ਕੁੱਲਗੜ੍ਹੀ, 25 ਅਪ੍ਰੈਲ (ਸੁਖਜਿੰਦਰ ਸਿੰਘ ਸੰਧੂ)-ਸਿਵਲ ਸਰਜਨ ਫਿਰੋਜ਼ਪੁਰ ਡਾ.ਮੀਨਾਕਸ਼ੀ ਢੀਂਗਰਾ, ਡਾ.ਸ਼ਮਿੰਦਰ ਅਤੇ ਜ਼ਿਲ੍ਹਾ ਐਪੀਡਿਮੋਲੋਜਿਸਟ ਡਾ.ਜੁਗਰਾਜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਡਾ.ਅਭਿਜੀਤ, ਐੱਸ.ਐੱਮ.ਓ.ਫ਼ਿਰੋਜ਼ਸ਼ਾਹ ਦੀ ਅਗਵਾਈ ਵਿਚ ਸਬ ਸੈਂਟਰ ਸੋਢੀ ਨਗਰ ਅਤੇ ਸਬ-ਸੈਂਟਰ ਸ਼ੇਰ ਖਾਂ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ¢ ਇਸ ਮÏਕੇ ਲਖਵਿੰਦਰ ਸਿੰਘ ਜੋਸਨ, ਐੱਸ.ਆਈ.ਟੈੱਸਟ, ਰਮਨਦੀਪ ਸਿੰਘ ਸੰਧੂ ਐੱਮ.ਪੀ.ਐੱਚ.ਡਬਲਿਊ ਅਤੇ ਜਸਵੰਤ ਸਿੰਘ ਭੁੱਲਰ, ਐੱਮ.ਪੀ.ਐੱਚ.ਡਬਲਯੂ ਨੇ ਹਾਜ਼ਰ ਲੋਕਾਂ ਨੂੰ ਮਲੇਰੀਏ ਦੀ ਬਿਮਾਰੀ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ¢ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਮਲੇਰੀਆ ਮਾਦਾ ਐਨਾਫ਼ਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ¢ ਇਹ ਮੱਛਰ ਖੜ੍ਹੇ, ਗੰਦੇ ਪਾਣੀ ਵਿੱਚ ਪਲਦਾ ਹੈ¢ ਜਦੋਂ ਮਾਦਾ ਮੱਛਰ ਨੂੰ ਆਂਡੇ ਦੇਣ ਲਈ ਖ਼ੂਨ ਦੀ ਲੋੜ ਹੁੰਦੀ ਹੈ, ਤਾਂ ਉਹ ਵਿਅਕਤੀ ਨੂੰ ਕੱਟਦੀ ਹੈ ਅਤੇ ਕੀਟਾਣੂ ਸਰੀਰ ਵਿੱਚ ਛੱਡ ਦਿੰਦੀ ਹੈ¢ ਲਾਗ ਲੱਗਣ ਤੋਂ ਕਰੀਬ ਅੱਠ ਦਿਨ ਬਾਅਦ ਬੁਖ਼ਾਰ ਸ਼ੁਰੂ ਹੋ ਜਾਂਦਾ ਹੈ¢ ਉਨ੍ਹਾਂ ਕਿਹਾ ਕਿ ਕੋਈ ਵੀ ਬੁਖ਼ਾਰ ਮਲੇਰੀਆ ਹੋ ਸਕਦਾ ਹੈ, ਇਸ ਲਈ ਤੁਰੰਤ ਟੈੱਸਟ ਕਰਵਾਉਣਾ ਜ਼ਰੂਰੀ ਹੈ¢ ਉਹਨਾਂ ਕਿਹਾ ਮਲੇਰੀਏ ਤੋ ਬਚਾਅ ਲਈ ਘਰਾਂ ਦੇ ਆਸ-ਪਾਸ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ¢ ਮੱਛਰ ਤੋਂ ਬਚਾਅ ਲਈ ਮੱਛਰ-ਭਜਾਊ ਕਰੀਮਾਂ 'ਤੇ ਮੱਛਰਦਾਨੀ ਦੀ ਵਰਤੋਂ ਕੀਤੀ ਜਾਵੇ¢ ਪੂਰੀ ਬਾਂਹ ਵਾਲੇ ਕੱਪੜੇ ਪਹਿਨੇ ਜਾਣ¢ ਉਨ੍ਹਾਂ ਦੱਸਿਆ ਕਿ ਮਲੇਰੀਏ ਦਾ ਟੈੱਸਟ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿਚ ਬਿਲਕੁਲ ਮੁਫ਼ਤ ਹੈ¢ ਇਸ ਮÏਕੇ ਬੁਖ਼ਾਰ ਤੋਂ ਪੀੜਤ ਮਰੀਜ਼ਾਂ ਦੇ ਖ਼ੂਨ ਦੇ ਨਮੂਨੇ ਵੀ ਲਏ ਗਏ¢ ਇਸ ਸਮੇਂ ਸਬ-ਸੈਂਟਰਾਂ ਦਾ ਸਮੁੱਚਾ ਸਟਾਫ਼ ਵੀ ਹਾਜ਼ਰ ਸੀ¢