09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਵਿਚ ਦੋ ਦਿਨਾ ਮੈਗਾ ਮੈਡੀਕਲ ਕੈਂਪ ਦਾ ਸਫਲ ਸਮਾਪਨ

Ad Position 21
No active advertisement
ਅਜੀਤ ਡੈਸਕ 19-04-2026
ਫ਼ਿਰੋਜ਼ਪੁਰ, 18 ਅਪ੍ਰੈਲ (ਗੁਰਿੰਦਰ ਸਿੰਘ)-ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਆਯੋਜਿਤ ਦੋ ਦਿਨਾਂ ਮੈਗਾ ਮਲਟੀ ਸਪੈਸ਼ਲਿਟੀ ਮੈਡੀਕਲ ਕੈਂਪ ਦਾ ਅੱਜ ਸਫਲਤਾਪੂਰਵਕ ਸਮਾਪਤ ਹੋ ਗਿਆ | ਇਸ ਕੈਂਪ ਦੌਰਾਨ ਮਧੁਮੇਹ (ਸ਼ੂਗਰ), ਪ੍ਰੋਸਟੇਟ, ਬਲੱਡ ਪ੍ਰੈਸ਼ਰ, ਚਮੜੀ ਦੇ ਰੋਗ, ਬਵਾਸੀਰ, ਭਗੰਦਰ ਸਮੇਤ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਮਰੀਜ਼ਾਂ ਦਾ ਮੁਫ਼ਤ ਚੈੱਕਅਪ ਕੀਤਾ ਗਿਆ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ | ਕੈਂਪ ਦੌਰਾਨ ਕਾਲਜ ਦੇ ਤਜਰਬੇਕਾਰ ਅਤੇ ਮਾਹਿਰ ਡਾਕਟਰਾਂ ਵਲੋਂ ਮਰੀਜ਼ਾਂ ਨੂੰ ਉਨ੍ਹਾਂ ਦੀਆਂ ਬਿਮਾਰੀਆਂ ਅਨੁਸਾਰ ਸਹੀ ਰਹਿਣ-ਸਹਿਣ, ਸੰਤੁਲਿਤ ਖ਼ੁਰਾਕ ਅਤੇ ਆਯੁਰਵੈਦਿਕ ਜੀਵਨ ਸ਼ੈਲੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ, ਤਾਂ ਜੋ ਉਹ ਕੁਦਰਤੀ ਢੰਗ ਨਾਲ ਤੰਦਰੁਸਤ ਜੀਵਨ ਜੀ ਸਕਣ | ਇਸ ਤੋਂ ਇਲਾਵਾ ਮਰੀਜ਼ਾਂ ਦੇ ਲੋੜੀਂਦੇ ਸਾਰੇ ਟੈੱਸਟ ਉਚਿੱਤ ਅਤੇ ਰਿਆਇਤੀ ਦਰਾਂ 'ਤੇ ਕੀਤੇ ਗਏ | ਖ਼ਾਸ ਤੌਰ 'ਤੇ ਦਿਲ ਦੇ ਮਰੀਜ਼ਾਂ ਲਈ ਈ.ਸੀ.ਜੀ ਦੀ ਸਹੂਲਤ ਵੀ ਘੱਟ ਫ਼ੀਸ 'ਤੇ ਉਪਲਬਧ ਕਰਵਾਈ ਗਈ | ਕੈਂਪ ਦੌਰਾਨ ਲਗਭਗ 100 ਮਰੀਜ਼ਾਂ ਨੇ ਵੱਖ-ਵੱਖ ਬਿਮਾਰੀਆਂ ਦਾ ਚੈੱਕਅਪ ਕਰਵਾ ਕੇ ਲਾਭ ਪ੍ਰਾਪਤ ਕੀਤਾ | ਇਸ ਮੌਕੇ 'ਤੇ ਚੇਤਨ ਅਤੇ ਸੂਰਜ ਮਹਿਤਾ ਨੂੰ ਉਨ੍ਹਾਂ ਦੇ ਯੋਗਦਾਨ ਅਤੇ ਸਹਿਯੋਗ ਲਈ ਸਨਮਾਨਿਤ ਕੀਤਾ ਗਿਆ | ਕੈਂਪ ਦੇ ਆਖ਼ਰੀ ਦਿਨ ਸਮੂਹ ਪ੍ਰੋਗਰਾਮ ਨੂੰ ਬਹੁਤ ਹੀ ਸਫਲ ਅਤੇ ਲੋਕ-ਹਿਤੈਸ਼ੀ ਮੰਨਿਆ ਗਿਆ |
Ad Position 22
No active advertisement
ਪਿਛਲੀ ਖ਼ਬਰ ਪ੍ਰਾਇਮਰੀ ਸਕੂਲ ਲੂੰਬੜੀ ਵਾਲਾ ਵਿਖੇ ਪ੍ਰੀ-ਪ੍ਰਾਇਮਰੀ ਅਧਿਆਪਕਾਂ ਲਈ 'ਹੈਂਡ ਮੇਡ ਮਟੀਰੀਅਲ' ਵਰਕਸ਼ਾਪ ਦਾ ਆਯੋਜਨ ਅਗਲੀ ਖ਼ਬਰ ਐਸ.ਬੀ.ਐਸ. ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਅਤੇ ਐਮ. ਜੀ. ਐਸ. ਆਈ. ਪੀ. ਏ. ਚੰਡੀਗੜ੍ਹ ਵਿਚਕਾਰ ਐਮ.ਓ.ਯੂ. 'ਤੇ ਦਸਤਖ਼ਤ
Ad Position 24