ਜ਼ੀਰਾ, 25 ਅਪ੍ਰੈਲ (ਰਜਨੀਸ਼ ਕਥੂਰੀਆ)-ਨਗਰ ਕੌਂਸਲ ਜ਼ੀਰਾ ਦੇ ਸਾਬਕਾ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਵਪਾਰ ਕਮਿਸ਼ਨ (ਕਰ ਅਤੇ ਆਬਕਾਰੀ) ਵਿਧਾਨ ਸਭਾ ਹਲਕਾ ਜ਼ੀਰਾ ਦੇ ਚੇਅਰਮੈਨ ਬਲਵੰਤ ਸਿੰਘ ਢਿੱਲੋਂ ਨੇ ਗੁਰਦੁਆਰਾ ਬਾਬਾ ਜੀਵਨ ਸਿੰਘ ਨਿਹੰਗਾਂ ਵਾਲਾ ਮੱਲੋਕੇ ਰੋਡ ਜ਼ੀਰਾ ਨੂੰ ਰਾਸ਼ੀ ਭੇਟ ਕੀਤੀ ਹੈ | ਇਸ ਦੌਰਾਨ ਅਨਾਜ ਮੰਡੀ ਜ਼ੀਰਾ ਵਿਖੇ ਆਪਣੀ ਆੜ੍ਹਤ ਮੈਸਰਜ਼ ਗਰੀਨ ਕਮਿਸ਼ਨ ਏਜੰਟ ਜ਼ੀਰਾ ਵਿਖੇ ਪਹੁੰਚੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕਸ਼ਮੀਰ ਸਿੰਘ ਮਹਾਂਕਾਲ ਨੂੰ ਉਨ੍ਹਾਂ ਨੇ 30 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਭੇਟ ਕੀਤੀ | ਇਸ ਸਮੇਂ ਬਾਬਾ ਕਸ਼ਮੀਰ ਸਿੰਘ ਮਹਾਂਕਾਲ ਦੇ ਨਾਲ ਬਾਬਾ ਲਖਵੀਰ ਸਿੰਘ,ਜਥੇਦਾਰ ਜਸਬੀਰ ਸਿੰਘ, ਬਾਬਾ ਬਲਕਾਰ ਸਿੰਘ,ਬਾਬਾ ਰਾਜ ਸਿੰਘ,ਬਾਬਾ ਸੁਖਵਿੰਦਰ ਸਿੰਘ ਗੁਰਦੁਆਰਾ ਸਾਹਿਬ ਢੰਡੀਆਂ, ਬਾਬਾ ਮੰਗਲ ਸਿੰਘ ਅਤੇ ਸਮੂਹ ਸੰਗਤ ਹਾਜ਼ਰ ਸੀ |