15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਇੱਟਾਂ ਦੇ ਵਧੇ ਭਾਅ ਨੇ ਆਮ ਲੋਕਾਂ ਲਈ ਘਰ ਬਣਾਉਣੇ ਕੀਤੇ ਔਖੇ

Ad Position 21
No active advertisement
ਅਜੀਤ ਡੈਸਕ 22-04-2026
ਮੁੱਦਕੀ, 21 ਅਪ੍ਰੈਲ (ਭਾਰਤ ਭੂਸ਼ਨ ਅਗਰਵਾਲ)-ਪੰਜਾਬ ਵਿਚ ਸੁਪਨਿਆਂ ਦੇ ਆਸ਼ਿਆਨੇ ਬਣਾਉਣੇ ਹੁਣ ਹੋਰ ਮਹਿੰਗੇ ਹੋ ਗਏ ਹਨ | ਪਿਛਲੇ ਸਾਲ ਪੰਜਾਬ ਦੇ ਮਾਝੇ ਵਿਚ ਹੜ੍ਹਾਂ ਦੀ ਭਿਆਨਕ ਮਾਰ ਨਾਲ ਉਸ ਇਲਾਕੇ ਦੇ ਇੱਟਾਂ ਵਾਲੇ ਭੱਠੇ ਬੁਰੀ ਤਰ੍ਹਾਂ ਬਰਬਾਦ ਹੋ ਗਏ ਸਨ | ਜਿਸ ਨਾਲ ਮਾਲਵੇ ਇਲਾਕੇ ਵਿਚ ਚੱਲਦੇ ਭੱਠਿਆਂ ਵਾਲਿਆਂ ਦੀਆਂ ਮੌਜਾਂ ਲੱਗੀਆਂ ਰਹੀਆਂ ਅਤੇ ਇੱਟਾਂ ਦੀ ਜ਼ਿਆਦਾ ਮੰਗ ਹੋਣ ਕਾਰਨ ਅਤੇ ਪੈਦਾਵਾਰ ਘੱਟ ਹੋਣ ਕਰਕੇ ਜਿਹੜੀ ਇੱਟ 6 ਹਜ਼ਾਰ ਰੁਪਏ ਪ੍ਰਤੀ ਹਜ਼ਾਰ ਦਾ ਰੇਟ ਸੀ | ਉਹ 8500-9000 ਹਜ਼ਾਰ ਰੁਪਏ ਤੱਕ ਪਹੁੰਚ ਗਈ | ਇਸ ਨਾਲ ਘਰ ਬਣਾਉਣ ਦੇ ਸੁਪਨੇ ਲੈਣ ਵਾਲੇ ਲੋਕਾਂ ਨੂੰ ਵੱਡਾ ਝਟਕਾ ਲੱਗਾ ਅਤੇ ਉਨ੍ਹਾਂ ਦਾ ਘਰ ਬਣਾਉਣ ਦਾ ਸੁਪਨਾ, ਸੁਪਨਾ ਹੀ ਬਣ ਕੇ ਰਹਿ ਗਿਆ | ਜਿਹੜੇ ਲੋਕ ਇੱਟਾਂ ਸਸਤੀਆਂ ਹੋਣ ਦੀ ਆਸ ਲਗਾਈ ਬੈਠੇ ਸਨ | ਉਨ੍ਹਾਂ ਦੀਆਂ ਆਸਾਂ 'ਤੇ ਖ਼ਰਾਬ ਮੌਸਮ ਨੇ ਪਾਣੀ ਫੇਰ ਦਿੱਤਾ ਹੈ | ਜਿੰਨਾ ਭੱਠਾ ਮਾਲਕਾਂ ਕੋਲ ਲੱਖਾਂ ਦੀ ਗਿਣਤੀ ਵਿਚ ਕੱਚੀ ਇੱਟ ਪਥੇਰ ਵਾਲੇ ਪਿੜ ਵਿਚ ਸੁੱਕਣੀ ਪਈ ਸੀ, ਪਰ ਪਿਛਲੇ ਦਿਨੀਂ ਆਈ ਤੂਫ਼ਾਨੀ ਬਾਰਸ਼ ਅਤੇ ਗੜੇਮਾਰੀ ਨੇ ਜਿੱਥੇ ਵੱਡੀ ਪੱਧਰ 'ਤੇ ਕਿਸਾਨਾਂ ਦੀ ਫ਼ਸਲ ਦਾ ਨੁਕਸਾਨ ਕੀਤਾ ਹੈ | ਉੱਥੇ ਹੀ ਭੱਠਾ ਮਾਲਕਾਂ ਦਾ ਵੀ ਵੱਡੀ ਪੱਧਰ 'ਤੇ ਨੁਕਸਾਨ ਹੋਇਆ ਹੈ | ਇਸ ਤੋਂ ਇਲਾਵਾ ਸੀਮਿੰਟ ਦੀ ਬੋਰੀ 'ਤੇ 25 ਰੁਪਏ ਵਾਧਾ ਹੋਇਆ ਹੈ | ਉੱਥੇ ਹੀ ਸਰੀਏ ਦੀ ਕੀਮਤ 65 ਤੋਂ 70 ਰੁਪਏ ਪ੍ਰਤੀ ਕਿੱਲੋ ਪਹੁੰਚ ਗਈ ਹੈ | ਇਸ ਮਹਿੰਗਾਈ ਦੇ ਜ਼ਮਾਨੇ 'ਚ ਆਮ ਵਰਗ ਦੇ ਲੋਕਾਂ ਲਈ ਘਰ ਬਣਾਉਣਾ ਸੁਪਨਾ ਹੀ ਰਹਿ ਗਿਆ ਹੈ |
ਕੀ ਕਹਿਣਾ ਭੱਠਾ ਮਾਲਕਾਂ ਦਾ
-ਭੱਠਾ ਮਾਲਕਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਇਕ ਭੱਠਾ ਚਲਾਉਣ ਲਈ 10 ਤੋਂ 12 ਏਕੜ ਜ਼ਮੀਨ ਚਾਹੀਦੀ ਹੁੰਦੀ ਹੈ ਕਿਉਂਕਿ ਇਕ ਏਕੜ ਦੇ ਵਿਚ ਭੱਠਾ ਲੱਗਦਾ ਹੈ ਜਦਕਿ ਬਾਕੀ ਜ਼ਮੀਨ ਵਿਚ ਪਥਰੈਲ ਕੀਤੀ ਜਾਂਦੀ ਹੈ | ਇਹੀ ਇੱਕ ਵੱਡਾ ਕਾਰਨ ਹੈ | ਜ਼ਮੀਨਾਂ ਦੀਆਂ ਕੀਮਤਾਂ ਵੱਧ ਗਈਆਂ ਹਨ | ਇਸ ਵੇਲੇ ਪ੍ਰਤੀ ਏਕੜ ਦਾ ਠੇਕਾ ਹੀ 75 ਹਜ਼ਾਰ ਰੁਪਏ ਚੱਲ ਰਿਹਾ ਹੈ | ਇਸ ਤੋਂ ਇਲਾਵਾ ਟਰਾਂਸਪੋਰਟੇਸ਼ਨ ਵੀ ਮਹਿੰਗੀ ਹੋ ਗਈ ਹੈ | ਲੇਬਰ ਦੇ ਖ਼ਰਚੇ ਵੱਧ ਗਏ ਹਨ | ਜਿਸ ਕਰਕੇ ਇੱਟ ਦੀ ਕੀਮਤ ਵਿਚ ਇਜ਼ਾਫਾ ਹੋਇਆ ਹੈ | ਉੱਥੇ ਹੀ ਦੂਜਾ ਸਰਕਾਰ ਵਲੋਂ ਜਦੋਂ ਜੀ.ਐੱਸ.ਟੀ ਦੀਆਂ ਕੀਮਤਾਂ ਵਿਚ ਕਟੌਤੀ ਕੀਤੀ ਗਈ ਤਾਂ ਕੋਲੇ ਦੀਆਂ ਜੀ.ਐੱਸ.ਟੀ ਵਿਚ ਕੋਈ ਰਾਹਤ ਨਹੀਂ ਦਿੱਤੀ ਗਈ | ਕੋਲੇ ਉੱਤੇ 18 ਫ਼ੀਸਦੀ ਜੀ.ਐੱਸ.ਟੀ ਲੱਗਦਾ ਹੈ | ਇਕ ਕੋਲੇ ਦਾ ਟਰੱਕ 1 ਲੱਖ ਰੁਪਏ ਦਾ ਪੈਂਦਾ ਹੈ | ਜਿਵੇਂ ਜਿਵੇਂ ਮਿੱਟੀ ਦੇ ਰੇਟ ਵਧ ਰਹੇ ਹਨ, ਆਉਣ ਵਾਲੇ ਦਿਨਾਂ ਵਿਚ ਇਹ ਕੀਮਤਾਂ ਹੋਰ ਵੀ ਵੱਧ ਸਕਦੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਜੇ.ਈ.ਈ ਮੇਨਜ਼ ਵਿਚ ਡੀ.ਸੀ.ਐਮ ਗਰੁੱਪ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਫ਼ਿਰੋਜ਼ਪੁਰ ਦੇ ਆਰ.ਟੀ.ਏ ਦਫ਼ਤਰ 'ਚ ਅੱਜ ਫਿਰ ਗਰਮਾਇਆ ਮਾਹੌਲ
Ad Position 24