15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਨਾਗੀ ਹਸਪਤਾਲ ਮੁਦਕੀ ਦੀ ਟੀਮ ਨੇ ਵਧਦੀ ਗਰਮੀ ਤੋਂ ਬਚਣ ਲਈ ਲੋਕਾਂ ਨੂੰ ਕੀਤਾ ਸੁਚੇਤ

Ad Position 21
No active advertisement
ਅਜੀਤ ਡੈਸਕ 22-04-2026
ਮੁਦਕੀ, 21 ਅਪ੍ਰੈਲ (ਭਾਰਤ ਭੂਸ਼ਨ ਅਗਰਵਾਲ)- ਇਲਾਕੇ ਵਿਚ ਤਾਪਮਾਨ 'ਚ ਲਗਾਤਾਰ ਵਾਧੇ ਨਾਲ ਗਰਮੀ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ | ਦਿਨ ਦੇ ਸਮੇਂ ਤਪਦੀ ਧੁੱਪ ਅਤੇ ਲੂ ਕਾਰਨ ਲੋਕਾਂ ਨੂੰ ਦਿਨ ਚੜਿ੍ਹਆਂ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਸਿਹਤ ਸਬੰਧੀ ਸਮੱਸਿਆਵਾਂ ਦੇ ਮਾਮਲੇ ਵਧਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ | ਸਿਹਤ ਮਾਹਿਰਾਂ ਅਨੁਸਾਰ ਇਸ ਮੌਸਮ ਵਿਚ ਹੀਟਸਟਰੋਕ, ਡੀ-ਹਾਈਡਰੇਸ਼ਨ, ਚੱਕਰ ਆਉਣਾ ਅਤੇ ਬਲੱਡ ਪ੍ਰੈਸ਼ਰ ਵਿਚ ਉਤਾਰ-ਚੜ੍ਹਾਅ ਵਰਗੀਆਂ ਸਮੱਸਿਆਵਾਂ ਆਮ ਹੋ ਜਾਂਦੀਆਂ ਹਨ | ਖ਼ਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਬਾਹਰ ਕੰਮ ਕਰਨ ਵਾਲੇ ਲੋਕਾਂ ਨੂੰ ਵੱਧ ਖ਼ਤਰਾ ਰਹਿੰਦਾ ਹੈ | ਨਾਗੀ ਹਸਪਤਾਲ ਮੁਦਕੀ ਦੀ ਟੀਮ ਡਾ. ਕੁਲਦੀਪ ਸਿੰਘ ਨਾਗੀ, ਡਾ. ਰਾਕੇਸ਼ ਕੁਮਾਰ ਸਿੱਕਰੀ ਅਤੇ ਡਾ. ਜੋਤੀ ਸ਼ਰਮਾ ਮੁਤਾਬਿਕ ਗਰਮੀ ਦੌਰਾਨ ਸਰੀਰ ਵਿਚ ਪਾਣੀ ਅਤੇ ਲੂਣ ਦੀ ਕਮੀ ((ਡੀ-ਹਾਈਡਰੇਸ਼ਨ) ਸਭ ਤੋਂ ਵੱਡਾ ਖ਼ਤਰਾ ਬਣ ਰਹੀ ਹੈ | ਜਿਸ ਨਾਲ ਮਰੀਜ਼ ਦੀ ਹਾਲਤ ਅਚਾਨਕ ਗੰਭੀਰ ਹੋ ਸਕਦੀ ਹੈ | ਉਨ੍ਹਾਂ ਦੱਸਿਆ ਕਿ ਦੁਪਹਿਰ 12 ਤੋਂ 4 ਵਜੇ ਤੱਕ ਬਿਨਾਂ ਲੋੜ ਘਰੋਂ ਬਾਹਰ ਜਾਣ ਤੋਂ ਬਚਿਆ ਜਾਵੇ ਅਤੇ ਸਰੀਰ ਨੂੰ ਹਮੇਸ਼ਾ ਹਾਈਡਰੇਟ ਰੱਖਿਆ ਜਾਵੇ, ਜੇ ਬਾਹਰ ਜਾਣਾ ਜ਼ਰੂਰੀ ਹੋਵੇ ਤਾਂ ਸਿਰ ਨੂੰ ਢੱਕ ਕੇ ਅਤੇ ਪਾਣੀ ਨਾਲ ਲਿਜਾਓ | ਡਾਕਟਰਾਂ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਚੱਕਰ ਆਉਣਾ, ਜ਼ਿਆਦਾ ਪਸੀਨਾ ਜਾਂ ਪਸੀਨਾ ਬੰਦ ਹੋਣਾ, ਉਲਟੀ, ਤੇਜ਼ ਬੁਖ਼ਾਰ ਜਾਂ ਬੇਹੋਸ਼ੀ ਵਰਗੇ ਲੱਛਣ ਨਜ਼ਰ ਆਉਣ 'ਤੇ ਇਸ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਅਤੇ ਤੁਰੰਤ ਡਾਕਟਰੀ ਸਹਾਇਤਾ ਲਈ ਸੰਪਰਕ ਕੀਤਾ ਜਾਵੇ | ਇਸ ਤੋਂ ਇਲਾਵਾ ਹਲਕਾ ਅਤੇ ਤਾਜ਼ਾ ਭੋਜਨ ਵਰਤਣ, ਤਲਿਆ ਹੋਇਆ ਖਾਣਾ ਘੱਟ ਕਰਨ, ਸੂਤੀ ਅਤੇ ਢਿੱਲੇ ਕੱਪੜੇ ਪਹਿਨਣ ਅਤੇ ਵੱਧ ਤੋਂ ਵੱਧ ਪਾਣੀ, ਲੱਸੀ, ਨਿੰਬੂ ਪਾਣੀ ਜਾਂ ਓ.ਆਰ.ਐੱਸ ਵਰਗੇ ਤਰਲ ਪਦਾਰਥ ਲੈਣ ਦੀ ਸਲਾਹ ਦਿੱਤੀ ਗਈ ਹੈ | ਸਿਹਤ ਵਿਸ਼ੇਸ਼ਗਿਆਨਾਂ ਦਾ ਕਹਿਣਾ ਹੈ ਕਿ ਸਮੇਂ 'ਤੇ ਸਾਵਧਾਨੀ ਵਰਤਣ ਨਾਲ ਗਰਮੀ ਨਾਲ ਜੁੜੀਆਂ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਸਹਿਕਾਰੀ ਸਭਾ ਮਨਸੂਰਦੇਵਾ ਦੀ ਮੀਟਿੰਗ ਹੋਈ ਅਗਲੀ ਖ਼ਬਰ ਹਲਕਾ ਵਿਧਾਇਕ ਨਰੇਸ਼ ਕਟਾਰੀਆ ਵਲੋਂ ਸਰਕਾਰੀ ਸਕੂਲ ਦੇ ਨਵੇਂ ਸਮਾਰਟ ਰੂਮ ਦਾ ਉਦਘਾਟਨ
Ad Position 24