ਜ਼ੀਰਾ,1 ਮਈ (ਰਜਨੀਸ਼ ਕਥੂਰੀਆ)-ਅੱਜ ਮੰਡਲ ਜ਼ੀਰਾ ਵਿਖੇ ਬਿਜਲੀ ਬੋਰਡ ਦੇ ਠੇਕਾ ਮੁਲਾਜ਼ਮਾਂ (ਸੀ. ਐਚ.ਬੀ. ) ਨੇ ਦਫਤਰ ਦੇ ਗੇਟ ਅੱਗੇ ਝੰਡਾ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ¢ ਇਸ ਮÏਕੇ ਤੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ¢ਇਸ ਦÏਰਾਨ ਉਨ੍ਹਾਂ ਨੇ ਹੋਰ ਆਖਿਆ ਕਿ ਪਾਵਰ ਕਾਮ ਮੈਨੇਜਮੈਂਟ ਅਤੇ ਰਾਜ ਸਰਕਾਰ ਵਿਰੁੱਧ ਆਉਣ ਵਾਲੇ ਸਮੇਂ ਵਿਚ ਆਪਣੀਆਂ ਮੰਗਾਂ ਸਬੰਧੀ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ¢ ਇਸ ਮÏਕੇ ਪ੍ਰਧਾਨ ਮਨਜੀਤ ਸਿੰਘ,ਸਕੱਤਰ ਬਲਵਿੰਦਰ ਸਿੰਘ,ਫੈਡਰੇਸ਼ਨ ਏਟਕ ਵਲੋਂ ਜ਼ੋਨ ਆਗੂ ਬਲਕਾਰ ਸਿੰਘ ਭੁੱਲਰ,ਲਖਵੀਰ ਸਿੰਘ ਸੁੱਖੇਵਾਲਾ,ਗੁਰਵਿੰਦਰ ਸਿੰਘ ਜੇ.ਈ., ਫੈਡਰੇਸ਼ਨ ਆਗੂ ਸਰਵਣ ਸਿੰਘ ਜੇ.ਈ.,ਹਰਿੰਦਰ ਸਿੰਘ ਸਰਕਲ ਪ੍ਰਧਾਨ,ਗੁਰਜੀਤ ਸਿੰਘ,ਜਸਵੀਰ ਸਿੰਘ,ਹਰਜਿੰਦਰਪਾਲ ਸਿੰਘ, ਜਤਿਨ ਕੁਮਾਰ ਸ਼ਰਮਾ, ਮੋਹਨ ਸਿੰਘ,ਮਨਿੰਦਰ ਸਿੰਘ,ਨਛੱਤਰ ਸਿੰਘ ਗੁਰਭੇਜ ਸਿੰਘ,ਸੁਰਜੀਤ ਸਿੰਘ ਗਿੱਲ ਅਤੇ ਜੋਗਿੰਦਰ ਸਿੰਘ ਆਦਿ ਹਾਜ਼ਰ ਸਨ |