ਮਮਦੋਟ, 25 ਅਪ੍ਰੈਲ(ਹਾਂਡਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾ ਸਿੰਘ ਵਾਲਾ ਵਿਖੇ ਐਨ.ਐਸ.ਕਿਊ.ਐੱਫ. ਪ੍ਰੋਗਰਾਮ ਅਧੀਨ ਸਿਹਤ ਸੰਭਾਲ ਅਤੇ ਸੁਰੱਖਿਆ ਕਿੱਟਾਂ ਦੀ ਵੰਡ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਮੁੱਖ ਅਧਿਆਪਕਾ ਸੋਨੂੰ ਦੇਵੀ ਨੇ ਦੱਸਿਆ ਕਿ ਇਹਨਾਂ ਕਿੱਟਾਂ ਦੀ ਵਰਤੋਂ ਸਬੰਧਿਤ ਟਰੇਡ ਨਾਲ ਸਬੰਧਿਤ ਬੱਚੇ ਹੁਨਰ ਸਿੱਖਿਆ ਲਈ ਵੀ ਕਰ ਸਕਦੇ ਹਨ | ਇਸ ਮੌਕੇ ਸਕੂਲ ਕਮੇਟੀ ਦੇ ਚੇਅਰਮੈਨ, ਮੈਂਬਰ ਅਤੇ ਸਕੂਲ ਦੇ ਅਧਿਆਪਕ ਵੀ ਹਾਜ਼ਰ ਸਨ |