28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਜਲਾਲਾਬਾਦ ਦੀਆਂ ਮੰਡੀਆਂ 'ਚ ਕਣਕ ਦੀ ਖ਼ਰੀਦ 95 ਫੀਸਦੀ ਪਰ ਲਿਫ਼ਟਿੰਗ ਸਿਰਫ਼ 17 ਫੀਸਦੀ ਲਿਫ਼ਟਿੰਗ ਹੌਲੀ ਹੋਣ ਕਰ ਕੇ ਆੜ੍ਹਤੀ 12-15 ਰੁਪਏ ਫ਼ੀ ਗੱਟਾ ਡਾਲਾ ਭਰਨ ਨੂੰ ਕੀਤੇ ਜਾ ਰਹੇ ਹਨ ਮਜਬੂਰ

Ad Position 21
No active advertisement
ਅਜੀਤ ਡੈਸਕ 20-04-2026
ਜਲਾਲਾਬਾਦ,19 ਅਪ੍ਰੈਲ (ਜਤਿੰਦਰ ਪਾਲ ਸਿੰਘ)-ਹਲਕਾ ਜਲਾਲਾਬਾਦ ਦੀਆਂ ਦਾਣਾ ਮੰਡੀਆਂ ਵਿਚ ਕਣਕ ਦੀ ਆਮਦ ਪੂਰੀ ਤਰਾਂ ਤੇਜ਼ ਹੋ ਚੁੱਕੀ ਹੈ ਅਤੇ ਅੱਜ ਜਲਾਲਾਬਾਦ ਦੀਆਂ ਮੰਡੀਆਂ ਵਿਚ 15437 ਟਨ ਕਣਕ ਦੀ ਆਮਦ ਹੋਈ ਹੈ ਤੇ ਪਿਛਲੀ ਆਮਦ 27300 ਟਨ ਮਿਲਾ ਕੇ ਅੱਜ ਤੱਕ ਕੁੱਲ ਆਮਦ 42737 ਟਨ ਹੋ ਚੁੱਕੀ ਹੈ¢ ਕੁੱਲ ਆਮਦ 42737 ਟਨ ਵਿਚੋਂ 40817 ਟਨ ਕਣਕ ਦੀ ਖ਼ਰੀਦ ਹੋ ਚੁੱਕੀ ਹੈ ਅਤੇ 1920 ਟਨ ਕਣਕ ਦੀ ਖ਼ਰੀਦ ਹੀ ਬਾਕੀ ਹੈ¢ ਜੇਕਰ ਪ੍ਰਤੀਸ਼ਤ ਵਿਚ ਗੱਲ ਕੀਤੀ ਜਾਵੇ ਤਾਂ ਮੰਡੀਆਂ ਵਿਚ ਪਹੁੰਚੀ ਕਣਕ ਵਿਚੋਂ 95% ਕਣਕ ਦੀ ਖ਼ਰੀਦ ਹੋ ਚੁੱਕੀ ਹੈ ਅਤੇ ਸਿਰਫ਼ 5% ਕਣਕ ਦੀ ਖ਼ਰੀਦ ਹੀ ਬਾਕੀ ਹੈ¢ ਜੋ ਕਿ ਪੰਜਾਬ ਸਰਕਾਰ ਵਲ਼ੋਂ ਕਣਕ ਖ਼ਰੀਦ ਦੇ ਸਹੀ ਪ੍ਰਬੰਧਾਂ ਦੀ ਗਵਾਹੀ ਭਰਦੇ ਹਨ¢ ਪਰ ਜੇਕਰ ਕਣਕ ਦੀ ਲਿਫ਼ਟਿੰਗ ਦੀ ਗੱਲ ਕੀਤੀ ਜਾਵੇ ਤਾਂ ਮੰਡੀਆਂ ਵਿਚ ਕਣਕ ਦੀ ਲਿਫ਼ਟਿੰਗ ਦੇ ਹਾਲ ਕਾਫ਼ੀ ਮਾੜੇ ਹਨ¢ ਹੁਣ ਤੱਕ ਖ਼ਰੀਦੀ ਗਈ 40817 ਟਨ ਵਿਚੋਂ ਸਿਰਫ਼ 6960 ਟਨ ਦੀ ਲਿਫ਼ਟਿੰਗ ਹੋਈ ਹੈ ਅਤੇ ਅਜੇ ਤੱਕ 33857 ਟਨ ਕਣਕ ਦੀ ਲਿਫ਼ਟਿੰਗ ਬਕਾਇਆ ਹੈ¢ ਖਰੀ ਦੀ ਗਈ ਕਣਕ ਵਿਚੋਂ ਸਿਰਫ਼ 17% ਲਿਫ਼ਟਿੰਗ ਹੀ ਹੋਈ ਹੈ ਜਦਕਿ 83% ਕਣਕ ਦੀ ਲਿਫ਼ਟਿੰਗ ਬਕਾਇਆ ਹੈ¢ ਜਿਸ ਕਰਕੇ ਮੰਡੀਆਂ ਵਿਚ ਬੋਰੀਆਂ ਦੇ ਅੰਬਾਰ ਲੱਗੇ ਹਨ¢ ਲਿਫ਼ਟਿੰਗ ਦੇ ਮਾੜੇ ਹਾਲਾਤ ਹੋਣ ਕਰਕੇ ਆੜ੍ਹਤੀਆਂ ਨੂੰ ਡਾਲਾ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ¢ ਆਪਣਾ ਨਾਂ ਸਾਹਮਣੇ ਨਾ ਆਉਣ ਦੀ ਸੂਰਤ ਵਿਚ ਜਾਣਕਾਰੀ ਦਿੰਦੇ ਹੋਏ ਕੁੱਝ ਆੜ੍ਹਤੀਆਂ ਨੇ ਦੱਸਿਆ ਕਿ ਮੰਡੀ ਵਿਚ ਇਸ ਸਮੇਂ 12 ਤੋਂ 15 ਰੁਪਏ ਡਾਲਾ ਲਿਫ਼ਟਿੰਗ ਲਈ ਦੇਣਾ ਪੈ ਰਿਹਾ ਹੈ¢ ਕਣਕ ਦਾ ਸੀਜ਼ਨ ਛੋਟਾ ਹੋਣ ਕਰਕੇ ਅਤੇ ਮਾਲ ਇਕਦਮ ਆਉਣ ਕਰਕੇ ਮੰਡੀਆਂ ਵਿਚ ਥਾਂ ਦੀ ਕਮੀ ਰਹਿੰਦੀ ਹੈ ਅਤੇ ਬੋਰੀਆਂ ਦੇ ਅੰਬਾਰ ਲੱਗਣ ਕਰਕੇ ਅਤੇ ਜ਼ਿਆਦਾ ਦੇਰ ਤੱਕ ਬੋਰੀਆਂ ਦੇ ਪਏ ਰਹਿਣ ਕਰਕੇ ਕਣਕ ਦਾ ਵਜ਼ਨ ਘਟਣ ਦਾ ਖ਼ਤਰਾ ਰਹਿੰਦਾ ਹੈ¢ ਜਿਸ ਕਰਕੇ ਆੜ੍ਹਤੀ ਡਾਲਾ ਭਰ ਕੇ ਬੋਰੀਆ ਚੁਕਵਾਉਣ ਲਈ ਮਜਬੂਰ ਹੈ¢ ਇਹ ਜ਼ਿਕਰਯੋਗ ਹੈ ਕਿ ਹਰ ਸਾਲ ਹੀ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ, ਵਲ਼ੋਂ ਡਾਲਾ ਬੰਦ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਅਸਲ ਵਿਚ ਠੇਕੇਦਾਰ ਲਿਫ਼ਟਿੰਗ ਹੋਲੀ ਕਰਕੇ ਆੜ੍ਹਤੀਆਂ ਨੂੰ ਡਾਲਾ ਭਰਨ ਲਈ ਮਜਬੂਰ ਕਰਦੇ ਹਨ¢ ਅਜੇ ਤੱਕ ਕੋਈ ਵੀ ਪਾਰਟੀ ਇਸ ਨੂੰ ਬੰਦ ਕਰਨ ਵਿਚ ਸਫਲ ਨਹੀਂ ਹੋ ਸਕੀ ਹੈ¢
Ad Position 22
No active advertisement
ਪਿਛਲੀ ਖ਼ਬਰ ਸੀਵਰੇਜ ਦੇ ਗੰਦੇ ਪਾਣੀ ਅਤੇ ਬਦਬੂ ਨਾਲ ਸਰਕਾਰੀ ਸਕੂਲ ਦੇ ਬੱਚੇ ਹੋ ਰਹੇ ਹਨ ਪ੍ਰੇਸ਼ਾਨ ਅਗਲੀ ਖ਼ਬਰ ਡਾਇਰੈਕਟਰ ਜਗਤਾਰ ਸਿੰਘ ਭੈਣੀ ਬੜਿੰਗਾ ਦੀ ਮਾਤਾ ਮਹਿੰਦਰ ਕੌਰ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਕਰਵਾਇਆ • ਇਯਾਲ...
Ad Position 24