23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਐਮ.ਪੀ ਫ਼ੰਡ ਨਾਲ ਸ਼ਹਿਰ ਤੇ ਛਾਉਣੀ ਵਿਚ ਲੱਗਣਗੇ ਵਾਟਰ ਕੂਲਰ ਤੇ ਆਰ.ਓ

Ad Position 21
No active advertisement
ਅਜੀਤ ਡੈਸਕ 02-05-2026
ਲੋਕਾਂ ਨੂੰ ਮਿਲੇਗੀ ਵੱਡੀ ਰਾਹਤ
ਫਿਰੋਜ਼ਪੁਰ, 1 ਮਈ (ਸੁਖਵਿੰਦਰ ਸਿੰਘ)-ਭਿਆਨਕ ਗਰਮੀ ਨੂੰ ਧਿਆਨ ਵਿਚ ਰੱਖਦੇ ਹੋਏ ਆਮ ਲੋਕਾਂ ਨੂੰ ਸਾਫ਼ ਅਤੇ ਠੰਢਾ ਪੀਣ ਯੋਗ ਪਾਣੀ ਮੁਹੱਈਆ ਕਰਵਾਉਣ ਲਈ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਵਲੋਂ ਇਕ ਮਹੱਤਵਪੂਰਨ ਪਹਿਲ ਕੀਤੀ ਗਈ ਹੈ¢ ਉਨ੍ਹਾਂ ਐਲਾਨ ਕੀਤਾ ਹੈ ਕਿ ਐਮ.ਪੀ ਫ਼ੰਡ ਵਿਚੋਂ 10 ਲੱਖ ਰੁਪਏ ਦੀ ਲਾਗਤ ਨਾਲ ਸ਼ਹਿਰ ਅਤੇ ਛਾਉਣੀ ਖੇਤਰ ਦੇ ਵੱਖ-ਵੱਖ ਸਰਵ ਜਨਕ ਸਥਾਨਾਂ 'ਤੇ ਵਾਟਰ ਕੂਲਰ ਅਤੇ ਆਰ.ਓ ਸਿਸਟਮ ਲਗਾਏ ਜਾਣਗੇ¢ ਪਰਮਿੰਦਰ ਸਿੰਘ ਨੇ ਦੱਸਿਆ ਕਿ ਗਰਮੀ ਦੇ ਦਿਨਾਂ ਵਿਚ ਰਾਹਗੀਰਾਂ ਅਤੇ ਸਰਵ ਜਨਕ ਸਥਾਨਾਂ 'ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਸਮੱਸਿਆ ਨੂੰ ਦੇਖਦੇ ਹੋਏ ਮੁੱਖ ਸਰਵ ਜਨਕ ਥਾਵਾਂ ਦੀ ਚੋਣ ਕੀਤੀ ਗਈ ਹੈ | ਜਿੱਥੇ ਜਲਦ ਹੀ ਇਹ ਮਸ਼ੀਨਾਂ ਲਗਾ ਦਿੱਤੀਆਂ ਜਾਣਗੀਆਂ¢ਇਸ ਕਦਮ ਨਾਲ ਸ਼ਹਿਰ ਅਤੇ ਛਾਉਣੀ ਦੇ ਬੱਸ ਸਟੈਂਡ, ਬਾਜ਼ਾਰਾਂ ਅਤੇ ਸਰਕਾਰੀ ਦਫ਼ਤਰਾਂ ਦੇ ਆਲੇ-ਦੁਆਲੇ ਆਉਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ | ਕਾਂਗਰਸੀ ਆਗੂਆਂ ਨੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਇਸ ਯਤਨ ਦੀ ਸਰਾਹਨਾਂ ਕਰਦੇ ਹੋਏ ਇਸ ਨੰੂ ਲੋਕ ਹਿਤ ਵਿੱਚ ਵੱਡਾ ਫ਼ੈਸਲਾ ਦੱਸਿਆ ਹੈ |
Ad Position 22
No active advertisement
ਪਿਛਲੀ ਖ਼ਬਰ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾਉਣ ਵਾਲੇ ਵਿਰੁੱਧ ਕੇਸ ਦਰਜ ਅਗਲੀ ਖ਼ਬਰ ਸਿਹਤ ਕਾਮਿਆਂ ਨੇ ਮਜ਼ਦੂਰ ਦਿਵਸ 'ਤੇ ਲਹਿਰਾਇਆ ਲਾਲ ਝੰਡਾ
Ad Position 24