13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸੁਖਪਾਲ ਸਿੰਘ ਨੰਨੂੰ ਵਲੋਂ ਲਖਬੀਰ ਸਿੰਘ ਉੱਪਲ ਵਕੀਲਾਂ ਵਾਲੀ ਸਰਕਲ ਪ੍ਰਧਾਨ ਨਿਯੁਕਤ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਮੱਲਾਂਵਾਲਾ, 24 ਅਪ੍ਰੈਲ(ਬਲਬੀਰ ਸਿੰਘ ਜੋਸਨ)-ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਜਿੰਦੂ ਅਤੇ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਇੰਚਾਰਜ ਸ. ਸੁਖਪਾਲ ਸਿੰਘ ਨੰਨੂ ਵਲੋਂ ਨਵੇਂ ਸਰਕਲ ਪ੍ਰਧਾਨ ਦਾ ਐਲਾਨ ਕੀਤਾ ਗਿਆ | ਪੁਰਾਣੇ ਟਕਸਾਲੀ ਪਰਿਵਾਰ ਨਾਲ ਸੰਬੰਧਿਤ ਲਖਬੀਰ ਸਿੰਘ ਉੱਪਲ (ਵਸਤੀ ਵਕੀਲਾਂ ਵਾਲੀ) ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ | ਲਖਬੀਰ ਸਿੰਘ ਉੱਪਲ ਪਹਿਲਾਂ ਵੀ ਸਰਕਲ ਪ੍ਰਧਾਨ ਦੇ ਅਹੁਦੇ 'ਤੇ ਰਹਿ ਚੁੱਕੇ ਹਨ ਅਤੇ ਪਾਰਟੀ ਲਈ ਆਪਣੀ ਨਿਸ਼ਠਾ ਨਾਲ ਸੇਵਾ ਕਰਦੇ ਆ ਰਹੇ ਹਨ | ਨਵੇਂ ਨਿਯੁਕਤ ਸਰਕਲ ਪ੍ਰਧਾਨ ਲਖਬੀਰ ਸਿੰਘ ਉੱਪਲ ਨੇ ਵਿਸ਼ਵਾਸ ਦਿਵਾਇਆ ਕਿ ਪਾਰਟੀ ਵੱਲੋਂ ਦਿੱਤੀ ਗਈ ਜ਼ੰੁਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਉਹ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ-ਰਾਤ ਮਿਹਨਤ ਕਰਨਗੇ ਅਤੇ ਆਉਣ ਵਾਲੀਆਂ 2027 ਦੀਆਂ ਚੋਣਾਂ ਵਿਚ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਕੰਮ ਕਰਨਗੇ | ਇਸ ਮੌਕੇ ਬਲਵਿੰਦਰ ਸਿੰਘ ਵਸਤੀ ਰਾਮਲਾਲ, ਗੁਰਪ੍ਰਵੇਸ਼ ਉੱਪਲ, ਰਾਜਬੀਰ ਸਿੰਘ ਉੱਪਲ, ਗੁਰਪ੍ਰੀਤ ਸਿੰਘ ਸਿੱਧੂ, ਭਗਵੰਤ ਸਿੰਘ ਨਵਾਂ ਜਮਸੇਦ, ਹਰਮੇਸ਼ ਸਿੰਘ ਉੱਪਲ, ਗੁਰਮਖ ਸਿੰਘ, ਕਸ਼ਮੀਰ ਸਿੰਘ ਮਸਤੇ ਕੇ, ਭਗਵਾਨ ਸਿੰਘ ਉੱਪਲ, ਮਨਪ੍ਰੀਤ ਵਾਹਕਾ, ਮਿਹਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 3 ਗ੍ਰਾਮ ਹੈਰੋਇਨ ਸਮੇਤ 1 ਵਿਅਕਤੀ ਕਾਬੂ ਅਗਲੀ ਖ਼ਬਰ ਅਨਾਜ ਮੰਡੀ ਮੱਲਾਂਵਾਲਾ 'ਚ ਲਿਫ਼ਟਿੰਗ ਦੀ ਰਫ਼ਤਾਰ ਢਿੱਲੀ ਹੋਣ ਕਾਰਨ ਲੱਗੇ ਬੋਰੀਆਂ ਦੇ ਅੰਬਾਰ
Ad Position 24