15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਸਹਿਕਾਰੀ ਸਭਾ ਮਨਸੂਰਦੇਵਾ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 22-04-2026
ਜ਼ੀਰਾ, 20 ਅਪ੍ਰੈਲ(ਹਰਜੀਤ ਸਿੰਘ ਗਿੱਲ)-ਸਹਿਕਾਰੀ ਸਭਾ ਮਨਸੂਰਦੇਵਾ ਦੀ ਵਿਸ਼ੇਸ਼ ਮੀਟਿੰਗ ਸਹਿਕਾਰੀ ਸਭਾ ਦੇ ਪ੍ਰਧਾਨ ਰਸ਼ਪਾਲ ਸਿੰਘ ਦੀ ਅਗਵਾਈ ਹੇਠ ਸਥਾਨਕ ਦਫ਼ਤਰ ਵਿਖੇ ਹੋਈ | ਇਸ ਦੌਰਾਨ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਰਸ਼ਪਾਲ ਸਿੰਘ ਨੇ ਦੱਸਿਆ ਕਿ ਖੇਤੀ ਬਾੜੀ ਦੇ ਵੱਖ-ਵੱਖ ਸੰਦਾਂ ਦੀ ਨਿਲਾਮੀ ਮਿਤੀ 21 ਅਪ੍ਰੈਲ ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਸਭਾ ਦੇ ਦਫ਼ਤਰ ਮਨਸੂਰ ਦੇਵਾ ਵਿਖੇ ਕੀਤੀ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਹ ਨਿਲਾਮੀ ਖੁੱਲ੍ਹੀ ਬੋਲੀ ਰਾਹੀਂ ਕੀਤੀ ਜਾ ਰਹੀ | ਜਿਸ ਵਿਚ ਵੱਧ ਤੋਂ ਵੱਧ ਕਿਸਾਨ ਖੇਤੀ ਦੇ ਸੰਦ ਖ਼ਰੀਦਣ ਲਈ ਸ਼ਾਮਿਲ ਹੋ ਸਕਦੇ ਹਨ | ਇਸ ਦੌਰਾਨ ਸਹਿਕਾਰੀ ਸਭਾ ਦੇ ਹੋਰਨਾਂ ਵੱਖ ਵੱਖ ਮੁੱਦਿਆਂ ਤੇ ਕੰਮਾਂ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ | ਇਸ ਮੌਕੇ ਰੇਸ਼ਮ ਸਿੰਘ, ਪਲਵਿੰਦਰ ਸਿੰਘ, ਲਖਵਿੰਦਰ ਸਿੰਘ, ਗੁਰਸਾਹਿਬ ਸਿੰਘ, ਸੁਰਜੀਤ ਸਿੰਘ , ਉੱਜਲ ਸਿੰਘ, ਚੰਦ ਸਿੰਘ, ਮੁਖ਼ਤਿਆਰ ਸਿੰਘ, ਲਖਵਿੰਦਰ ਸਿੰਘ , ਸਵਰਨਜੀਤ ਕੌਰ, ਵੀਰਪਾਲ ਕੌਰ, ਗਗਨਦੀਪ ਸਿੰਘ ਸਰਪੰਚ, ਬੋਹੜ ਸਿੰਘ ਸਰਪੰਚ ਅਤੇ ਜਗਤਾਰ ਸਿੰਘ ਸਰਪੰਚ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੱਖੂ ਅਧੀਨ ਆਉਂਦੀਆਂ ਦਾਣਾ ਮੰਡੀਆਂ 'ਚ 4 ਲੱਖ ਕੁਇੰਟਲ ਦੇ ਕਰੀਬ ਕਣਕ ਦੀ ਹੋਈ ਖ਼ਰੀਦ- ਚੇਅਰਮੈਨ ਵੀਰਪਾਲ ਅਗਲੀ ਖ਼ਬਰ ਨਾਗੀ ਹਸਪਤਾਲ ਮੁਦਕੀ ਦੀ ਟੀਮ ਨੇ ਵਧਦੀ ਗਰਮੀ ਤੋਂ ਬਚਣ ਲਈ ਲੋਕਾਂ ਨੂੰ ਕੀਤਾ ਸੁਚੇਤ
Ad Position 24