22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸੱਦੇ 'ਤੇ ਬਿਜਲੀ ਦਫਤਰ ਵਿਖੇ ਮਨਾਇਆ ਗਿਆ ਮਜ਼ਦੂਰ ਦਿਵਸ

Ad Position 21
No active advertisement
ਅਜੀਤ ਡੈਸਕ 02-05-2026
ਗੁਰੂਹਰਸਹਾਏ, 1 ਮਈ(ਹਰਚਰਨ ਸਿੰਘ ਸੰਧੂ)-ਟੈਕਨੀਕਲ ਸਰਵਿਸਿਜ਼ ਯੂਨੀਅਨ ਗੁਰੂਹਰਸਹਾਏ ਦੇ ਸੱਦੇ ਤੇ ਬਿਜਲੀ ਦਫਤਰ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ | ਜਿਸ ਦੀ ਪ੍ਰਧਾਨਗੀ ਸੁਰਿੰਦਰ ਕੁਮਾਰ ਪ੍ਰਧਾਨ ਨੇ ਕੀਤੀ¢ ਪ੍ਰੋਗਰਾਮ ਦੇ ਸ਼ੁਰੂ ਵਿਚ ਮਜ਼ਦੂਰ ਦਿਵਸ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ¢ ਸ਼ਰਧਾਂਜਲੀ ਸਮਾਗਮ ਵਿਚ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਅਤੇ ਉਨ੍ਹਾਂ ਨੇ ਮਈ ਦਿਵਸ ਦੇ ਇਤਿਹਾਸ ਬਾਰੇ ਸਾਥੀਆਂ ਨੂੰ ਜਾਣੂ ਕਰਵਾਇਆ¢ ਉਨ੍ਹਾਂ ਦੱਸਿਆ ਕਿ ਮਜ਼ਦੂਰ ਦਿਵਸ ਦੇ ਸ਼ਹੀਦਾਂ ਨੇ ਆਪਣੀ ਸ਼ਹਾਦਤਾਂ ਦੇ ਕੇ ਕੰਮ ਦੇ ਸੀਮਤ ਸਮੇਂ ਨੂੰ ਕੰਮ ਦੇ 8 ਘੰਟੇ ਵਿਚ ਤਬਦੀਲ ਕਰਵਾਇਆ ਪਰ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਮੋਦੀ ਸਰਕਾਰ ਨੇ 44 ਲੇਬਰ ਕਾਨੂੰਨ ਤੋੜ ਕੇ 4 ਲੇਬਰ ਕਾਨੂੰਨ ਲਾਗੂ ਕਰ ਦਿੱਤੇ ਹਨ | ਜਿਸ ਨਾਲ ਕੰਮ ਦੇ 8 ਘੰਟਿਆਂ ਨੂੰ 12 ਘੰਟੇ ਦਿਹਾੜੀ ਵਿਚ ਬਦਲ ਦਿੱਤਾ ਹੈ ਮੋਦੀ ਸਰਕਾਰ ਦੇ 4 ਲੇਬਰ ਕਾਨੰੂਨਾਂ ਦਾ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਡਟ ਕੇ ਵਿਰੋਧ ਕਰ ਰਹੀਆਂ ਹਨ¢ ਇਸ ਸਮਾਗਮ ਨੂੰ ਸੁਖਦੇਵ ਸਿੰਘ ਸਕੱਤਰ, ਸੰਦੀਪ ਕੁਮਾਰ ਬਾਜੇ ਕੇ, ਦਵਿੰਦਰ ਸਿੰਘ, ਸੰਦੀਪ ਬੱਟੀ,ਜਸਪਾਲ ਸਿੰਘ ਬਿੱਟਾ, ਮੰਦਰ ਸਿੰਘ, ਗੁਰਪ੍ਰੀਤ ਭਾਟਾ,ਪਰਵਿੰਦਰ ਸਿੰਘ ਸਿਟੀ ਪ੍ਰਧਾਨ ਅਤੇ ਹੋਰਾਂ ਨੇ ਵੀ ਸੰਬੋਧਨ ਕੀਤਾ | ਇਸ ਦੌਰਾਨ ਬਿਜਲੀ ਮੁਲਾਜ਼ਮਾਂ ਦੀ ਪੈਨਸ਼ਨ ਐਸੋਸੀਏਸ਼ਨ ਨੇ ਵੀ ਭਾਗ ਲਿਆ ਅਤੇ ਪੈਨਸ਼ਨਰ ਆਗੂ ਸੁਰਜੀਤ ਸਿੰਘ, ਬਲਵਿੰਦਰ ਸਿੰਘ, ਬਲਦੇਵ ਸਿੰਘ ਅਤੇ ਕਿਸਾਨ ਆਗੂ ਸਾਥੀਆ ਨੇ ਵੀ ਸੰਬੋਧਨ ਕੀਤਾ ਅਤੇ ਸਟੇਜ ਸਕੱਤਰ ਦੀ ਕਰਵਾਈ ਕਰਨ ਸ਼ਰਮਾ ਦੁਆਰਾ ਨਿਭਾਈ ਗਈ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਕੱਲ੍ਹ ਨੂੰ ਫਿਰੋਜ਼ਪੁਰ ਵਿਚ ਹੋਵੇਗੀ ਪੰਥਕ ਇਕੱਤਰਤਾ ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਕੌਂਸਲ ਅਤੇ ਸੁਖਮਨੀ ਸੇਵਾ ਸੁਸਾਇਟੀ ਵਲੋਂ ਠੰਢੇ ਪਾਣੀ ਦੀ ਛਬੀਲ ਦੀ ਕੀਤੀ ਸ਼ੁਰੂਆਤ
Ad Position 24