08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਫੇਸਬੁੱਕ ਰਾਹੀਂ ਵੀਜ਼ਾ ਲਵਾਉਣ ਦਾ ਝਾਂਸਾ ਦੇ ਕੇ 11.93 ਲੱਖ ਹੜੱਪੇ, 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ

Ad Position 21
No active advertisement
ਅਜੀਤ ਡੈਸਕ 19-04-2026
ਫਿਰੋਜ਼ਪੁਰ, 18 ਅਪ੍ਰੈਲ (ਰਾਕੇਸ਼ ਚਾਵਲਾ)-ਜ਼ਿਲ੍ਹੇ ਦੇ ਸਾਈਬਰ ਕ੍ਰਾਈਮ ਥਾਣੇ ਨੇ ਵੀਜ਼ਾ ਲਵਾਉਣ ਦੇ ਨਾਂਅ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਅਤੇ ਡਰਾ-ਧਮਕਾ ਕੇ ਪੈਸੇ ਵਸੂਲਣ ਦੇ ਦੋਸ਼ ਵਿਚ 6 ਲੋਕਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ | ਇਹ ਮਾਮਲਾ ਗੁਰੂਹਰਸਹਾਏ ਦੇ ਪਿੰਡ ਖੁੰਦਰ ਹਿਠਾੜ ਦੇ ਰਹਿਣ ਵਾਲੇ ਸਰਬਜੀਤ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ | ਪੀੜਤ ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਫੇਸਬੁੱਕ 'ਤੇ 'ਸਵਰਗਾਂ ਦੀ ਰਾਣੀ' ਅਤੇ 'ਪਿ੍ਆ ਵਰਮਾ' ਨਾਮਕ ਆਈਡੀਜ਼ ਰਾਹੀਂ ਗੱਲਬਾਤ ਹੋਈ ਸੀ | ਪੀੜਤ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਨੂੰ ਵਿਦੇਸ਼ ਦਾ ਵੀਜ਼ਾ ਲਵਾਉਣ ਦਾ ਝੂਠਾ ਭਰੋਸਾ ਦਿੱਤਾ ਅਤੇ ਵੱਖ-ਵੱਖ ਕਿਸ਼ਤਾਂ ਵਿਚ 10,18,936 ਰੁਪਏ ਠੱਗ ਲਏ | ਉਸ ਨੇ ਦੱਸਿਆ ਕਿ ਇੰਨਾ ਹੀ ਨਹੀਂ ਬਾਅਦ ਵਿਚ ਇਕ ਅਣਪਛਾਤੇ ਵਿਅਕਤੀ ਨੇ ਖੁਦ ਨੂੰ ਮੋਹਾਲੀ ਐੱਸ.ਐੱਸ.ਪੀ. ਦਫਤਰ ਦਾ ਮੁਲਾਜ਼ਮ ਦੱਸ ਕੇ ਉਸ ਨੂੰ ਡਰਾਇਆ ਕਿ ਪਿ੍ਆ ਵਰਮਾ ਨੇ ਉਸ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ | ਇਸ ਕੇਸ ਨੂੰ ਰਫ਼ਾ-ਦਫ਼ਾ ਕਰਨ ਦੇ ਨਾਂ 'ਤੇ ਮੁਲਜ਼ਮਾਂ ਨੇ 1.25 ਲੱਖ ਰੁਪਏ ਹੋਰ ਵਸੂਲ ਲਏ | ਇੰਸਪੈਕਟਰ ਸੁਖਬੀਰ ਕੌਰ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਕੁੱਲ 11,93,340 ਰੁਪਏ ਦੀ ਠੱਗੀ ਦੇ ਮਾਮਲੇ ਵਿਚ ਗੁਰਮੀਤ ਸਿੰਘ ਪਿੰਡ ਪੀਰੇ ਮਾਜਰਾ, ਮਲੇਰਕੋਟਲਾ, ਲਵਪ੍ਰੀਤ ਸਿੰਘ ਸਰਦੂਲਗੜ੍ਹ ਰੋਡ, ਮਾਨਸਾ, ਸੁਰਿੰਦਰ ਸਿੰਘ ਪਿੰਡ ਪੀਰੇ ਮਾਜਰਾ, ਮਲੇਰਕੋਟਲਾ, ਪਿ੍ਆ ਵਾਸੀ ਲੁਧਿਆਣਾ, ਹਰਪ੍ਰੀਤ ਸਿੰਘ ਪਿੰਡ ਪੀਰੇ ਮਾਜਰਾ, ਮਲੇਰਕੋਟਲਾ ਅਤੇ ਇਕ ਅਣਪਛਾਤਾ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਅਜੇ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ ਸੂਬੇ ਦੇ ਲੋਕ ਆਪ ਵਲੋਂ ਲੋਕ ਹਿਤ 'ਚ ਕੀਤੇ ਜਾ ਰਹੇ ਕਾਰਜਾਂ ਤੋਂ ਬਾਗ਼ੋ ਬਾਗ਼- ਸਰਪੰਚ ਉਗੋਕੇ ਅਗਲੀ ਖ਼ਬਰ ਆਂਗਣਵਾੜੀ ਵਰਕਰਾਂ ਨੇ ਘੇਰਿਆ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਦਾ ਦਫ਼ਤਰ, ਕੀਤਾ ਰੋਸ ਪ੍ਰਦਰਸ਼ਨ
Ad Position 24