23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਵਜੀਦਪੁਰ ਭੋਮਾ ਦਾਣਾ ਮੰਡੀ ਦੇ ਮਾੜੇ ਪ੍ਰਬੰਧਾਂ ਕਾਰਨ ਕਿਸਾਨ ਪ੍ਰੇਸ਼ਾਨ, ਸਫ਼ਾਈ ਨਾ ਹੋਣ ਕਾਰਨ ਅੱਕਾਂ-ਝਾੜੀਆਂ 'ਚ ਪਈ ਹੈ ਫ਼ਸਲ

Ad Position 21
No active advertisement
ਅਜੀਤ ਡੈਸਕ 27-04-2026
ਬੱਲੂਆਣਾ,26 ਅਪ੍ਰੈਲ (ਜਸਮੇਲ ਸਿੰਘ ਢਿੱਲੋਂ)-ਹਲਕਾ ਬੱਲੂਆਣਾ ਦੇ ਅਧੀਨ ਆਉਂਦੀ ਵਜੀਦਪੁਰ ਭੋਮਾ ਦੀ ਦਾਣਾ ਮੰਡੀ ਵਿਚ ਪ੍ਰਬੰਧਾਂ ਦੀ ਘਾਟ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਹੈਰਾਨੀ ਦੀ ਗੱਲ ਹੈ ਕਿ ਮੰਡੀ ਵਿਚ ਖ਼ਰੀਦ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਸਬੰਧਿਤ ਮਹਿਕਮੇ ਵਲੋਂ ਸਫ਼ਾਈ ਤੱਕ ਨਹੀਂ ਕਰਵਾਈ ਗਈ, ਜਿਸ ਕਾਰਨ ਕਿਸਾਨਾਂ ਦੀ 'ਸੋਨੇ ਵਰਗੀ' ਕਣਕ ਅੱਕਾਂ ਅਤੇ ਝਾੜ-ਬੂਟੀਆਂ ਵਿਚ ਪਈ ਦਿਖਾਈ ਦੇ ਰਹੀ ਹੈ | ਇਲਾਕੇ ਦੇ ਕਿਸਾਨਾਂ ਨੇ ਰੋਸ ਜ਼ਾਹਿਰ ਕਰਦਿਆਂ ਦੱਸਿਆ ਕਿ ਮੰਡੀ ਵਿਚ ਨਾ ਤਾਂ ਪੀਣ ਵਾਲੇ ਪਾਣੀ ਦਾ ਕੋਈ ਉਚਿੱਤ ਪ੍ਰਬੰਧ ਹੈ ਅਤੇ ਨਾ ਹੀ ਕਿਸਾਨਾਂ ਲਈ ਬਾਥਰੂਮ ਦੀ ਸਹੂਲਤ ਦਿੱਤੀ ਗਈ ਹੈ | ਕਿਸਾਨਾਂ ਅਨੁਸਾਰ ਇਹ ਮੰਡੀ ਲਗਭਗ ਕੱਚੀ ਹੈ ਅਤੇ ਜੋ ਥੋੜ੍ਹਾ-ਬਹੁਤ ਹਿੱਸਾ ਪੱਕਾ ਹੈ, ਉਹ ਵੀ ਬਹੁਤ ਪੁਰਾਣਾ ਖੜੰਜਾ ਹੋਣ ਕਾਰਨ ਟੁੱਟ ਚੁੱਕਾ ਹੈ | ਇਸ ਕਾਰਨ ਕਿਸਾਨਾਂ ਨੂੰ ਰੇਤਲੀ ਜ਼ਮੀਨ ਉੱਪਰ ਹੀ ਕਣਕ ਦੀਆਂ ਢੇਰੀਆਂ ਲਗਾਉਣੀਆਂ ਪੈ ਰਹੀਆਂ ਹਨ | ਕਿਸਾਨਾਂ ਨੇ ਇਹ ਵੀ ਦੱਸਿਆ ਕਿ ਮੰਡੀ ਆਲੇ-ਦੁਆਲੇ ਦੇ ਹਿੱਸੇ ਨਾਲੋਂ ਕਾਫ਼ੀ ਡੂੰਘੀ ਹੈ, ਜਿਸ ਕਾਰਨ ਮਾਮੂਲੀ ਮੀਂਹ ਪੈਣ 'ਤੇ ਵੀ ਇੱਥੇ ਪਾਣੀ ਭਰ ਜਾਂਦਾ ਹੈ ਅਤੇ ਫ਼ਸਲ ਖ਼ਰਾਬ ਹੋਣ ਦਾ ਡਰ ਬਣਿਆ ਰਹਿੰਦਾ ਹੈ | ਇਲਾਕਾ ਨਿਵਾਸੀਆਂ ਨੇ ਮੌਜੂਦਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੁਰੰਤ ਮੰਡੀ ਦੀ ਸਫ਼ਾਈ ਕਰਵਾਈ ਜਾਵੇ ਅਤੇ ਅਗਲੇ ਸੀਜ਼ਨ ਤੋਂ ਪਹਿਲਾਂ ਮੰਡੀ ਵਿਚ ਭਰਤ ਪਾ ਕੇ ਇਸ ਨੂੰ 5-6 ਫੁੱਟ ਉੱਚਾ ਕਰਕੇ ਪੱਕਾ ਕੀਤਾ ਜਾਵੇ ਤਾਂ ਜੋ ਕਿਸਾਨਾਂ ਦੀ ਖ਼ੁਆਰੀ ਬੰਦ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਮੰਟਾਂ, ਪ੍ਰੇਮ ਵਲੇਚਾ ਅਤੇ ਅਸ਼ੋਕ ਅਨੇਜਾ ਨੇ ਸ਼ੁਰੂ ਵਾਰਡਾਂ 'ਚ ਮੀਟਿੰਗਾਂ ਦਾ ਦੌਰ ਅਗਲੀ ਖ਼ਬਰ ਆਜ਼ਾਦੀ ਤੋਂ 78 ਸਾਲ ਬਾਅਦ ਵੀ ਨਹੀਂ ਹੋ ਸਕਿਆ ਬਜੀਦਪੁਰ ਭੋਮਾ ਪਿੰਡ ਦੀਆਂ ਗਲੀਆਂ ਦਾ ਸੁਧਾਰ
Ad Position 24