ਫ਼ਿਰੋਜ਼ਪੁਰ, 1 ਮਈ (ਗੁਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਪੰਜਾਬ ਅਤੇ ਪੰਥ ਦੇ ਹਿਤਾਂ ਦੀ ਪੂਰਤੀ ਲਈ ਰਾਜਨੀਤਿਕ ਸ਼ਕਤੀ ਨੂੰ ਮਜ਼ਬੂਤ ਕਰਨ ਵਾਸਤੇ 2 ਮਈ ਨੂੰ ਭਸੀਨ ਪੈਲੇਸ ਫਿਰੋਜ਼ਪੁਰ ਛਾਉਣੀ ਵਿਖੇ ਪੰਥਕ ਇਕੱਤਰਤਾ ਕੀਤੀ ਜਾ ਰਹੀ ਹੈ¢ ਜਿਸ ਵਿਚ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ, ਪੰਥਕ ਕੌਂਸਲ ਦੀ ਚੇਅਰਪਰਸਨ ( ਪੰਥ ਦੀ ਧੀ) ਬੀਬੀ ਸਤਵੰਤ ਕੌਰ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ( ਪੁਨਰ ਸੁਰਜੀਤ), ਪੰਥਕ ਲੀਡਰ ਅਤੇ ਤਾਲਮੇਲ ਕਮੇਟੀ ਦੇ ਕਨਵੀਨਰ ਮਨਪ੍ਰੀਤ ਸਿੰਘ ਇਯਾਲੀ ਵਿਧਾਇਕ ਹਲਕਾ ਦਾਖਾ, ਇਕਬਾਲ ਸਿੰਘ ਝੂੰਦਾਂ , ਸੰਤਾ ਸਿੰਘ ਉਮੈਦਪੁਰੀ, ਰਵੀਇੰਦਰ ਸਿੰਘ ਸਰਪ੍ਰਸਤ, ਸੁੱਚਾ ਸਿੰਘ ਛੋਟੇਪੁਰ, ਕਰਨੈਲ ਸਿੰਘ ਪੀਰ ਮੁਹੰਮਦ ਤੋਂ ਇਲਾਵਾ ਜ਼ਿਲ੍ਹਾ ਫਿਰੋਜ਼ਪੁਰ, ਫਰੀਦਕੋਟ ਅਤੇ ਫ਼ਾਜ਼ਿਲਕਾ ਦੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਅਤੇ ਸਟੇਟ ਡੈਲੀਗੇਟ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ¢ ਇਸ ਪੰਥਕ ਇਕੱਤਰਤਾ ਦਾ ਮਕਸਦ ਪੰਥ ਦੀ ਖਿਲਾਰੀ ਹੋਈ ਸ਼ਕਤੀ ਨੂੰ ਇਕੱਠਿਆਂ ਕਰਨਾ ਹੈ ਤਾਂ ਜੋ ਮੌਜੂਦਾ ਚੁਨੌਤੀਆਂ ਦਾ ਸਾਹਮਣਾ ਕੀਤਾ ਜਾ ਸਕੇ¢ ਇਸ ਇਕੱਤਰਤਾ ਦੇ ਸੁਚੱਜੇ ਪ੍ਰਬੰਧਾਂ ਲਈ ਫਿਰੋਜ਼ਪੁਰ ਦੇ ਆਗੂਆਂ ਦੀ ਮੀਟਿੰਗ ਹੋਈ | ਜਿਸ ਵਿਚ ਜਸਵੀਰ ਸਿੰਘ ਭੁੱਲਰ, ਜਸਪਾਲ ਸਿੰਘ ਖ਼ਾਲਸਾ,ਅਜੈਬ ਸਿੰਘ ਨਿਊ ਆਜ਼ਾਦ ਨਗਰ, ਚਰਨ ਸਿੰਘ ਕੀਰਤੀ ਚੱਕਰ, ਗੁਰਮੇਲ ਸਿੰਘ ਭਗਤ, ਸੁਖਵਿੰਦਰ ਸਿੰਘ ਫਿਰੋਜ਼ਪੁਰ ਸ਼ਹਿਰ, ਕਿਰਨਦੀਪ ਸਿੰਘ ਪੱਲ੍ਹਾ, ਬਲਜਿੰਦਰ ਸਿੰਘ ਆਜ਼ਾਦ ਨਗਰ, ਮਾਸਟਰ ਭੁਪਿੰਦਰ ਸਿੰਘ, ਡਾ. ਮੁਖ਼ਤਿਆਰ ਸਿੰਘ ਭੁੱਲਰ, ਰਾਜ ਸਿੰਘ ਖ਼ਾਲਸਾ ਅਤੇ ਨਛੱਤਰ ਸਿੰਘ ਆਦਿ ਹਾਜ਼ਰ ਹੋਏ ਅਤੇ ਇਲਾਕਾ ਨਿਵਾਸੀਆਂ ਨੂੰ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਗਈ |