15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਜੇ.ਈ.ਈ ਮੇਨਜ਼ ਵਿਚ ਡੀ.ਸੀ.ਐਮ ਗਰੁੱਪ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 22-04-2026
ਫ਼ਿਰੋਜ਼ਪੁਰ, 21 ਅਪ੍ਰੈਲ(ਗੁਰਿੰਦਰ ਸਿੰਘ)-ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਕਰਵਾਈ ਗਈ ਜੇ.ਈ.ਈ ਮੇਨਜ਼ ਸੈਸ਼ਨ-2 ਪ੍ਰੀਖਿਆ ਵਿਚ ਡੀ.ਸੀ.ਐਮ ਗਰੁੱਪ ਆਫ਼ ਸਕੂਲਜ਼ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੰਜੀਨੀਅਰਿੰਗ ਦੇ ਖੇਤਰ ਵੱਲ ਮਜ਼ਬੂਤ ਕਦਮ ਵਧਾਏ ਹਨ | ਇਸ ਪ੍ਰੀਖਿਆ ਵਿਚ ਗਰੁੱਪ ਦੇ 26 ਵਿਦਿਆਰਥੀਆਂ ਨੇ ਉੱਚ ਪਰਸੈਂਟਾਈਲ ਪ੍ਰਾਪਤ ਕਰਕੇ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ | ਵਿਦਿਆਰਥੀਆਂ ਨੂੰ ਜੇ.ਈ.ਈ ਦੀ ਤਿਆਰੀ ਸਕੂਲ ਅੰਦਰ ਹੀ ਕਰਵਾਈ ਗਈ ਸੀ | ਡੀ.ਸੀ.ਐਮ ਜੂਨੀਅਰ ਕਾਲਜ ਦੇ ਵਿਦਿਆਰਥੀ ਕੁਨਾਲ ਬਾਂਸਲ ਨੇ 99.59 ਪਰਸੈਂਟਾਈਲ ਹਾਸਲ ਕਰਕੇ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ | ਕੁਨਾਲ ਦੇ ਪਿਤਾ ਰਾਜੇਸ਼ ਬਾਂਸਲ ਵਪਾਰੀ ਹਨ ਅਤੇ ਮਾਤਾ ਸਵਾਤੀ ਗ੍ਰਹਿਣੀ ਹਨ | ਕੁਨਾਲ ਦਾ ਟੀਚਾ ਕਿਸੇ ਪ੍ਰਸਿੱਧ ਆਈ.ਆਈ.ਟੀ ਤੋਂ ਬੀ.ਟੈੱਕ ਕਰਕੇ ਇੰਜੀਨੀਅਰ ਬਣਨਾ ਹੈ | ਹੋਰ ਵਿਦਿਆਰਥੀਆਂ ਵਿਚ ਦਾਸ ਐਂਡ ਬ੍ਰਾਊਨ ਵਰਲਡ ਸਕੂਲ ਦੇ ਗੁਰਸ਼ਰਨ ਸਿੰਘ (99.17), ਪਲਕ (98.3), ਜਸ਼ਨ ਮਦਾਨ (97.95), ਹਰਮਨ ਬਾਂਗਾਂ (97.52) ਅਤੇ ਪਿ੍ਆ (97.06) ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ | ਡੀ.ਸੀ.ਐਮ ਪ੍ਰੈਜ਼ੀਡੈਂਸੀ ਸਕੂਲ ਦੇ ਲਕਸ਼ ਅਗਰਵਾਲ ਨੇ 98.85, ਧਰੁਵ ਗੋਇਲ ਨੇ 97.53 ਅਤੇ ਅਰਨਵ ਲੱਥ ਨੇ 96.09 ਪਰਸੈਂਟਾਈਲ ਹਾਸਲ ਕੀਤੇ | ਇਸ ਤੋਂ ਇਲਾਵਾ ਹੋਰ ਕਈ ਵਿਦਿਆਰਥੀਆਂ ਨੇ ਵੀ ਉੱਚ ਅੰਕ ਪ੍ਰਾਪਤ ਕਰਕੇ ਆਪਣੀ ਕਾਬਲੀਅਤ ਦਾ ਪਰੀਚੈ ਦਿੱਤਾ | ਸੀ.ਈ.ਓ ਡਾ. ਅਨੀਰੁੱਧ ਗੁਪਤਾ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚਮਕਦੇ ਭਵਿੱਖ ਦੀ ਕਾਮਨਾ ਕੀਤੀ | ਹੈੱਡ ਸੀਨੀਅਰ ਸੈਕੰਡਰੀ ਡਾ. ਲਲਿਤ ਮੋਹਨ ਗੁਪਤਾ ਨੇ ਕਿਹਾ ਕਿ ਡੀ.ਸੀ.ਐਮ ਸੰਸਥਾਵਾਂ ਵਿਚ ਵਿਦਿਆਰਥੀਆਂ ਨੂੰ ਸ਼ੁਰੂ ਤੋਂ ਹੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕੀਤਾ ਜਾਂਦਾ ਹੈ, ਜਿਸ ਕਾਰਨ ਹਰ ਸਾਲ ਉਨ੍ਹਾਂ ਦੇ ਵਿਦਿਆਰਥੀ ਵਧੀਆ ਨਤੀਜੇ ਲਿਆ ਰਹੇ ਹਨ | ਵੀ.ਪੀ ਅਜੈ ਮਿੱਤਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਕੂਲੀ ਪਾਠਕ੍ਰਮ ਦੇ ਨਾਲ-ਨਾਲ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਵੀ ਤਿਆਰੀ ਕਰਵਾਈ ਜਾਂਦੀ ਹੈ | ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਪਿ੍ੰਸੀਪਲ ਅਤੇ ਅਧਿਆਪਕਾਂ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਖੇਤਰ ਵਿਚ ਸੂਬੇ ਨੂੰ ਮੋਹਰੀ ਬਣਾਉਣ ਲਈ ਚੁੱਕੇ ਜਾ ਰਹੇ ਨੇ ਸਾਰਥਿਕ ਕਦਮ-ਰਜਨੀਸ਼ ਦਹੀਆ ਅਗਲੀ ਖ਼ਬਰ ਇੱਟਾਂ ਦੇ ਵਧੇ ਭਾਅ ਨੇ ਆਮ ਲੋਕਾਂ ਲਈ ਘਰ ਬਣਾਉਣੇ ਕੀਤੇ ਔਖੇ
Ad Position 24