08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਆਂਗਣਵਾੜੀ ਵਰਕਰਾਂ ਨੇ ਘੇਰਿਆ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਦਾ ਦਫ਼ਤਰ, ਕੀਤਾ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 19-04-2026
ਫ਼ਿਰੋਜ਼ਪੁਰ,18 ਅਪ੍ਰੈਲ (ਕੁਲਬੀਰ ਸਿੰਘ ਸੋਢੀ)-ਪਿਛਲੇ ਦਿਨੀਂ ਡੀ.ਸੀ ਦਫਤਰ ਬਾਹਰ ਆਂਗਣਵਾੜੀ ਵਰਕਰਾਂ ਨੇ ਸਰਕਾਰ ਵਲੋਂ ਆਏ ਡੱਬਾ ਬੰਦ ਮੋਬਾਈਲ ਨਾ ਦਿੱਤੇ ਦਿੱਤੇ ਜਾਣ ਦੇ ਰੋਸ ਵਿਚ ਧਰਨਾ ਦਿੱਤਾ ਗਿਆ ਸੀ | ਜਦ ਆਂਗਣਵਾੜੀ ਵਰਕਰਾਂ ਨੇ ਸੜਕ ਜਾਮ ਕੀਤੀ ਤਾਂ ਮੌਕੇ 'ਤੇ ਪਹੁੰਚੇ ਜ਼ਿਲ੍ਹਾ ਪ੍ਰੋਗਰਾਮਾਂ ਅਧਿਕਾਰੀ ਨੇ ਵਿਸ਼ਵਾਸ ਦਿੱਤਾ ਸੀ ਕਿ ਆਏ ਹੋਏ ਮੋਬਾਈਲ ਆਂਗਣਵਾੜੀ ਵਰਕਰਾਂ ਨੂੰ ਉਨ੍ਹਾਂ ਦੇ ਕੰਮ ਵਾਸਤੇ ਜਲਦ ਦਿੱਤੇ ਜਾਣਗੇ | ਪਰ ਅਜਿਹਾ ਨਾ ਹੋਣ ਦੀ ਸੂਰਤ ਵਿਚ ਆਂਗਣਵਾੜੀ ਵਰਕਰਾਂ ਨੂੰ ਹੱਕੀ ਮੰਗਾਂ ਲਈ ਸਰਕਾਰੀ ਛੁੱਟੀ ਵਾਲੇ ਦਿਨ ਖੁੱਲੇ੍ਹ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਦੇ ਦਫਤਰ ਅੱਗੇ ਧਰਨਾ ਲਗਾ ਕੇ ਨਾਅਰੇਬਾਜ਼ੀ ਕਰਨ ਲਈ ਮਜਬੂਰ ਹੋਣਾ ਪਿਆ | ਧਰਨੇ 'ਤੇ ਬੈਠੇ ਆਂਗਣਵਾੜੀ ਵਰਕਰਾਂ ਨੇ ਦੱਸਿਆ ਕਿ ਸਾਡੇ ਨਾਲ ਪ੍ਰਸ਼ਾਸਨ ਵਲੋਂ ਵਿਸ਼ਵਾਸਘਾਤ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਜੇ ਇਹ ਮੋਬਾਈਲ ਕਿਸੇ ਹੋਰ ਕੰਮ ਵਾਸਤੇ ਕਿਸੇ ਹੋਰ ਵਿਭਾਗ ਨੂੰ ਜਾਂਦੇ ਹਨ ਤਾਂ ਆਉਣ ਵਾਲੇ ਸਮੇਂ 'ਚ ਅਸੀਂ ਇਹ ਖੁੱਲ੍ਹੇ ਹੋਏ ਡੱਬੇ ਵਾਲੇ ਮੋਬਾਈਲ ਰਿਸੀਵ ਨਹੀਂ ਕਰਾਂਗੇ | ਆਗੂਆਂ ਨੇ ਅੱਗੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ ਆਪਣੇ ਕੰਮ ਵਾਸਤੇ ਸਰਕਾਰ ਤੋਂ ਮੋਬਾਈਲਾਂ ਦੀ ਮੰਗ ਕਰ ਰਹੇ ਹਾਂ ਤੇ ਜੇ ਹੁਣ ਮੋਬਾਈਲ ਸਰਕਾਰ ਨੇ ਭੇਜੇ ਹਨ ਤਾਂ ਵਿਭਾਗ ਤੇ ਪ੍ਰਸ਼ਾਸਨ ਇਹਨਾਂ ਮੋਬਾਈਲਾਂ ਨੂੰ ਕਿਸੇ ਹੋਰ ਕੰਮ ਵਾਸਤੇ ਵਰਤਣਾ ਚਾਹੁੰਦਾ ਹੈ, ਜੋ ਸਾਡੇ ਨਾਲ ਸ਼ਰੇਆਮ ਧੱਕੇਸ਼ਾਹੀ ਹੈ | ਉਨ੍ਹਾਂ ਦੱਸਿਆ ਕਿ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਉਹ ਮੋਬਾਈਲ ਫੋਨ ਆਂਗਣਵਾੜੀ ਵਰਕਰਾਂ ਨੂੰ ਦੇਣ ਦੀ ਬਜਾਏ ਬੀ.ਐੱਲ.ਓ ਅਤੇ ਡਰੱਗਸ ਸਰਵੇ ਆਦਿ ਕੰਮਾਂ ਲਈ ਕਿਸੇ ਹੋਰ ਮੁਲਾਜ਼ਮਾਂ ਨੂੰ ਪੰਜ ਛੇ ਮਹੀਨੇ ਲਈ ਦਿੱਤੇ ਜਾ ਰਹੇ ਹਨ ਜੋ ਕਿ ਬਹੁਤ ਗਲਤ ਹੈ, ਕਿਉਂਕਿ ਆਂਗਣਵਾੜੀ ਵਰਕਰ ਦਾ ਮੋਬਾਈਲ ਭੱਤਾ ਸਾਲਾਨਾ 2000 ਰੁਪਏ ਹੈ ਜੋ ਕਿ ਸਿਰਫ਼ 28 ਦਿਨ ਦਾ ਹੀ ਰੀਚਾਰਜ ਹੁੰਦਾ ਹੈ ਇਸ ਨਾਲ 13 ਮਹੀਨੇ ਬਣਦੇ ਹਨ | ਜਿਸ ਨਾਲ ਇਕ ਮਹੀਨੇ ਦੇ 153.84 ਰੁਪਏ ਬਣਦੇ ਹਨ | ਇੰਨੇ ਘੱਟ ਪੈਸਿਆਂ ਨਾਲ ਕੋਈ ਵੀ ਕੰਪਨੀ ਫੋਨ ਦਾ ਰੀਚਾਰਜ ਨਹੀਂ ਕਰਦੀ ਫਿਰ ਵੀ ਆਂਗਣਵਾੜੀ ਵਰਕਰਾਂ ਲੰਬੇ ਸਮੇਂ ਤੋਂ ਆਪਣੇ ਨਿੱਜੀ ਫੋਨਾਂ ਤੋਂ ਪੋਸ਼ਣ ਟਰੈਕ ਐਪ ਵਿਚ ਹੋਣ ਵਾਲੇ ਕੰਮ ਜਿਵੇਂ ਸੈਂਟਰ ਨੂੰ ਓਪਨ ਕਰਨਾ, ਬੱਚਿਆਂ ਦਾ ਹਾਈਟ ਵੇਟ, ਬੱਚਿਆਂ ਦੀ ਹਾਜ਼ਰੀ ਲਗਾਉਣਾ, ਬੱਚਿਆਂ ਦਾ ਨਾਸਤਾ ਅਤੇ ਟੀ.ਐੱਚ.ਆਰ ਕੱਢਣਾ ਈਵੈਂਟ ਬਣਾ ਕੇ ਫੋਨ ਉੱਪਰ ਡਾਟਾ ਭਰਨਾ, ਸਰਕਾਰ ਵਲੋਂ ਦਿੱਤੇ ਜਾ ਰਹੇ ਸੈਨੇਟਰੀ ਪੈਡ ਲਈ ਅਲੱਗ ਤੋਂ ਐੱਮ ਸੇਵਾ ਐਪ ਡਾਊਨਲੋਡ ਕਰਕੇ ਚਲਾਉਣੀ, ਇਸ ਤੋਂ ਇਲਾਵਾ ਪਹਿਲੇ ਅਤੇ ਦੂਜੇ ਬੱਚੇ ਵਾਲੀਆਂ ਅÏਰਤਾਂ ਲਈ ਚੱਲ ਰਹੀ ਮਾਤਰਭਵੰਦਨਾ ਯੋਜਨਾ ਦੇ ਫਾਰਮ ਭਰਨ ਲਈ ਪੀ.ਐੱਮ.ਬੀ.ਬਾਈ ਦੀ ਐਪ ਡਾਊਨਲੋਡ ਕਰਕੇ ਉਸ ਉੱਤੇ ਕੰਮ ਕਰਨਾ ਜੋ ਕਿ ਨਿੱਜੀ ਫੋਨਾਂ ਉੱਪਰ ਬਹੁਤ ਵੱਡਾ ਲੋਡ ਹੈ ਆਦਿ ਕੰਮ ਕਰ ਰਹੀਆਂ ਹਨ | ਪਰ ਜੇਕਰ ਹੋਰ ਇਸ ਤਰ੍ਹਾਂ ਦੇ ਕੰਮ ਸੌਂਪੇ ਗਏ ਤਾਂ ਜੋ ਫੋਨ ਚੱਲ ਰਹੇ ਹਨ ਉਹ ਵੀ ਬੰਦ ਹੋ ਜਾਣਗੇ ਅਤੇ ਨਾ ਹੀ ਆਂਗਣਵਾੜੀ ਵਰਕਰ ਕੋਲ ਹੋਰ ਫੋਨ ਖ਼ਰੀਦਣ ਦੀ ਸਮਰੱਥਾ ਹੈ | ਆਗੂਆਂ ਨੇ ਅੱਗੇ ਦੱਸਿਆ ਕਿ ਜੇਕਰ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਦਾ ਸਰਕਾਰ ਕੰਮ ਕਰਵਾਉਣਾ ਚਾਹੁੰਦੀ ਹੈ ਤਾਂ ਆਂਗਣਵਾੜੀ ਵਰਕਰਾਂ ਦੇ ਖ਼ਰੀਦੇ ਹੋਏ ਫੋਨ ਉਨ੍ਹਾਂ ਨੂੰ ਡੱਬਾ ਬੰਦ ਹੀ ਦਿੱਤੇ ਜਾਣ ਤਾਂ ਕਿ ਉਨ੍ਹਾਂ ਨੂੰ ਆਂਗਣਵਾੜੀ ਵਰਕਰ ਸੁਚਾਰੂ ਢੰਗ ਨਾਲ ਚਲਾਉਣ ਅਤੇ ਆਪਣਾ ਕੰਮ ਕਰ ਸਕਣ | ਆਂਗਣਵਾੜੀ ਵਰਕਰਾਂ ਨੇ ਰੋਸ ਭਰੇ ਸ਼ਬਦਾਂ ਵਿਚ ਕਿਹਾ ਜੇਕਰ ਡੱਬਾ ਬੰਦ ਮੋਬਾਈਲ ਨਾ ਦਿੱਤੇ ਗਏ ਤਾਂ ਆਂਗਣਵਾੜੀ ਵਰਕਰਾਂ ਵਰਤੇ ਹੋਏ ਫੋਨ ਨਹੀਂ ਲੈਣਗੀਆਂ ਅਤੇ ਨਾ ਹੀ ਕੋਈ ਰਸੀਵਿੰਗ ਦੇਣਗੀਆਂ | ਇਸ ਮੌਕੇ ਕਾਂਤਾ ਰਾਣੀ ਜ਼ਿਲ੍ਹਾ ਜਨਰਲ ਸਕੱਤਰ, ਰਜਵੰਤ ਕੌਰ ਜ਼ਿਲ੍ਹਾ ਕੈਸ਼ੀਅਰ, ਕੁਲਵਿੰਦਰ ਕੌਰ, ਸ਼ਰਨਜੀਤ ਕੌਰ, ਸੁਨੀਤਾ ਪਿ੍ਅੰਕਾ ਤਾਰਾ ਰਾਣੀ, ਰਾਜਵਿੰਦਰ ਕੌਰ, ਪਿ੍ਅੰਕਾ ਸ਼ਰਮਾ, ਮਮਤਾ ਰਾਣੀ ਆਦਿ ਵਰਕਰ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਫੇਸਬੁੱਕ ਰਾਹੀਂ ਵੀਜ਼ਾ ਲਵਾਉਣ ਦਾ ਝਾਂਸਾ ਦੇ ਕੇ 11.93 ਲੱਖ ਹੜੱਪੇ, 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਪੇਂਡੂ ਇਲਾਕਿਆਂ ਵਿਚ ਘਰੇਲੂ ਬਿਜਲੀ ਸਪਲਾਈ ਦੇ ਲੰਮੇ ਕੱਟਾਂ ਕਾਰਨ ਲੋਕ ਪ੍ਰੇਸ਼ਾਨ
Ad Position 24