05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਯਾਤਰੀਆਂ ਦੀ ਸਹੂਲਤ ਲਈ ਟਰੇਨਾਂ ਵਿਚ ਲਗਾਏ ਜਾਣਗੇ ਵਾਧੂ ਕੋਚ

Ad Position 21
No active advertisement
ਅਜੀਤ ਡੈਸਕ 24-04-2026
ਫਿਰੋਜ਼ਪੁਰ, 23 ਅਪ੍ਰੈਲ (ਰਾਕੇਸ਼ ਚਾਵਲਾ)-ਰੇਲ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਗਰਮੀਆਂ ਦੇ ਸੀਜ਼ਨ ਦੌਰਾਨ ਰੇਲਵੇ ਵਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਯਾਤਰੀਆਂ ਨੂੰ ਰਾਹਤ ਦੇਣ ਦੇ ਉਦੇਸ਼ ਨਾਲ ਰੇਲਵੇ ਨੇ ਟਰੇਨਾਂ ਵਿਚ ਵਾਧੂ ਕੋਚ ਜੋੜਨ ਦਾ ਫ਼ੈਸਲਾ ਕੀਤਾ ਹੈ | ਟਰੇਨ ਨੰਬਰ 04624 ਅੰਮਿ੍ਤਸਰ-ਕੋਲਕਾਤਾ ਐਕਸਪੈੱ੍ਰਸ ਵਿਚ 27 ਅਪ੍ਰੈਲ 2026 ਨੂੰ ਏਅਰ ਕੰਡੀਸ਼ਨਡ 3 ਟਾਇਰ ਦਾ ਇਕ ਵਾਧੂ ਕੋਚ ਜੋੜਿਆ ਜਾਵੇਗਾ | ਟਰੇਨ ਨੰਬਰ 04654 ਅੰਮਿ੍ਤਸਰ-ਨਿਊ ਜਲਪਾਈਗੁੜੀ ਕਲੋਨ ਸਪੈਸ਼ਲ ਵਿਚ 29 ਅਪ੍ਰੈਲ 2026 ਨੂੰ ਸਲੀਪਰ ਕਲਾਸ ਦਾ ਇਕ ਵਾਧੂ ਕੋਚ ਜੋੜਿਆ ਜਾਵੇਗਾ | ਟਰੇਨ ਨੰਬਰ 20498 ਫਿਰੋਜ਼ਪੁਰ ਕੈਂਟ-ਰਾਮੇਸ਼ਵਰਮ ਹਮਸਫ਼ਰ ਐਕਸਪੈੱ੍ਰਸ ਵਿਚ 2 ਮਈ 2026 ਨੂੰ ਏਅਰ ਕੰਡੀਸ਼ਨਡ 3 ਟਾਇਰ ਦਾ ਇਕ ਵਾਧੂ ਕੋਚ ਜੋੜਿਆ ਜਾਵੇਗਾ | ਸ਼ਤਾਬਦੀ ਐਕਸਪੈੱ੍ਰਸ 12030 ਵਿਚ 25 ਅਤੇ 26 ਅਪ੍ਰੈਲ ਅਤੇ 1 ਮਈ 2026 ਨੂੰ ਏਅਰ ਕੰਡੀਸ਼ਨਡ ਚੇਅਰ ਕਾਰ ਦਾ ਇਕ ਵਾਧੂ ਕੋਚ ਜੋੜਿਆ ਜਾਵੇਗਾ | ਸ਼ਤਾਬਦੀ ਐਕਸਪੈੱ੍ਰਸ 12032 ਵਿਚ 30 ਅਪ੍ਰੈਲ 2026 ਨੂੰ ਏਅਰ ਕੰਡੀਸ਼ਨਡ ਚੇਅਰ ਕਾਰ ਦਾ ਇਕ ਵਾਧੂ ਕੋਚ ਜੋੜਿਆ ਜਾਵੇਗਾ | ਅੰਮਿ੍ਤਸਰ ਅਤੇ ਅਜਮੇਰ ਵਿਚਕਾਰ ਚੱਲਣ ਵਾਲੀ ਟਰੇਨ ਨੰਬਰ 19612 ਅਤੇ ਟਰੇਨ ਨੰਬਰ 19614 ਵਿਚ 23 ਅਪ੍ਰੈਲ 2026 ਤੋਂ 31 ਮਈ 2026 ਤੱਕ ਸਲੀਪਰ ਕਲਾਸ ਦਾ ਇਕ ਵਾਧੂ ਕੋਚ ਜੋੜਿਆ ਜਾਵੇਗਾ | ਫਿਰੋਜ਼ਪੁਰ ਮੰਡਲ ਯਾਤਰੀਆਂ ਦੀ ਸਹੂਲਤ ਅਤੇ ਬਿਹਤਰ ਸਫ਼ਰ ਲਈ ਲਗਾਤਾਰ ਯਤਨਸ਼ੀਲ ਹੈ | ਵਾਧੂ ਕੋਚ ਲਗਾਉਣ ਨਾਲ ਟਰੇਨਾਂ ਵਿਚ ਜ਼ਿਆਦਾ ਯਾਤਰੀ ਸਫ਼ਰ ਕਰ ਸਕਣਗੇ ਅਤੇ ਯਾਤਰਾ ਆਸਾਨ ਹੋਵੇਗੀ | ਯਾਤਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਰੇਲ ਮਦਦ ਨੰਬਰ 139 ਜਾਂ ਨੈਸ਼ਨਲ ਟਰੇਨ ਇਨਕੁਆਰੀ ਸਿਸਟਮ ਤੋਂ ਅੱਪਡੇਟ ਕੀਤੀ ਜਾਣਕਾਰੀ ਅਨੁਸਾਰ ਆਪਣੀ ਯਾਤਰਾ ਦੀ ਯੋਜਨਾ ਬਣਾਉਣ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਹਾਈ ਕੋਰਟ ਦੇ ਫ਼ੈਸਲੇ ਅਨੁਸਾਰ ਪੈਨਸ਼ਨਰਾਂ ਦੇ ਹੱਕ ਤੁਰੰਤ ਜਾਰੀ ਕਰੇ-ਇੰਜ: ਬਲਬੀਰ ਸਿੰਘ ਵੋਹਰਾ ਅਗਲੀ ਖ਼ਬਰ ਲਾਲਾ ਜਗਤ ਨਰਾਇਣ ਐਜੂਕੇਸ਼ਨ ਕਾਲਜ 'ਚ ਮਨਾਇਆ ਗਿਆ ਵਿਸ਼ਵ ਪੁਸਤਕ ਦਿਵਸ
Ad Position 24