ਫ਼ਿਰੋਜ਼ਪੁਰ, 19 ਅਪ੍ਰੈਲ (ਰਾਕੇਸ਼ ਚਾਵਲਾ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋਂ ਸੂਬੇ ਅੰਦਰ ਸਿੱਖਿਆ ਕ੍ਰਾਂਤੀ ਅਤੇ ਵਿਕਾਸ ਦੇ ਵੱਡੇ ਵੱਡੇ ਦਾਅਵੇ ਜ਼ਮੀਨੀ ਪੱਧਰ ਤੇ ਘੱਟ ਵੇਖਣ ਨੂੰ ਮਿਲਦੇ ਹਨ, ਅਜਿਹਾ ਹੀ ਇਕ ਮਾਮਲਾ ਸਰਕਾਰੀ ਸਕੂਲ ਮੂਹਰੇ ਵੇਖਣ ਨੂੰ ਮਿਲ ਰਿਹਾ ਹੈ | ਇਹ ਸਕੂਲ ਕੱਚਾ ਜ਼ੀਰਾ ਰੋਡ ਤੋਂ ਇੱਛੇਵਾਲ ਨੂੰ ਜਾਂਦੀ ਸੜਕ 'ਤੇ ਸਥਿਤ ਹੈ | ਇਸ ਸਰਕਾਰੀ ਸਕੂਲ ਦੇ ਐਨ ਸਾਹਮਣੇ ਸੀਵਰੇਜ ਦਾ ਗਟਰ ਹੈ ਜੋ ਕਿ ਸਕੂਲੀ ਬੱਚਿਆਂ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ | ਇਸ ਤੋਂ ਇਲਾਵਾ ਸੀਵਰੇਜ ਦੇ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣ ਕਰਕੇ ਗਟਰ ਦਾ ਗੰਦਾ ਬਦਬੂ ਵਾਲਾ ਪਾਣੀ ਸਕੂਲੀ ਬਚਿਆਂ ਲਈ ਚੱਲਣ ਫਿਰਨ 'ਚ ਪ੍ਰੇਸ਼ਾਨੀ ਕਰਨ ਤੋਂ ਇਲਾਵਾ ਬਿਮਾਰੀਆਂ ਫੈਲਾਉਣ ਦਾ ਵੀ ਕੰਮ ਕਰ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਦੇ ਸਕੱਤਰ ਨੀਲ ਰਤਨ ਸ਼ਰਮਾ ਨੇ ਦੱਸਿਆ ਕਿ ਕੱਚਾ ਜ਼ੀਰਾ ਰੋਡ ਉੱਪਰ ਅਣਗਿਣਤ ਅਨਪਰੂਵਡ ਰਿਹਾਇਸ਼ੀ ਕਾਲੋਨੀਆਂ ਕੱਟੀਆਂ ਗਈਆਂ ਹਨ | ਇਨ੍ਹਾਂ ਕਾਲੋਨੀਆਂ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਸਮੁਚਿਤ ਢੰਗ ਨਾਲ ਸੀਵਰੇਜ ਦੀ ਵਿਵਸਥਾ ਨਹੀਂ ਕੀਤੀ ਗਈ | ਜਿਸ ਕਰਕੇ ਗਟਰ 'ਚ ਗੰਦਾ ਪਾਣੀ ਬਾਹਰ ਆ ਕੇ ਲੋਕਾਂ ਲਈ ਦਿੱਕਤ ਦਾ ਕਾਰਨ ਬਣ ਰਿਹਾ ਹੈ | ਇਸੇ ਤਰ੍ਹਾਂ ਹੀ ਉਕਤ ਸਕੂਲ ਅੱਗੇ ਨਾਕਸ ਪ੍ਰਬੰਧ ਬਚਿਆ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ | ਵਕੀਲ ਨੀਲ ਰਤਨ ਸ਼ਰਮਾ ਨੇ ਡਿਪਟੀ ਕਮਿਸ਼ਨਰ ਫ਼ਿਰੋਜਪੁਰ ਦੀਪ ਸ਼ਿਖਾ ਸ਼ਰਮਾ ਤੋਂ ਮੰਗ