09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਐਸ.ਬੀ.ਐਸ. ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਅਤੇ ਐਮ. ਜੀ. ਐਸ. ਆਈ. ਪੀ. ਏ. ਚੰਡੀਗੜ੍ਹ ਵਿਚਕਾਰ ਐਮ.ਓ.ਯੂ. 'ਤੇ ਦਸਤਖ਼ਤ

Ad Position 21
No active advertisement
ਅਜੀਤ ਡੈਸਕ 19-04-2026
ਫ਼ਿਰੋਜ਼ਪੁਰ, 18 ਅਪ੍ਰੈਲ (ਗੁਰਿੰਦਰ ਸਿੰਘ)-ਸਥਾਨਕ ਐੱਸ.ਬੀ.ਐੱਸ. ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਲੋਂ ਵਾਈਸ ਚਾਂਸਲਰ ਡਾ. ਸੁਰੇਸ਼ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਮਹਾਤਮਾ ਗਾਂਧੀ ਰਾਜ ਪਬਲਿਕ ਪ੍ਰਸ਼ਾਸਨ ਸੰਸਥਾ ਚੰਡੀਗੜ੍ਹ ,ਪੰਜਾਬ ਨਾਲ ਇੱਕ ਹੋਰ ਮਹੱਤਵਪੂਰਨ ਸਹਿਮਤੀ ਪੱਤਰ (ਐੱਮ.ਓ.ਯੂ) 'ਤੇ ਦਸਤਖ਼ਤ ਕੀਤੇ ਗਏ | ਇਸ ਮੌਕੇ ਐੱਸ.ਬੀ.ਐੱਸ. ਸਟੇਟ ਯੂਨੀਵਰਸਿਟੀ ਵਲੋਂ ਵਾਈਸ ਚਾਂਸਲਰ ਡਾ.ਸੁਰੇਸ਼ ਕੁਮਾਰ ਸ਼ਰਮਾ ਅਤੇ ਐਮ.ਜੀ.ਐਸ.ਆਈ.ਪੀ.ਏ ਵਲੋਂ ਡਾਇਰੈਕਟਰ ਅਮਿਤ ਢਾਕਾ (ਆਈ.ਏ.ਐਸ.) ਨੇ ਸਹਿਮਤੀ ਪੱਤਰ 'ਤੇ ਦਸਤਖ਼ਤ ਕੀਤੇ | ਸਮਾਰੋਹ ਦੌਰਾਨ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਰਜੀਵ ਅਰੋੜਾ ਅਤੇ ਡੀਨ ਅਕੈਡਮਿਕ ਡਾ. ਰਜੀਵ ਗਰਗ ਮੌਜੂਦ ਸਨ, ਜਦਕਿ ਐਮ.ਜੀ.ਐਸ.ਆਈ.ਪੀ.ਏ ਵਲੋਂ ਐਕਜ਼ਿਕਿਊਟਿਵ ਡਾਇਰੈਕਟਰ ਗੁਲਸ਼ਨ ਅਤੇ ਜੀ.ਐੱਮ. ਕਰਨਲ ਦਲਬੀਰ ਸਿੰਘ ਵੀ ਹਾਜ਼ਰ ਰਹੇ | ਵਰਨਣਯੋਗ ਹੈ ਕਿ ਐਮ.ਜੀ.ਐਸ.ਆਈ.ਪੀ.ਏ ਚੰਡੀਗੜ੍ਹ ਇੱਕ ਸਵੈ-ਸ਼ਾਸਿਤ ਸੰਸਥਾ ਹੈ, ਜੋ ਰਾਜ ਅਤੇ ਕੇਂਦਰੀ ਸਰਕਾਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਉੱਚ-ਪੱਧਰੀ ਟਰੇਨਿੰਗ ਪ੍ਰਦਾਨ ਕਰਦੀ ਹੈ | ਇਸ ਦੇ ਨਾਲ ਹੀ ਇਹ ਸੰਸਥਾ ਲੋਕ ਪ੍ਰਸ਼ਾਸਨ, ਜਨ ਨੀਤੀ ਅਤੇ ਗਵਰਨੈਂਸ ਖੇਤਰਾਂ ਵਿਚ ਖੋਜ, ਮੁਲਾਂਕਣ ਅਤੇ ਸਲਾਹਕਾਰ ਸੇਵਾਵਾਂ ਵੀ ਮੁਹੱਈਆ ਕਰਵਾਉਂਦੀ ਹੈ |ਪੰਜਾਬ ਸਰਕਾਰ ਵਲੋਂ 1995 ਵਿਚ ਸਥਾਪਿਤ ਕੀਤੀ ਗਈ ਐੱਸ.ਬੀ.ਐੱਸ. ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਅੱਜ ਉੱਚ ਸਿੱਖਿਆ ਦਾ ਇੱਕ ਮਹੱਤਵਪੂਰਨ ਕੇਂਦਰ ਬਣ ਚੁੱਕੀ ਹੈ | ਇਸ ਐੱਮ.ਓ.ਯੂ ਅਨੁਸਾਰ ਦੋਵਾਂ ਸੰਸਥਾਵਾਂ ਵਲੋਂ ਸਾਂਝਾ ਢਾਂਚਾ ਤਿਆਰ ਕੀਤਾ ਜਾਵੇਗਾ, ਜੋ ਸਮਰੱਥਾ ਵਿਕਾਸ, ਬਹੁ-ਵਿਭਾਗੀ ਖੋਜ, ਜਨ-ਜਾਗਰੂਕਤਾ ਅਤੇ ਤਕਨੀਕੀ ਸਹਿਯੋਗ 'ਤੇ ਕੇਂਦਰਿਤ ਹੋਵੇਗਾ | ਇਸ ਦਾ ਮੁੱਖ ਉਦੇਸ਼ ਲੋਕ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਗਿਆਨ ਦੇ ਖੇਤਰਾਂ ਵਿਚ ਦੋਵਾਂ ਪੱਖਾਂ ਦੀ ਵਿਸ਼ੇਸ਼ਤਾ ਦਾ ਲਾਭ ਉਠਾਉਣਾ ਹੈ | ਇਸ ਦੇ ਨਾਲ ਹੀ ਦੋਵਾਂ ਸੰਸਥਾਵਾਂ ਵਲੋਂ ਸਾਂਝੇ ਤੌਰ 'ਤੇ ਵਰਕਸ਼ਾਪਾਂ, ਸੈਮੀਨਾਰ ਅਤੇ ਕਾਨਫ਼ਰੰਸਾਂ ਦਾ ਆਯੋਜਨ ਕੀਤਾ ਜਾਵੇਗਾ, ਤਾਂ ਜੋ ਵਿਦਿਆਰਥੀਆਂ ਅਤੇ ਅਧਿਕਾਰੀਆਂ ਨੂੰ ਵਿਸ਼ਾਲ ਟਰੇਨਿੰਗ ਅਤੇ ਵਿਕਾਸ ਦੇ ਮੌਕੇ ਪ੍ਰਦਾਨ ਕੀਤੇ ਜਾ ਸਕਣ | ਇਸ ਮੌਕੇ ਐਮ.ਜੀ.ਐਸ.ਆਈ.ਪੀ.ਏ ਦੇ ਵਾਤਾਵਰਨ ਅਤੇ ਜਲਵਾਯੂ ਪਰਿਵਰਤਨ ਕੇਂਦਰ ਦੀ ਨੁਮਾਇੰਦਗੀ ਕਰਦੇ ਹੋਏ ਡਾ. ਸੁਰਿੰਦਰ ਸਿੰਘ ਕੁੱਕਲ ਅਤੇ ਡਾ. ਵੀ.ਕੇ. ਵਰਮਾ ਨੇ ਰਿਮੋਟ ਸੈਂਸਿੰਗ ਅਤੇ ਜੀ.ਆਈ.ਐਸ. ਨਾਲ ਸੰਬੰਧਿਤ ਨਵੇਂ ਕੋਰਸਾਂ 'ਤੇ ਚਰਚਾ ਵਿਚ ਵਿਸ਼ੇਸ਼ ਮਹਿਮਾਨ ਵਜੋਂ ਭਾਗ ਲਿਆ |
Ad Position 22
No active advertisement
ਪਿਛਲੀ ਖ਼ਬਰ ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਵਿਚ ਦੋ ਦਿਨਾ ਮੈਗਾ ਮੈਡੀਕਲ ਕੈਂਪ ਦਾ ਸਫਲ ਸਮਾਪਨ ਅਗਲੀ ਖ਼ਬਰ ਗੁਰੂਹਰਸਹਾਏ ਮੰਡੀ ਵਿਚ ਕਣਕ ਤੋਲ ਮਾਮਲੇ 'ਚ ਕਿਸਾਨਾਂ ਦੀ ਲੁੱਟ ਬਾਰਦਾਨੇ ਦੇ ਨਾਂਅ 'ਤੇ ਤੋਲ 'ਚ ਹੇਰਾਫੇਰੀ- ਫੜਾਂ 'ਤੇ...
Ad Position 24