ਫ਼ਿਰੋਜ਼ਪੁਰ, 17 ਅਪ੍ਰੈਲ (ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫ਼ਿਰੋਜ਼ਪੁਰ ਸ਼ਹਿਰ ਵਲੋਂ ਵਾਤਾਵਰਣ ਸੁਰੱਖਿਆ ਅਤੇ ਟਿਕਾਊ ਵਿਕਾਸ ਦੇ ਖੇਤਰ ਵਿਚ ਮਹੱਤਵਪੂਰਨ ਸਫਲਤਾ ਪ੍ਰਾਪਤ ਕਰਦਿਆਂ ਆਪਣਾ ਝੰਡਾ ਬੁਲੰਦ ਕੀਤਾ ਹੈ | ਕਾਲਜ ਨੂੰ ਨੈਸ਼ਨਲ ਐਜੂ. ਟਰੱਸਟ ਆਫ਼ ਇੰਡੀਆ ਨਵੀਂ ਦਿੱਲੀ ਦੇ ਸੀ.ਈ.ਓ. ਸਮਰੱਥ ਸ਼ਰਮਾ ਦੀ ਅਗਵਾਈ ਹੇਠ ਆਯੋਜਿਤ Tਗਰੀਨ ਭਾਰਤ 2-ਵੀਕ ਇੰਪੈਕਟ ਚੈਲੰਜU ਵਿਚ ਸਰਗਰਮ ਭਾਗੀਦਾਰੀ ਅਤੇ ਸ਼ਾਨਦਾਰ ਯੋਗਦਾਨ ਲਈ Tਸਸਟੇਨੇਬਲ ਕੈਂਪਸ ਅਵਾਰਡ 2026Uਨਾਲ ਸਨਮਾਨਿਤ ਕੀਤਾ ਗਿਆ | ਇਹ ਰਾਸ਼ਟਰੀ ਪੱਧਰ ਦੀ ਮੁਹਿੰਮ ਵਾਤਾਵਰਣ ਜਾਗਰੂਕਤਾ, ਟਿਕਾਊ ਜੀਵਨ ਸ਼ੈਲੀ ਅਤੇ ਨੈਕ ਮਿਆਰਾਂ ਅਤੇ ਟਿਕਾਊ ਵਿਕਾਸ ਨਿਸ਼ਚੇ ਸਸਟੈਨੇਬਲ ਡਿਵੈਲਪਮੈਂਟ ਗੋਲਸ ਦੇ ਅਨੁਕੂਲ ਕੰਮ ਕਰਨ ਦੇ ਉਦੇਸ਼ ਨਾਲ ਆਯੋਜਿਤ ਕੀਤੀ ਗਈ ਸੀ | ਇਸ ਦੇ ਨਾਲ ਹੀ ਕਾਲਜ ਦੀ ਪਿ੍ੰਸੀਪਲ ਡਾ. ਸੰਗੀਤਾ ਸ਼ਰਮਾ ਨੂੰ ਉਨ੍ਹਾਂ ਦੇ ਉਚਿੱਤ ਅਗਵਾਈ, ਸਮਰਪਣ ਅਤੇ ਦੂਰ-ਦਰਸ਼ੀ ਸੋਚ ਲਈ Tਈਕੋ ਵਿਜ਼ਨਰੀ ਲੀਡਰਸ਼ਿਪ ਐਵਾਰਡ 2026Uਨਾਲ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਹ ਸੰਸਥਾ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਦੇ ਆਸ਼ੀਰਵਾਦ ਅਤੇ ਚੇਅਰਪਰਸਨ ਡਾ. ਅਗਨੀਜ ਢਿੱਲੋਂ ਅਤੇ ਕਾਲਜ ਸਕੱਤਰ ਐਡਵੋਕੇਟ ਅਜੈ ਬੱਤਾ ਦੇ ਮਾਰਗ ਦਰਸ਼ਨ ਹੇਠ ਵਾਤਾਵਰਣ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਕਈ ਮਹੱਤਵਪੂਰਨ ਗਤੀਵਿਧੀਆਂ ਵਿਚ ਆਪਣਾ ਸ਼ਾਨਦਾਰ ਯੋਗਦਾਨ ਪਾਉਂਦੀ ਰਹੀ ਹੈ ਅਤੇ ਪਹਿਲਾਂ ਵੀ ਇਹ ਸੰਸਥਾ ਕਈ ਸਨਮਾਨ ਹਾਸਲ ਕਰ ਚੁੱਕੀ ਹੈ | ਇਸ ਸਦਕਾ ਇਹ ਕਾਲਜ ਹਰ ਖ਼ਿੱਤੇ 'ਚ ਮੋਹਰੀ ਹੋ ਕੇ ਨਵੇਂ ਮੁਕਾਮ ਹਾਸਿਲ ਕਰ ਰਿਹਾ ਹੈ | ਕਾਲਜ ਪਿ੍ੰਸੀਪਲ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਨੈਸ਼ਨਲ ਐਜੂ ਟਰੱਸਟ ਆਫ਼ ਇੰਡੀਆ ਦੇ ਸੀ.ਈ.ਓ. ਸਮਰੱਥ ਸ਼ਰਮਾ ਦਾ ਧੰਨਵਾਦ ਕੀਤਾ | ਈਕੋ ਕਲੱਬ ਦੇ ਨੋਡਲ ਅਫਸਰ, ਡਾ. ਮੋਕਸ਼ੀ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ ਕਾਲਜ ਵਲੋਂ ਜਾਗਰੂਕਤਾ ਰੈਲੀਆਂ, ਪੌਦੇ ਲਗਾਉਣ ਅਭਿਆਨ, ਕੂੜਾ ਪ੍ਰਬੰਧਨ ਨਾਲ ਸੰਬੰਧਿਤ ਗਤੀਵਿਧੀਆਂ ਅਤੇ ਵਿਦਿਆਰਥਣਾਂ ਅਤੇ ਸਥਾਨਕ ਸਮਾਜ ਵਿਚ ਟਿਕਾਊ ਜੀਵਨ ਸ਼ੈਲੀ ਨੂੰ ਅਪਣਾਉਣ ਲਈ ਪ੍ਰੇਰਿਤ ਕਰਨ ਵਾਲੇ ਪ੍ਰੋਗਰਾਮ ਕਰਵਾਏ ਗਏ | ਇਹ ਉਪਰਾਲੇ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਅਤੇ ਜਾਗਰੂਕਤਾ ਵਧਾਉਣ ਵਿੱਚ ਮਦਦਗਾਰ ਸਾਬਤ ਹੋਏ | ਇਸ ਮੌਕੇ ਉਹਨਾਂ ਈਕੋ ਕਲੱਬ ਦੇ ਇੰਚਾਰਜ ਡਾ. ਮੌਕਸ਼ੀ ਮੁਖੀ ਤੇ ਡਾ. ਰਮਨੀਕ ਕੌਰ ਸਹਾਇਕ ਪ੍ਰੋਫੈਸਰ ਪੋਸਟ ਗੈ੍ਰਜੂਏਟ ਜੋਲੋਜੀ ਵਿਭਾਗ ਅਤੇ ਵਿਭਾਗ ਦੇ ਸਮੂਹ ਸਟਾਫ ਤੇ ਕਾਲਜ ਦੇ ਮੁਹਿੰਮ ਨਾਲ ਸੰਬੰਧਿਤ ਅਧਿਆਪਕਾਂ ਤੇ ਭਾਗੀਦਾਰ ਵਿਦਿਆਰਥਣਾਂ ਅਤੇ ਸਾਰੇ ਸਹਿਯੋਗੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ | ਕਾਲਜ ਮੈਨੇਜਮੈਂਟ ਨੇ ਵੀ ਇਸ ਉਪਲਬਧੀ 'ਤੇ ਸਮੂਹ ਸਟਾਫ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਜਾਰੀ ਰੱਖਣ ਦਾ ਸੰਕਲਪ ਦੁਹਰਾਇਆ |