਵਾਪਸ ਲਿਆ ਹੈ | ਐਮਰਜੈਂਸੀ ਹਾਲਾਤਾਂ ਵਿਚ ਗੋਲਡਨ ਘੰਟਾ ਦੀ ਅਹਿਮੀਅਤ ਨੂੰ ਸਮਝਦਿਆਂ ਹਸਪਤਾਲ ਵਿਚ ਹਰ ਮਿੰਟ ਦੀ ਕਦਰ ਕੀਤੀ ਜਾਂਦੀ ਹੈ | ਜ਼ਹਿਰਖੁਰੀ, ਸੱਪ ਦੇ ਕੱਟੇ, ਦਿਲ ਦੇ ਦੌਰੇ, ਸਟੋ੍ਰਕ ਅਤੇ ਸੜਕ ਹਾਦਸਿਆਂ ਵਰਗੀਆਂ ਗੰਭੀਰ ਸਥਿਤੀਆਂ ਵਿਚ ਡਾਕਟਰਾਂ ਦੀ ਟੀਮ ਵਲੋਂ ਕੀਤੀ ਗਈ ਤੁਰੰਤ ਕਾਰਵਾਈ ਨੇ ਕਈ ਪਰਿਵਾਰਾਂ ਦੀਆਂ ਉਮੀਦਾਂ ਨੂੰ ਦੁਬਾਰਾ ਜ਼ਿੰਦਾ ਕੀਤਾ ਹੈ | ਇਸ ਕਰਕੇ ਹਸਪਤਾਲ ਇਕ ਭਰੋਸੇਯੋਗ ਐਮਰਜੈਂਸੀ ਕੇਅਰ ਸੈਂਟਰ ਵਜੋਂ ਆਪਣੀ ਮਜ਼ਬੂਤ ਪਛਾਣ ਬਣਾਉਂਦਾ ਜਾ ਰਿਹਾ ਹੈ | ਡਾ. ਨਾਗੀ ਨੇ ਕਿਹਾ ਕਿ ਨਾਗੀ ਹਸਪਤਾਲ ਵਿਚ 24 ਘੰਟੇ ਐਮਰਜੈਂਸੀ ਸੇਵਾਵਾਂ ਉਪਲਬਧ ਹਨ, ਜਿੱਥੇ ਕਿਸੇ ਵੀ ਗੰਭੀਰ ਮਰੀਜ਼ ਦਾ ਤੁਰੰਤ ਦਾਖਲਾ ਕਰਕੇ ਇਲਾਜ ਸ਼ੁਰੂ ਕੀਤਾ ਜਾਂਦਾ ਹੈ | ਆਧੁਨਿਕ ਆਈ.ਸੀ.ਯੂ. ਅਤੇ ਕਰਿਟੀਕਲ ਕੇਅਰ ਯੂਨਿਟ ਵਿਚ ਲਾਈਫ਼ ਸੇਵਿੰਗ ਉਪਕਰਨਾਂ ਨਾਲ ਲੈਸ ਟੀਮ ਹਰ ਪਲ ਮਰੀਜ਼ਾਂ ਦੀ ਨਿਗਰਾਨੀ ਕਰਦੀ ਹੈ | ਪ੍ਰਸ਼ਿਖਤ ਨਰਸਿੰਗ ਸਟਾਫ਼ ਅਤੇ ਐਮਰਜੈਂਸੀ ਮੈਨੇਜਮੈਂਟ ਵਿਚ ਮਾਹਿਰ ਡਾਕਟਰ ਹਮੇਸ਼ਾ ਤਿਆਰ ਰਹਿੰਦੇ ਹਨ | ਇਸ ਤੋਂ ਇਲਾਵਾ ਡਿਜ਼ਿਟਲ ਐਕਸ-ਰੇ, ਤੁਰੰਤ ਲੈਬ ਟੈੱਸਟ ਅਤੇ ਹੋਰ ਜ਼ਰੂਰੀ ਜਾਂਚਾਂ ਦੀ ਸਹੂਲਤ ਇਕ ਹੀ ਛੱਤ ਹੇਠ ਉਪਲਬਧ ਹੋਣ ਕਰਕੇ ਮਰੀਜ਼ਾਂ ਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਪੈਂਦੀ | ਪੇਂਡੂ ਇਲਾਕਿਆਂ ਲਈ ਇਹ ਹਸਪਤਾਲ ਸਿਰਫ਼ ਇਕ ਇਲਾਜ ਕੇਂਦਰ ਨਹੀਂ, ਸਗੋਂ ਇਕ ਉਮੀਦ ਦਾ ਕੇਂਦਰ ਬਣ ਗਿਆ ਹੈ | ਸਰਕਾਰ ਦੀਆਂ ਵੱਖ-ਵੱਖ ਸਿਹਤ ਯੋਜਨਾਵਾਂ ਹੇਠ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਜਾਂ ਘੱਟ ਖ਼ਰਚੇ 'ਤੇ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਡਾ. ਨਾਗੀ ਨੇ ਕਿਹਾ ਕਿ ਹਸਪਤਾਲ ਦਾ ਮਕਸਦ ਸਿਰਫ਼ ਇਲਾਜ ਕਰਨਾ ਨਹੀਂ, ਸਗੋਂ ਹਰ ਮਰੀਜ਼ ਦੀ ਜਾਨ ਬਚਾਉਣਾ ਅਤੇ ਉਸ ਨੂੰ ਵਧੀਆ ਜ਼ਿੰਦਗੀ ਦੇਣਾ ਹੈ |